ਪੰਨਾ:Alochana Magazine January, February and March 1985.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਿੱਲੇ ਬਨ੍ਹਾਂ ਘੋਇਅੜਾ, ਖੁੱਜੇ ਹਥਿਆਰ ਤੇਰੋ । ਕੋਈ ਮਹਿਲੀ ਉਤਰੇ ਅਪ, ਵਿਹੜੇ ਚੌਕੀਦਾਰ ਤੇਰੇ .. ... ... ... ਮੈਂ ਤੈਨੂੰ ਪੁੱਛਦਾ ਗੋਰੀਏ ਨੀ, ਰੰਗ ਤੇਰਾ ਕਾਲ-ਪੀਲਾ । ਕੀਹਨੇ ਪਕੜੀ ਬਾਂਹ, ਕੀਹਨੇ ਤੇਰਾ ਅੰਤ ਲਿਆ ? ਮੈਂ ਤੈਨੂੰ ਦੱਸਦੀ ਨੌਕਰਾ ਵੇ, ਹਰਨੀ ਨੂੰ ਮਿਰਗ ਪਿਆ। ਤੇਰਾ ਛੋਟਾ ਵੀਰ ਚੰਡਾਲ, ਉਹਨੇ ਮੇਰਾ ਅੰਤ ਲਿਆ। ਪੰਜੇ ਲਿਆਓ ਕਪੜੇ, ਪੰਜੇ ਹਥਿਆਰ ਮੇਰੇ । ਕੋਈ ਮਾਰੋ ਛੋਟਾ ਵੀਰ, ਉਹਦਾ ਸਿਰ ਕੱਟ ਧਰੋ । ਆਵਦਾ ਵੀਰ ਨਾ ਮਾਰੀਏ, ਭਾਈਆਂ ਦੀ ਬਾਂਹ ਭੱਜਦੇ । ਕੋਈ ਮਾਰੋ ਘਰ ਦੀ ਨਾਰ, ਨਾਰਾਂ ਹੋਰ ਵਿਆਹ ਲਿਆਵਾਂਗੇ । ਘਰ ਦੀ ਨਾਰ ਨਾ ਮਾਰੀਏ, ਜੰਮਣਗੇ ਨੰਦ-ਲਾਲ । ਲਾਲਾਂ ਦੀਆਂ ਨੀ ਜੜੀਆਂ ! II ਕੂਜੇ ਨੀ ! ਕੀ ਮਲ ਨਵੇਂ ਬੀਬਾ ਵੇ ! ਸੌਣ ਮਹੀਨੇ ਦਾ ਮੇਘਲਾ ਵਰਦਾ, ਕੁੰਜ ਸਰਾਂ ਵਿਚ ਹਾਂਵਦੀ । ਵੇ......ਹੋ ...... ! ਕੀ ਮਲ ਨਹਾਵੇ ਤੇ ਕੀ ਪਛੋਤਾਵੇ, ਕੀਹਨਾਂ ਵਿਛੋੜਾ ਪਾਇਆ ? ਬੀਬਾ ਵੇ ! ਨਾ ਮਲ ਨਹਾਵੇ ਤੇ ਨਾ ਪਛੋਤਾਵੇ, ਰਾਮ ਵਿਛੋੜਾ ਪਾਇਆ । ਵੇ......ਹੋ . ਬੀਬਾ ਵੇ ! ਕਾਹੇ ਦੀ ਕਾਰਨ ਮਹਿਲ ਬਣਾਇਆ, ਕਾਹੇ ਦੀ ਕਾਰਨ ਮੋਰੀਆਂ ? ਵੇ ...... ਨਾਚੋ ਨੀ ! ਵਸਣੇ ਦੀ ਕਾਰਣ ਮਹਿਲ ਚਣਾਇਆ, ਹਵਾ ਦੀ ਕਾਰਣ ਮੋਰੀਆਂ । ਵੇ......ਹੋ ...... ! ਬੀਬਾ ਵੇ ! ਕਾਹੇ ਦੀ ਕਾਰਣ ਵਿਆਹ ਕਰਵਾਇਆ, ਕਾਹੇ ਦੀ ਕਾਰਣ ਸਾਲੀਆਂ 1 ਵੇ ......, ਨਾਜੋ ਨੀ ! ਪੁੱਤਰਾਂ ਦੀ ਕਾਰਣ ਵਿਆਹ ਕਰਵਾਇਆ, ਹੱਸਣੇ ਦੀ ਕਾਰਣ ਸਾਲੀਆਂ । ਵੇ......ਹੋ ਬੀਬਾ ਵੇ ! ਕਾਹੇ ਦੀ ਕਾਰਣ ਬਾਗ ਲਵਾਇਆਂ, ਕਾਰ ਦੀ ਕਾਰਣ ਡਾਲੀਆਂ । ਵੇ......ਹੋ 96