ਪੰਨਾ:Alochana Magazine January, February and March 1985.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚਾਰੇ ਪਾਸੇ । ਹਰ ਪੰਨੇ ਉਤੇ ਲਗਭਗ 10 ਤੋਂ 14 ਸਤਰਾਂ ਹਨ ' ਲਿਖਤ ਪਦ-ਛੇਦ ਨਹੀਂ ਹੈ । ਟੀਕੇ ਵਿਚ ਗੁਰਬਾਣੀ ਦੇ ਸ਼ਬਦ-ਜੋੜਾਂ ਦੀਆਂ ਬਹੁਤ ਗਲਤੀਆਂ ਹਨ । ਅਨੁਮਾਨ ਹੈ ਕਿ ਇਹ ਗਲਤੀਆਂ ਮੂਲ ਲਿਖਤ ਵਿਚ ਹੀ ਸਨ ਕਿਉਂਕਿ ਉਤਾਰਾਕਾਰ ਕੋਲ ਇਤਨੀਆਂ ਜ਼ਿਆਦਾ ਗਲਤੀਆਂ ਹੋਣ ਦੀ ਸੰਭਾਵਨਾ ਘਟ ਹੀ ਹੁੰਦੀ ਹੈ । ਟੀਕਾਕਾਰ ਬਾਰੇ ਜਾਣਕਾਰੀ ਇਸ ਪੰਥ ਦੇ ਪੰਨਾ 1/ਉ ਉਤੇ ਹੀ ਮਿਲ ਜਾਂਦੀ ਹੈ : ਸੋਰਠਾ ॥ ਨਿਜ ਮਤ ਕੋ ਨਿਰਧਾਰ ਵਾਰ ਕਰੀ ਨਾਨਕ ਗੁਰੁ ॥ ਤਾਂ ਕੋ ਅਰਥ ਵੀਚਾਰ ਅਨੰਦ ਘਨੇ ਟੀਕਾ ਕਰੀ ॥" ਪੰਨਾ, 111 }ਅ ਉਤੇ ਇਕ ਹੋਰ ਸਰਲਾ ਵੀ ਟੀਕਾ ਕਾਰ ਬਾਰੇ ਜਾਣਕਾਰੀ ਦੇਂਦਾ “ਸੋਰਠਾ ॥ ਗੁਰ ਨਾਨਕ ਉਧਾਰ ਅਨੰਦ ਘਨ ਟੀਕਾ ਕਰੀ ॥ ਪਾਵੈ ਅਲਖ ਅਪਾਰ ਜੋ ਇਸ ਪੜ ਦ੍ਰਿੜਤਾ ਕਰੇ ॥" ਸਵਾਮੀ ਆਨੰਦ ਘਨ ਤੋਂ ਪਹਿਲਾਂ 'ਆਸਾ ਦੀ ਵਾਰ' ਦੇ ਟੀਕੇ ਸੋਢੀ ਮਿਹਰਵਾਨੇ ਵਾਲੀ ਜਨਮਸਾਖੀ ਅਤੇ ਭਾਈ ਮਾਨ ਸਿੰਘ ਵਾਲੀ ਜਨਮਸਾਖੀ ਵਿਚ ਮਿਲਦੇ ਹਨ । ਉਨ੍ਹਾਂ ਤੋਂ ਪਹਿਲਾਂ ਭਾਈ ਗੁਰਦਾਸ ਦੀ ਰਚਨਾ ਵਿਚ ਵੀ ਆਸਾ ਦੀ ਵਾਰ ਦੀਆਂ ਕੁਝ ਤੁਕਾਂ ਦੇ ਅਰਥ ਮਿਲਦੇ ਹਨ ਪਰ ਇਹ ਅਰਥ ਗੁਰਬਾਣੀ ਦੇ ਕਿਸੇ ਮੁਲ ਸਿੱਧਾਂਤ ਦੀ ਵਿਆਖਿਆ ਹਿਤ ਹੀ ਕੀਤੇ ਗਏ ਹਨ-ਟੀਕਾਕਾਰੀ ਦਾ ਕੋਈ ਚੇਤੰਨ ਯਤਨ ਨਹੀਂ । ਸਢੀ ਮਿਹਰਵਾਨ ਵਾਲੀ ਜਨਮਸਾਖੀ ਵਿਚ ਕੇਵਲ ਬਾਰਾਂ ਪਉੜੀਆਂ ਅਤੇ ਅਠਾਰਾਂ ਸਲੋਕਾਂ ਦੀ ਹੀ ਵਿਆਖਿਆ ਹੋਈ ਹੈ ਜਦੋਂ ਕਿ ਭਾਈ ਮਨੀ ਸਿੰਘ ਵਾਲੀ ਜਨਮਸਾਖੀ (fਗਿਆਨ ਰਤਨਾਵਲੀ) ਵਿਚ ਚੌਵੀਂ ਪਉੜੀਆਂ ਅਤੇ ਇਕਵੰਜਾ ਸਲੋਹ ਦੇ ਅਰਥ ਮਿਲਦੇ ਹਨ । ਗਿਆਨ ਰਤਨਾਵਲੀ ਵਿਚ ਵੀ ਪੂਰੀ ਵਾਰ ਵਿਚੋਂ ਅੱਠ ਸਲੋਕਾਂ ਦੇ ਅਰਥ ਨਹੀਂ fਮਲਦੇ । ਇਉ” ਸਵਾਮੀ ਆਨੰਦ ਘਨ ਵਾਲਾ ਟੀਕਾ 'ਆਸਾ ਦੀ ਵਾਰ ਦਾ ਪਹਿਲਾ ਸੰਪਰਣ ਟੀਕਾ ਹੈ । 'ਆਸਾ ਦੀ ਵਾਰ` ਦੇ ਟੀਕਿਆਂ ਵਿਚ ਇਸ ਟੀਕੇ ਦਾ ਵਿਸ਼ੇਸ਼ ਮਹੱਤਵ ਇਸ ਕਰਕੇ ਵੀ ਹੈ ਕਿ ਜਿਥੇ ਇਸ ਤੋਂ ਪਹਿਲੇ ਟੀਕੇ ਮੀਣਾ ਸੰਪ੍ਰਦਾਇ ਅਤੇ ਗਿਆਨੀ ਸੰਪ੍ਰਦਾਇ ਦੀ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਦੇ ਹਨ, ਉਥੇ ਇਹ ਉਦਾਸੀ ਸੰਪਦਾਇ ਦੀ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਨ ਵਾਲਾ ਪ੍ਰਥਮ ਟੀਕਾ ਹੈ । ਨਾਲੇ fan ਤਾਂ ਪਹਿਲੇ ਟੀਕਿਆਂ ਵਿਚ ਇਤਨੀ ਵਿਸਤ੍ਰਿਤ ਵਿਆਖਿਆ ਨਹੀਂ ਜਿੰਨੀ ਇਸ ਵਿਚ ਹੈ । ਇਸ ਟੀਕੇ ਵਿਚ ਉਨ੍ਹਾਂ ਸਾਰੀਆਂ ਬ੍ਰਾਹਮਣੀ ਰੁਚੀਆਂ ਦਾ ਪ੍ਰਭਾਵ ਸਮਾਇਆ ਹੋਇਆ ਮਿਲਦਾ ਹੈ ਜੋ ਸਵਾਮੀ ਆਨੰਦ ਘਨ ਦੇ ਸਮੇਂ ਤਕ ਉਦਾਸੀ ਸੰਤਾਂ ਦੇ ਮਨਾਂ ਵਿਚ ਪਰਿਪੱਕ ਹੋ ਚੁੱਕੀਆਂ ਸਨ । ਵਿਚਾਰ ਅਧੀਨ ਟੀਕੇ ਦੇ ਅਧਿਐਨ ਤੋਂ ਸਵਾਮੀ 'ਆਨੰਦਘਨ ਦੀ ਟੀਕਾਕਾਰ