ਪੰਨਾ:Alochana Magazine January, February, March 1967.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਗਿਆਨਿਕ ਦ੍ਰਿਸ਼ਟੀਕੋਣ ਨੇ ਮਨੁੱਖ ਦੇ ਵਾਸਤਵਿਕ ਰੂਪ ਨੂੰ ਅਪਣਾਇਆ । ਇਸੇ ਲਈ ਯਥਾਰਥਵਾਦੀ, ਜ਼ਿੰਦਗੀ ਨੂੰ ਜਿਵੇਂ ਹੈ ਉਸੇ ਤਰ੍ਹਾਂ ਪੇਸ਼ ਕਰਦੇ ਹਨ । ਉਹ, ਸੁੰਦਰਤਾ ਦੀ ਖ਼ਾਤਿਰ ਸੁਭਾਵਕ ਨੂੰ ਝਠਲਾਉਂਦੇ ਨਹੀਂ। ਉਹ ਕਿਸੇ ਝੂਠ ਵਿਚ ਮਨੁੱਖ ਲਈ ਪਨਾਹ ਢੂੰਡਣ ਦੀ ਥਾਂ ਯਥਾਰਥ ਨਾਲ ਉਸ ਦੀ ਸਿੱਧੀ ਟੱਕਰ ਕਰਵਾਉਂਦੇ ਹਨ । | ਗੁਰਬਖਸ਼ ਸਿੰਘ ਕੋਲ ਰੋਮਾਂਸਵਾਦ ਦਾ ਤੇ ਸੰਖਾਂ ਕੋਲ ਸਮਾਜਵਾਦ ਦਾ, ਜ਼ਿੰਦਗੀ ਲਈ ਕੱਜਣ ਹੈ, ਪਰ ਪਹਿਲੀਆਂ ਕਹਾਣੀਆਂ ਵਿਚ ਜਦੋਂ ਦੁੱਗਲ ਜ਼ਿੰਦਗੀ ਨੂੰ ਉਸ ਦੇ ਅਤਿ ਨੰਗੇ ਸੰਸਾਰਕ ਰੂਪ ਵਿਚ ਪੇਸ਼ ਕਰਦਾ ਹੈ ਤਾਂ ਕਈ ਪਾਠਕ ਤਲਮਲਾ ਉੱਠਦੇ ਹਨ । ‘ਡੰਗਰ’, ‘ਸ਼ਾਹੀ', 'ਗੱਡੀ ਤੁਰ ਗਈ', ਆਦਿ ਕਹਾਣੀਆਂ ਰਾਹੀਂ ਉਹ ਹੱਦ ਇੱਕ ਨੀਵੀਂ ਸਤਹ ਤੇ ਸਾਡੀ ਝਾਤ ਪਵਾਉਂਦਾ ਹੈ । ਇਨ੍ਹਾਂ ਕਹਾਣੀਆਂ ਦੇ ਪਾਤਰ ਲਿੰਗ-ਭੁੱਖ ਬਾਰੇ ਪਏ ਭੁਲੇਖਿਆਂ, ਇਸ ਦੀ ਅਤਿਪਤੀ ਤੋਂ ਪਏ ਵਿਗਾੜਾਂ ਨੂੰ ਪ੍ਰਗਟਾਉਣ, ਤੇ ਜੇ ਲੋੜ ਪਵੇ ਤਾਂ ਇਸ ਉੱਤੇ ਕਾਬੂ ਪਾ ਕੇ ਆਪਣੇ ਨਰੋਏਪਨ ਦਾ ਸਬੂਤ ਦੇਣ ਦੀ ਥਾਂ ਇਸ ਭੁੱਖ ਦੇ ਅਧੀਨ ਹੋ ਕੇ ਤੁਰਦੇ ਹਨ । ਲੇਖਕ ਸਾਨੂੰ ਹੋਂਦ ਦੇ ਉਸ ਧਰਾਤਲ ਉੱਤੇ ਲੈ ਜਾਂਦਾ ਹੈ ਜਿੱਥੇ ਲੋਕੀ ਬੰਦਿਆਂ ਨਾਲੋਂ ਡੰਗਰਾਂ ਦੇ ਵਧੇਰੇ ਨੇੜੇ ਹੁੰਦੇ ਹਨ । ਜਿੱਥੇ ਜਿਉਣਾ ਇਕ ਆਦਤ ਹੈ । ਯਥਾਰਥਵਾਦੀ ਲੇਖਕ ਹੋਣ ਕਾਰਣ ਦੁੱਗਲ ਇਨ੍ਹਾਂ ਕੋਲੋਂ ਦੀ ਅੱਖਾਂ ਮੀਟ ਕੇ ਨਹੀਂ ਲੰਘ ਸਕਿਆ । ਜਦੋਂ ਜ਼ਿੰਦਗੀ ਵਿਚ ਦਿਨਾਂ ਦੀ ਹੋਂਦ ਹੈ ਤਾਂ ਸਾਹਿੱਤ ਇਸ ਤੋਂ ਇਨਕਾਰੀ ਕਿਵੇਂ ਹੋ ਸਕਦਾ ਹੈ ? | ਇਸ ਤਰ੍ਹਾਂ ਉਸ ਹੱਦ ਦੀਆਂ ਇਨ੍ਹਾਂ ਨੀਵੀਆਂ ਸਤਹਾਂ ਬਾਰੇ ਚੇਤਨਤਾ ਕਰਵਾਉਂਦਾ ਹੈ । ਉਹ ਲੋਕਾਂ ਨੂੰ ਉਨਾਂ ਦਾ ਅਸਲੀ ਆਪਾ ਦਿਖਾਉਂਦਾ ਹੈ । ਆਪਣੇ ਅਸਲੀ ਆਪੇ ਨੂੰ ਜਾਣ ਕੇ ਹੀ ਅਸੀਂ ਇਸ ਦੇ ਮੰਦ ਚੰਗ ਬਾਰੇ ਕੁੱਝ ਕਰ ਸਕਦੇ ਹਾਂ । ਇਲਾਜ ਲਈ mਟਰ ਨੂੰ ਮਰੀਜ਼ ਦੇ ਗਲੇ ਸੜੇ ਅੰਗਾਂ ਨੂੰ ਵੀ ਦੇਖਣਾ ਹੀ ਪੈਂਦਾ ਹੈ । 1 ਪੰਨਾ 7, “ਡੰਗਰ` 1952, ਹਿੰਦ ਪਬਲਿਸ਼ਰਜ਼, ਅੰਮ੍ਰਿਤਸਰ । ? ,, 99, 5, 3 ,, 30, ,, Ausf they ask you to face unpleasant realities that is certainly not more than life itself is asking.' Bonoro Overstreet, Little Story, what now ? : an essay (ed) Fuvoce Current caxcia and Walton R. Patrik's in 'Ihat is The Short Story' ? U. S. A., Scott, Forseman & Co, 1961, P. 161 ੮੯