ਪੰਨਾ:Alochana Magazine January, February and March 1985.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੂੜੋ ਤਰੇ ਜੋ ਬੂੜੇ ਸਭ ਅੰਗ ਨੂੰ ਵਿਰੋਧ ਦੇ ਉਦਾਹਰਣ ਦੇ ਰੂਪ ਵਿਚ ਪੇਸ਼ ਕੀਤਾ ਜਾ ਸਕਦਾ ਹੈ । ਇਸ ਕਥਨ ਵਿਚ ਪ੍ਰਗਟ ਰੂਪ ਵਿਚ ਵਿਰੋਧ ਜਾਪਦਾ ਹੈ ਕਿਉਂ ਜੋ ਜਿਹੜਾ ਡੁਬਦਾ ਹੈ, ਉਹ ਕਿਵੇਂ ਤਰ ਸਕਦਾ ਹੈ ?? ਪਰ ਵਿਚਾਰ ਕਰਨ ਤੇ ਵਿਰੋਧ ਸ਼ਾਂਤ ਹੋ ਜਾਂਦਾ ਹੈ । ਕਿਉਂ ਜੋ ਕਲਾ ਆਦਿ ਵਿਚ ਪੂਰੀ ਤਰ੍ਹਾਂ ਡੁਬਣ ਵਾਲਾ, ਲੀਨ ਹੋ ਜਾਣ ਵਾਲਾ ਆਦਮੀ ਹੀ ਕਰ ਸਕਦਾ ਹੈ, ਅੱਧਾ ਮਗਨ ਆਦਮੀ ਪੁਰ' ਰਸ ਨਹੀਂ ਲੈ ਸਕਦਾ। ਇਸ ਲਈ ਵਿਰੋਧ ਮੁਲਕ ਅਲੰਕਾਰਾਂ ਵਾਂਗ ਇਥੇ ਵੀ ਬਿਆਨ ਕੀਤੇ ਜਾ ਰਹੇ ਅਸਲੀ ਅਨੁਭਵ ਦਾ ਸਾਖਿਆਤ ਗਿਆਨ ਹੀ ਸੌਂਦਰਯ ਦਾ ਕਾਰਣ ਹੈ । ਵਿਰੋਧ ਮੁਲਕ ਕਥਨ ਰਾਹੀਂ ਇਕ ਕਲਾਤਮਿਕ ਵੰਚਨਾ ਦੀ ਸਥਿਤੀ ਬਣ ਜਾਂਦੀ ਹੈ । ਵਿਰੋਧੀ ਕਥਨ ਦੀ ਚੋਣ ਨਾਲ ਸ਼ੋ ਤੇ ਦਾ ਧਿਆਨ ਜਿਵੇਂ ਹੀ ਪਹਿਲਾਂ ਅਨੁਭਵ ਕੀਤੀ ਅਸਲੀ ਸਥਿਤੀ ਵਲ ਜਾਂਦਾ ਹੈ, ਵਿਰੋਧ ਸ਼ਾਂਤ ਹੋ ਜਾਂਦਾ ਹੈ ਅਤੇ ਅਜਿਹਾ ਲਗਦਾ ਹੈ ਕਿ ਵਿਰੋਧਾਤਮਿਕ ਕਥਨ ਰਾਹੀਂ ਹੀ ਕਵੀ ਦੇ ਡੂੰਘੇ ਅਨੁਭਵ ਤੀਕ ਪੁਜਾ ਜਾ ਸਕਦਾ ਹੈ । 2.2.3.4. ਵਰਗੀਕਰਣ ਦੀ ਸਾਰਥਕਤਾ : ਅਰਥਗਤ ਅਲੰਕਾਰ ਦੇ ਉਕਤ ਤਿੰਨ ਪ੍ਰਮੁੱਖ ਵਰਗਾਂ ਦੀ ਚਰਚਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਭਾਰਤੀ ਅਲੰਕਾਰ ਸ਼ਾਸਤ੍ਰੀਆਂ ਨੇ ਇਨ੍ਹਾਂ ਰਾਹੀਂ ਆਪਣੇ ਡੂੰਘੇ ਅਨੁਭਵ ਨੂੰ ਪੇਸ਼ ਕੀਤਾ ਹੈ । ਇਨ੍ਹਾਂ ਵਿਭਿੰਨ ਵਰਗਾਂ ਵਿਚ ਪੇਸ਼ ਕੀਤੇ ਗਏ ਅਲੰਕਾਰਾਂ ਵਿਚੋਂ ਸਭ ਤੋਂ ਵਧ ਗਿਣਤੀ ਸਾਸ਼ਯ ਪ੍ਰਧਾਨ ਅਲੰਕਾਰਾਂ ਦੀ ਹੈ । ਇਨ੍ਹਾਂ ਦੇ ਬਾਦ ਵਸਤੂ ਦੇ ਜਿਵੇਂ ਦੇ ਤਵੇਂ ਰੂਪ ਨੂੰ ਪੇਸ਼ ਕਰਨ ਵਾਲੀ ਯਥਾਰਥਵਾਦੀ ਸ਼ੈਲੀ ਤੇ ਆਧਾਰਿਤ ਵਾਸਤਵ-ਮੂਲਕ ਅਲੰਕਾਰਾਂ ਤੇ ਚਾਨਣ ਪੈਂਦਾ ਹੈ । ਵਿਅੰਗ ਪ੍ਰਧਾਨ ਕਾਵਿ ਦੇ ਪ੍ਰਸੰਗ ਵਿਚ ਵਿਰੋਧ ਮੁਲਕ ਅਲੰਕਾਰ ਵੀ ਆਪਣਾ ਜਲਵਾ ਵਿਖਾਉਂਦੇ ਹਨ । ਬਾਕੀ ਦੇ ਚਮਤਕਾਰ ਪ੍ਰਧਾਨ ਅਲੰਕਾਰਾਂ ਵਿਚ ਉਕਤੀ ਦੀ ਵਿਚ ਸਾਡਾ ਧਿਆਨ ਆਪਣੇ ਵਲ ਖਿਚਦੀ ਹੈ । ਇਸ ਤਰ੍ਹਾਂ ਇਨ੍ਹਾਂ ਚਾਰ ਸਬੂਲ ਕੋਟੀਆਂ ਵਿਚ ਵਰਗੀਕ੍ਰਿਤ ਇਨ੍ਹਾਂ ਅਲੰਕਾਰਾਂ ਨੂੰ ਮਾਤ-ਕਥਨ-ਪ੍ਰਕਾਰ ਦੇ ਰੂਪ ਵਿਚ ਗ੍ਰਹਿਣ ਨਾ ਕਰ ਕੇ ਕਲਾ-ਕਾਵਿ ਦੀਆਂ ਧਾਰਣਾਵਾਂ ਦੇ ਰੂਪ ਵਿਚ ਗ੍ਰਹਿਣ ਕਰਨਾ ਹੋਵੇਗਾ। ਇਸ ਲਈ ਇਨ੍ਹਾਂ, ਦਿਲ ਖਿਚਵੇਂ ਕਥਨਾਂ ਨੂੰ ਧਾਰਣਾਤਮਿਕ ਸੰਕੇਤ ਦੇ ਰੂਪ ਵਿਚ ਵੇਖਣ ਦੀ ਲੋੜ ਹੈ । ਕਿਉਂ ਜੋ ਉਕਤ ਭਾਰਤੀ ਚਿੰਤਕਾਂ ਨੇ ਇਨ੍ਹਾਂ ਅਲੰਕਾਰਾਂ ਰਾਹੀਂ ਨਿਰੇ ਸਿੱਟੇ ਪੇਸ਼ ਕੀਤੇ ਹਨ, ਚਿੰਤਨ ਦੀ ਵਿਧੀ ਪੇਸ਼ ਨਹੀਂ ਕੀਤੀ । ਇਸ ਲਈ ਇਨ੍ਹਾਂ ਸਿੱਟਿਆਂ ਰਾਹੀਂ-ਅਰਥਾਤ ਪਰਿਭਾਸ਼ਾਵਾਂ ਅਤੇ ਉਦਾਹਰਣਾਂ ਦੇ a ਵਿਚ ਪੇਸ਼ ਕੀਤੇ ਗਏ ਅਲੰਕਾਰਾਂ ਨਾਲ ਕਾਵਿ ਅਤੇ ਜੀਵਨ ਦੇ ਡੂੰਘੇ ਸੰਬੰਧਾਂ ਤੋਂ ਚਾਨਣਾ ਪੈ ਸਕਦਾ ਹੈ । ਜਦ ਅਸੀਂ ਇਨ੍ਹਾਂ ਨੂੰ ਧਾਰਨਾਵਾਂ ਦੇ ਰੂਪ ਵਿਚ ਸਵੀਕਾਰ ਕਰੀਏ ਅਤੇ ਇਕ ਧਾਰਣਾਂ ਨੂੰ ਦੂਜੀ ਧਾਰਣਾ ਦੀ ਸਾਪੇਖਤਾ ਦੇ ਰੂਪ ਵਿਚ ਵਿਚਾਰ ਦਾ ਵਿਸ਼ਾ ਬਣਾਈਏ । ਉਕਤ ਵਿਭਿੰਨ ਵਰਕਰਣਾਂ ਦੇ ਅੰਤਰ ਗੁਤ ਸਾਰਥਕ ਦਿਲ ਖਿਚਵੇਂ ਕਥਨਾਂ ਦਾ ਸੰਗ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਪ੍ਰਣਾਲੀਆਂ ਦੇ ਰੂਪ ਵਿਚ ਆਉਣ 112