ਪੰਨਾ:Alochana Magazine January, February and March 1985.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਡਿਤਰਾਜ ਦੇ ਉਕਤ ਅਲੰਕਾਰ ਨਿਰੂਪਣ ਦੇ ਕੰਮ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੇ ਵੀ ਮਨ ਵਿਚ ਕੋਈ ਵਰਗੀਕਰਣ ਦੀ ਕਲਪਨਾ ਸੀ ਜਿਹੜੀ ਅਧੂਰੀ ਰਹਿ ਗਈ। ਉਨ੍ਹਾਂ ਤੋਂ ਬਾਦ ਆਉਣ ਵਾਲੇ ਆਚਾਰਯ ਵਿਸ਼ਵੇਸ਼ਵਰ ਪੰਡਿਤ ਅਤੇ ਭੱਟ ਦੇਵ ਥੰ ਕ ਰ ਪੁਹੜ ਅਲੰਕਾਰਾਂ ਦੇ ਵਰਗੀਕਰਣ ਬਾਰੇ ਕੋਈ ਸਪੱਸ਼ਟ ਟਿੱਪਣੀ ਨਹੀਂ ਕਰਦੇ । ਉਕਤ ਵਿਵੇਚਨ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਜੇ ਰੂਟ ਨੇ ਇਕ ਅਲੰਕਾਰ ਨੂੰ ਇਕ ਵਰਗ ਵਿਚ ਰੱਖਿਆ ਤਾਂ ਯੁੱ ਝ ਨੇ ਉਸ ਨੂੰ ਦੂਜੇ ਵਰਗ ਵਿੱਚ ! ਵਿਦਿਆਧਰ ਅਤੇ ਵਿਦਿਆਨਾਥ ਨੇ ਵੀ ਆਪਣੀ ਮਰਜ਼ੀ ਅਨੁਸਾਰ ਉਨ੍ਹਾਂ ਨੂੰ ਹੋਰ ਵਰਗਾਂ ਵਿਚ ਵਰਗੀਕਿਤ ਕਰ ਦਿੱਤਾ। ਕਿਸੇ ਖ਼ਾਸ ਵਰਗ ਵਿਚ ਖ਼ਾਸ ਅਲੰਕਾਰ ਨੂੰ ਵਰਕਤ ਕਰਨ ਵਿਚ ਇਕ ਮਤ ਦੀ ਘਾਟ ਵਰਗੀਕਰਣ ਦੇ ਆਧਾਰ ਦਾ ਅਸਮਰਥਤਾ ਨੂੰ ਹੀ ਸੂਚਿਤ ਕਰਦੀ ਹੈ । ਮੁੜ ਵੀ ਉਕੜ ਭਾਰਤ ਅਲੰਕਾਰ ਸ਼ਾਸਤੀਆਂ ਨੇ ਜਿੰਨੇ ਵੀ ਵਰਗਾਂ ਦੀ ਕਲਪਨਾ ਕੀਤੀ ਹੈ, ਉਨ੍ਹਾਂ ਨੂੰ ਮਿਲਾ ਜੁਲਾ ਕੇ ਵਰਗੀਕਰਨ ਦਾ ਵਿਆਪਕ ਆਧਾਰ ਬਣਾਇਆ ਜਾ ਸਕਦਾ ਹੈ । ਰੁਯਕ ਦੇ ਅਲੰਕਾਰ ਵਰਗਾਂ ਦੇ ਨਾਲ ਰੂਟ ਦੇ 'ਵਾਸਤਵ' ਅਤੇ 'ਸ਼ਲੇਸ਼', ਅਤੇ ਵਿਦਿਆਨਾਥ ਦੇ ਪ੍ਰਤੀਯਮਾਨਰਸਭਾਵਾਦ ਵਰਗਾਂ ਨੂੰ ਮਿਲਾ ਕੇ ਭਾਰਤੀ ਅਲੰਕਾਰ-ਸ਼ਾਸਤ੍ਰ ਦੇ ਸਭ ਸਵੀਕਾਰੇ ਜਾਣ ਵਾਲੇ ਅਲੰਕਾਰਾਂ ਦਾ ਵਰਗੀਕਰਣ ਕੀਤਾ ਜਾ ਸਕਦਾ ਹੈ । ਜਿਵੇਂ ਕਿ – 1. ਸਾਯ ਮੂਲਕ (ਅਪ੍ਰਸਤੁਤ ਵਿਧਾਨ ਵਾਲੇ ਜਾਂ ਔਪਮਯ ਮੁਲਕ ਅਲੰਕ:ਰ) 2. ਵਾਸਤਵ ਮੂਲਕ ਜਾਂ ਵਸਤੂ ਵਰਣਨ ਪਕ ਅਲੰਕਾਰ , 3. ਵਿਰੋਧ ਮੁਲਕ ਅਲੰਕਾਰ, 4. ਗੂੜਾਰਥ ਪ੍ਰਤੀਤੀ ਮੁਲਕ ਜਾਂ ਵਿਅੰਗ ਪ੍ਰਧਾਨ ਅਲੰਕਾਰ, 5. ਰਸ ਭਾਵਾਦ ਆਤ ਅਲੰਕਾਰ, 6. fਨਿਆਏ ਮੂਲਕ ਅਲੰਕਾਰ, 7. ਫੁਟਕਰ ਅਲੰਕਾਰ । 2.2.3. ਅਰਥਗਤ ਅਲੰਕਾਰਾਂ ਦਾ ਭੌਤਕ ਆਧਾਰ : ਭਾਰਤੀ ਅਲੰਕਾਰ ਸ਼ਾਸਤੀ ਆਚਾਰਯ ਇਹ ਅੰਤਰਦ੍ਰਿਸ਼ਟੀ ਪਾ ਚੁੱਕੇ ਸਨ ਕਿ ਕਾਵਿਕ ਖਿੱਚ ਦਾ ਇਕ ਮੂਲ ਕਾਰਣ ਜਾਂ ਤੱਤ ਸਾਦਯ (ਸਮਾਨ ਤੇ ਗੁਣ ਵਾਲੇ ਪਦਾਰਥਾਂ ਦੀ ਸਮਾਨਤਾਂ) ਵੀ ਹੁੰਦਾ ਹੈ । ਇਸ ਸਾਦਿਸ਼ਯ ਦੇ ਦੋ ਪ੍ਰਮੁੱਖ ਕਾਰਜ ਹੁੰਦੇ ਹਨ -ਇਕ ਤਾਂ ਵਰਣਨ ਕੀਤੇ ਜਾ ਰਹੇ ਵਿਸ਼ੇ ਵਿਚ ਸਪੱਸ਼ਟਤਾ ਅਤੇ ਅਰਥ ਦੇ ਸਟੀਕਰਣ ਵਿਚ ਇਹ ਸਹਾਇਕ ਹੁੰਦਾ ਹੈ ਅਤੇ ਦੂਜਾ ਸਾਦਿਸ਼ ਰੂਪਾਂ ਦੇ ਅਵਤਰਣ ਨਾਲ ਵਰਣਿਤ ਵਿਸ਼ੇ ਦੇ ਸੰਸਾਰ ਅਤੇ ਅਪ੍ਰਤੁਤ ਸੰਸਾਰ ਦੇ ਦੁਗਣੇ ਦੁਸ਼ ਪ੍ਰਾਪਤ ਹੋ ਜਾਂਦੇ ਹਨ । ਪਹਿਲੀ ਪ੍ਰਕ੍ਰਿਆ ਵਰਣਿਤ ਵਸਤੂ ਦੇ ਸਪੱਸ਼ਟੀਕਰਣ ਦੀ ਪ੍ਰਕ੍ਰਿਆ ਹੈ ਅਤੇ ਉਸ ਦੇ ਚਤਣ ਦੀ ਪ੍ਰਕ੍ਰਿਆ ਹੈ । ਦੂਜੀ ਪ੍ਰਕ੍ਰਿਆ ਵਰਣਿਤ ਵਸਤੂ ਦੇ ਸ਼ਸ਼ ਅਨੇਕ ਅਪ੍ਰਸਤੁਤ ਵਸਤੂਆਂ ਦੇ ਦਰਸ਼ਨ ਕਰਾਉਣ ਦੀ ਕੋਸ਼ਿਸ਼ ਹੈ । 108