ਪੰਨਾ:Alochana Magazine January, February, March 1967.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਗਿਆਨ ਨੇ ਜਦੋਂ ਬਾਹਰੀ ਜਗਤ ਨੂੰ ਨੇਮਾਂ ਉੱਤੇ ਆਧਾਰਿਤ ਸਾਬਿਤ ਕੀਤਾ ਤੇ ਦੱਸਿਆ ਕਿ ਇੱਥੇ ਬਨੇਮੇ ਕੁੱਝ ਨਹੀਂ। ਇੱਥੋਂ ਦੀ ਬੇਨੇਮੀ ਵੀ ਕਿਸੇ ਨੇਮ ਦੇ ਅਧੀਨ ਹੈ ਤਾਂ ਮਨੋਵਿਗਿਆਨਕ ਰਾਹੀਂ ਮਨੁੱਖ ਦੇ ਅੰਦਰਲੇ ਜਗਤ ਦੇ ਨੇਮਾਂ ਨੂੰ ਟੋਲਣ ਦੀ ਕੋਸ਼ਿਸ਼ ਕੀਤੀ ਗਈ । | ਡਾਰਵਿਨ ਨੇ ਵੱਖ ਵੱਖ ਜੂਨਾਂ, ਮਾਰਕਸ ਨੇ ਵੱਖ ਵੱਖ ਸ਼੍ਰੇਣੀ-ਹਿਤਾਂ, ਤੇ ਫ਼ਰਾਇਡ ਨੇ ਚੇਤਨ ਤੇ ਅਚੇਤ ਵਿਚਕਾਰ fਜਿਹੜਾ ਸੰਘਰਸ਼ ਦੱਸਿਆ, ਉਸ ਦੀ ਹੋਂਦ ਦੇ ਗਿਆਨ ਨੇ ਮਨੁੱਖ ਦੇ ਸੰਕਲਪ ਨੂੰ ਨਵੇਂ ਸਿਰਿਓਂ ਵਿਉਂਤਿਆ ਸਿਰਜਿਆ । | ਫ਼ਰਾਇਡ, ਯੰਗ, ਐਡਲਰ, ਪ੍ਰਸ, ਪੈਫ਼ਲੌਫ਼ ਤੇ ਮੈਕਡੂਗਲ ਆਦਿ ਮਨੋਵਿਗਆਨੀਆਂ ਦੀਆਂ ਖੋਜਾਂ ਤੋਂ ਪਿਛੋਂ ਆਤਮ ਤੇ ਅਨਾਤਮ ਦੇ ਰਿਸ਼ਤੇ ਨੂੰ ਇਕ ਨਵੀਂ ਰੌਸ਼ਨੀ ਵਿਚ ਦੇਖਿਆ ਜਾਣ ਲਗ ਪਿਆ । ਮਨੋਵਿਗਿਆਨ ਦੇ ਸਮੂਹ ਸਿੱਧਾਂਤ ਇਸ ਗੱਲ ਨਾਲ ਸਹਿਮਤ ਹਨ ਕਿ ਮਨੁੱਖੀ ਸ਼ਖ਼ਸੀਅਤ ਦਾ ਬਹੁਤ ਵੱਡਾ ਭਾਗ ਉਸ ਦਾ ਅਚੇਤ ਮਨ ਹੈ, ਜੋ ਇਕ ਅੰਧੇਰੀ ਕੋਠੜੀ ਵਾਂਗ ਹੈ, ਜਿਸ ਵਿਚ ਦਮਨ ਕੀਤੀਆਂ ਕੁੱਖਾਂ; ਅਪੂਰਣ ਖ਼ਾਹਿਸ਼ਾਂ ਜਾ ਪਨਾਹ ਲੈਂਦੀਆਂ ਹਨ । ਇਹ ਭੁੱਖਾਂ ਅੰਦਰੋਂ ਕਾਮ ਬਿਰਤੀ ਨਾਲ ਸੰਬੰਧਿਤ ਹੁੰਦੀਆਂ ਹਨ, ਉਪਰੋਂ ਭਾਵੇਂ ਕੋਈ ਰੂਪ ਧਾਰਨ ਕਰ ਲੈਣ । ਸਾਡਾ ਚੇਤਨ ਮਨ ਅਚੇਤਨ ਦਾ, ਬਰਫ਼ਾਨੀ ਟਿੱਲੇ ਵਾਂਗ, ਸਤਹ ਉਤੇ ਦਿੱਸਦਾ ਭਾਗ ਹੀ ਹੁੰਦਾ ਹੈ । ਇਸ ਲਈ ਮਨੁੱਖੀ ਭਾਵਾਂ ਤੇ ਮਨੋਰਥਾਂ ਦੀ ਸੇਧ ਲੱਭਣ ਲਈ ਅੱਜ ਮਨੋਵਿਗਿਆਨੀ ਸੁਪਨ-ਵਿਸ਼ਲੇਸ਼ਣ ਤੇ ਸੁਤੰਤਰ-ਸੰਜੋਗ ਆਦਿ ਵਿਧੀਆਂ ਨਾਲ ਅਚੇਤ ਮਨ ਦੀ ਥਾਹ ਲੈਣ ਦੀ ਕੋਸ਼ਿਸ਼ ਕਰਦਾ ਹੈ । ਅੱਜ ਦੇ ਕਲਾਕਾਰ ਦਾ ਵੀ ਬਹੁਤਾ ਧਿਆਨ ਚੇਤਨ ਵਿਚ ਵਿਚਰਨ ਦੀ ਥਾਂ ਇਸ ਦੀ ਜੰਮਣ-ਭੋ, ਅਚੇਤ ਮਨ, ਵੱਲ ਰਹਿੰਦਾ ਹੈ, ਇਸੇ ਕਰਕੇ ਉਹ ‘ਜੋ ਹੈ' ਉੱਤੇ ਫ਼ੈਸਲਾ ਸੁਣਾ ਦੇਣ ਦੀ ਥਾਂ ਕਿਉਂ ਹੈ ?' ਲੱਭ ਕੇ ਮਨੁੱਖ ਨੂੰ ਉਸ ਦੇ ਗੁਣਾਂ ਔਗਣਾਂ ਦਾ ਮਾਲਿਕ ਮਿੱਥਣ ਦੀ ਥਾਂ ਉਨਾਂ ਦੇ ਕਾਰਣਾਂ ਦਾ ਗੁਲਾਮ ਮਿੱਥ ਕੇ ਗੱਲਾਂ ਤੋਰਦਾ ਹੈ । ਮਨੋਵਿਗਿਆਨ ਨੇ ਜਦੋਂ ਗੁਨਾਹਗਾਰ ਨੂੰ ਬੀਮਾਰ ਆਖਿਆ ਤਾਂ ਸਾਰੀਆਂ ਮਨੁੱਖੀ ਕੀਮਤਾਂ ਨੂੰ ਨਵੇਂ ਸਿਰਿਓਂ ਸੋਚਣ ਦੀ ਲੋੜ ਪੈ ਗਈ। ਇਸੇ ਚੇਤਨਤਾ ਦੇ ਸਹਾਰੇ ਦੁੱਗਲ ਹਵਾਲਦਾਰ ਦੀ ਵਹੁਟੀ' ਕਹਾਣੀ ਵਿਚ ਦੱਸਦਾ ਹੈ ਕਿ ਕਾਮ ਭੁੱਖ ਦੀ ਅਤਿਪਤੀ ਸ਼ਖ਼ਸੀਅਤ ਨੂੰ ਕਿਵੇਂ ਉਲਾਰ ਬਣਾ ਦਿੰਦੀ ਹੈ । ਇਥੋਂ ਤਕ ਕਿ ਪਾਗਲ ਕਰਨ ਤੀਕ ਵੀ ਚਲੀ ਜਾਂਦੀ ਹੈ । 1 ਪਨਾ, 106, ਸਵੇਰ ਸਾਰ’ 1958, ਹਿੰਦ ਪਬਲਿਸ਼ਰਜ਼, ਜਲੰਧਰ ।