ਪੰਨਾ:Alochana Magazine January, February, March 1967.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖੰਡਿਤ, ਰੋਗੀ, ਕੋਝੇ ਮਨਫ਼ੀ ਬੰਦਿਆਂ ਦੀ ਲਿੰਗ-ਭੁੱਖ ਅੰਗੇਜ਼ੀ ਲੇਖਕ ਡੀ. ਐਚ. ਲਾਰੇ ਨਸ ਤੇ ਉਰਦੂ ਲੇਖਕ ਮੰਟੋ ਵੀ ਪੇਸ਼ ਕਰਦੇ ਹਨ । ਪਰ ਉਹ ਉਸ ਪੱਖ ਦੇ ਵਰਣਨ, ਤੇ ਵਰਣਨ ਤੋਂ ਉਪਜੀ ਖ਼ਲਸ਼ ਤੋਂ ਪਾਠਕ ਨੂੰ ਪਾਰ ਵੀ ਲੈ ਜਾਂਦੇ ਹਨ । ਪਰ ਦੁੱਗਲ ਦੇ ਪਾਠਕ ਨੂੰ ਉਸ ਦੇ ਪਾਤਰਾਂ ਵਾਂਗ ਹੀ ਕੋਈ ਰਾਹ ਨਹੀਂ ਲੱਭਦਾ। ਉਹ ਚੰਮ-ਰਸ, ਖੰਡਿਤ-ਆਪਾ, ਰੋਗੀਪਨ ਤੇ ਕੁਝ ਦ੍ਰਿਸ਼ ਨੂੰ ਮਾਣਨ ਲਗ ਜਾਂਦਾ ਹੈ । ਇਨ੍ਹਾਂ ਤੋਂ ਪਾਰ ਲੰਘ ਜਾਣ ਦਾ ਰਾਹ ਉਹ ਨਹੀਂ ਦਿਖਾ ਸਕਿਆ । ਇਸੇ ਲਈ ਉਹ ਨਿੰਦਨ ਹੋ ਜਾਂਦਾ ਹੈ । | ਉਹ ਆਤਮ ਤੇ ਅਨਾਤਮ ਵਿਚਲੀ ਇਕਸੁਰਤਾ ਤੱਕ ਨਹੀਂ ਜਾਂਦਾ ਜਿੱਥੇ ਤੀਕ ਲਾਰੈਨਸ ਲੈ ਜਾਂਦਾ ਹੈ । ਜਿੱਥੇ ਅੱਪੜ ਕੇ ਇਹ ਵੱਖਰੇ ਨਹੀਂ ਰਹਿੰਦੇ ਤੇ ਇੱਕ ਹੋਂਦ ਦੇ ਪੱਖ ਲੱਗਣ ਲੱਗ ਜਾਂਦੇ ਹਨ । ਦੁੱਗਲ ਜ਼ਿੰਦਗੀ ਦੀ ਸਤਹੀ ਖੜਖੜ ਤਾਂ ਬਿਆਨ ਕਰਦੀ ਹੈ ਪਰ ਇਸ ਖੜ ਖੜ ਤੋਂ ਪਾਰ ਦੀ ਖ਼ਾਮੋਸ਼ੀ ਤੱਕ ਨਹੀਂ ਲੈ ਜਾ ਸਕਿਆ, ਜਿਸ ਕਰਕੇ ਇਹ ਕਹਾਣੀਆਂ ਮੂੰਹ ਦਾ ਸੁਆਦ ਤਾਂ ਕਸੈਲਾ ਕਰਦੀਆਂ ਹਨ ਪਰ ਉਸ ਦੀ ਕਤੇ ਨੂੰ ਇਲਾਜ ਦੀ ਖ਼ਾਤਰ ਨਹੀਂ ਵਰਤਦੀਆਂ । ਸਾਪੇਖਤਾ ਸਿੱਧਾਂਤ ਨੇ ਵਸਤੂਆਂ ਦੀ ਦੋ-ਪੱਖਤਾ ਜਾਂ ਬਹੁ-ਪੱਖਤਾ ਵੱਲ ਧਿਆਨ ਦਿਵਾਇਆ ਸੀ । ਮਨੋਵਿਗਿਆਨ ਨੇ ਫ਼ਰਾਇਡ ਦੇ ਅਸਰ ਅਧੀਨ ਚਰਿੱਤਰ ਦੀ ਬਹੁਪੱਖਤਾ ਵੱਲ ਤੁਰਨਾ ਸ਼ੁਰੂ ਕਰ ਦਿੱਤਾ । ਬਾਹਰ ਮੁੱਖਤਾ ਤੇ ਅੰਦਰ ਮੁੱਖਤਾ ਵਿਚ ਸਮੇਲ ਲੱਭਣ ਦੀ ਖ਼ਾਤਿਰ ਸ਼ਖ਼ਸੀਅਤ ਦੀਆਂ ਸਾਰੀਆਂ ਦਿਸ਼ਾਵਾਂ ਫਰੋਲੀਆਂ ਜਾਣ ਲੱਗੀਆਂ 1 ਮਨੁੱਖ ਦੇ ਤਰਲ, ਸੂਖਮ, ਜਟਿਲ ਰੂਪ ਨੂੰ ਪਛਾਣਨ ਵਿਚ ਜਿਹੜੀ ਕਠਿਨਾਈ ਆਉਂਦੀ ਹੈ ਉਸ ਨੂੰ ਹੱਲ ਕਰਨ ਵਾਲੇ ਪਾਸੇ ਮਨੋਵਿਗਿਆਨ ਜਾਂਦਾ ਹੈ । ਮਨੁੱਖ ਦੇ 1 The world D. H. Lawrence created cannot be entered through the exercise of one faculty alone, there must be a threefold desire of intellect, of imagination and of physical feeling ; because he created his world on a fusion of concepts, on a philosophy that was against division, on a plea for whole vision to see the soul and body. For the world he takes us into, is shadowed intricate. It is ultimately lit up by visions or not lit up by visions. Niu, Anais : D. H. Lawrence ; London Nevile Spearman, 1961, P. o