ਪੰਨਾ:Alochana Magazine January, February and March 1985.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਾਲੇ ਕਵੀਆਂ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ । ਇਹ ਅਲੰਕਾਰ ਅਤੇ ਇਨ੍ਹਾਂ ਦੇ ਅਪ੍ਰਸਤੁਤ ਵਧਾਨ ਆਦਿ ਵਰ ਕਾਵਿ ਦੀ ਕਸੋਟੀ ਹਨ । ਕੁਸ਼ਲ ਅਸਤ ਵਿਧਾਨ ਦੇ ਬਿਨਾ ਕਵ-ਕਰਮ ਸਫਲ ਨਹੀਂ ਹੋ ਸਕਦਾ । ਸੌਂਦਰਯ-ਬੋਧ ਲਈ ਉਕਤ ਵਿਭਿੰਨ ਵਰਗਾਂ ਦੇ ਮੁਲ ਆਧਾਰਾਂ ਨੂੰ ਇਨਾਂ ਅਲੰਕਾਰ ਸਤੀਆਂ ਨੇ ਕਾਵਿ ਸ਼ਾਸਤ੍ਰ ਤੋਂ ਇਲਾਵਾ ਵਿਆਕਰਣ, ਦਰਸ਼ਨ, ਧਰਮ ਅਤੇ ਨਿਆਦੇ ਆਦਿ ਦੇ ਵਿਭਿੰਨ ਖੇਤਰਾਂ ਤੋਂ ਚੁਣ ਕੇ ਕਵਿ ਸੌਂਦਰਯ ਦੇ ਵਸਤੁਗਤ ਕਾਰਣਾਂ ਦੀ ਖੋਜ ਕੀਤੀ ਅਤੇ ਆਪਣੀ ਵਿਦਵਤੇ ਦੀ ਛਾਪ ਰਾਹੀਂ ਜਨਤਾ ਦੀ ਅ8 ਕੁਤ-fਪ੍ਰਅਤਾ ਦੇ ਵਿਕਾਸ ਵਿਚ ਅਦਭੁਤ ਯੋਗਦਾਨ ਦਿੱਤਾ। ਇਨ੍ਹਾਂ ਦੇ ਉਕਤੇ ਵਰਗੀਕਰਣ ਇਨ੍ਹਾਂ ਦੇ ਇਕ ਤੱਤ ਦੇ ਸਰਬ ਪੱਖੀ ਤਕਨੀਕੀ ਵਿਸਤ੍ਰਿਤ ਗਿਆਨ ਨੂੰ ਪ੍ਰਕਾਸ਼ਤ ਕਰਦੇ ਹਨ । ਇਨ੍ਹਾਂ ਵਰਗਾਂ ਦੇ ਮੂਲ ਆਧਾਰਾਂ ਦੇ ਆਧਾਰ ਤੇ ਕਾਵਿਕ ਉਕਤੀਆਂ ਦਾ ਤਕਨੀਕੀ ਵਿਸ਼ਲੇਸ਼ਣ ਹੁਣ ਫਰੋ ਸ਼ੈਲੀ-ਵਿਗਿਆਨਿਕ ਅਧਿਐਨਾਂ ਰਾਹੀਂ ਪੇਸ਼ ਹੋ ਰਿਹਾ ਹੈ । ਇਨ੍ਹਾਂ ਨਵੀਆਂ ਅੰਤਰ-ਦ੍ਰਿਸ਼ਟੀਆਂ ਰਾਹੀਂ ਅਸੀਂ ਇਨਾਂ ਪੁਰਾਣੇ ਅਲੰਕਾਰਕ ਆਧਾਰਾਂ ਨੂੰ ਮੁੜ ਸੁਰਜੀਤ ਕਰ ਕੇ ਸਮਕਾਲੀਨ ਵਰਣਨਾਤਮਕ ਆਲੱਚਨਾਂ ਨੂੰ ਨਵੀਂ ਸੇਧ ਦੇ ਸਕਦੇ ਹਾਂ। ਇਸ ਲਈ ਇਨ੍ਹਾਂ ਦਾ ਅਧਿਐਨ ਅਜੋਕੇ ਯੁੱਗ ਵਿਚ ਮੁੜ ਇਨ੍ਹਾਂ ਦੀ ਸਾਰਥਕਤਾ ਨੂੰ ਉਜਾਗਰ ਕਰ ਸਕਦਾ 2.3. ਉਭਗਤ ਅਲਕਾਰ : ਅਕ਼ ਦੇ ਆਧਾਰ ਤੇ ਅਲੰਕਾਰਾਂ ਦੇ ਪਹਿਲਾਂ ਦਸੇ ਗਏ ਦੋ ਭੇਦਾਂ ਸ਼ਬਦ-ਅਲੰਕਾਰ ਅਤੇ ਅਰਥ-ਅਲੰਕਾਰ ਦੇ ਵਿਵੇਚਨ ਦੇ ਬਾਦ ਅਸੀ ਹੁਣ ਕੁਝ ਇਕ ਅਜਿਹੇ ਅਲੰਕਾਰਾਂ ਦੀ ਚਰਚਾ ਕਰਨੀ ਚਾਹੁੰਦੇ ਹਾਂ ਜਿਨ੍ਹਾਂ ਦੇ ਦੋ ਆਯ-ਅਰਥਾਤ-ਸ਼ਬਦ ਵੀ ਅਤੇ ਅਰਥ ਵੀ ਹਨ । fਹਾ ਕਿ ਪਹਿਲਾਂ ਦਸਿਆ ਗਿਆ ਹੈ ਕਿ ਜਿਹੜਾ ਅਲੰਕਾਰ ਸ਼ਬਦ ਦੇ ਬਦਲਣ ਤੇ ਬਦਲਿਆ ਜਾਂਦਾ ਹੋਵੇ ਅਤੇ ਸ਼ਬਦ ਦੇ ਰਹਿਣ ਤੇ ਹੀ ਰਹਿੰਦਾ ਹੋਵੇ ਉਸ ਨੂੰ ਸ਼ਬਦਗਤ ਅਲੰਕਾਰ ਕਿਹਾ ਜਾਂਦਾ ਹੈ । ਇਸੇ ਤਰਾਂ ਅਰਥ ਦੇ ਰਹਿਣ ਨਾ ਰਹਿਣ ਤੇ ਜਿਥੇ ਅਲੰਕਾਰ ਦਾ ਰਹਿਣਾ ਨਾ ਰਹਿਣਾ ਨਿਰਭਰ ਹੋਵੇ ਉਥੇ ਅਲੰਕਾਰ ਨੂੰ ਅਰਥਗਤ ਮੰਨਿਆ ਜਾਵੇਗਾ, ਪਰ ਜਿਥੇ ਅਲੰਕਾਰ ਦੀ ਹੋਂਦ ਲਈ ਦੋਵਾਂ ਦਾ ਰਹਿਣਾ ਲਾਜ਼ਮੀ ਹੋਵੇ ਉਥੇ ਅਲੰਕਾਰ ਨੂੰ ਨਿਸ਼ਚਿਤ ਰੂਪ ਵਿਚ ਉਭਯ ਰਾਤ ਹੈ ਮੰਨਣਾ ਹੋਵੇਗਾ। ਅਜਿਹੇ ਉਭਯ ਗਤ ਅਲੰਕਾਰਾਂ ਦਾ ਨਿਰਪਣ ਅਹਾਨਪੁਰਾਕਾਰ ਨੇ ਕੀਤਾ | ਅਗਨੀ--ਪੁਰਾਣ ਵਿਚ ਇਸ ਧਾਰਣਾ ਦਾ ਜ਼ਿਕਰ ਮਿਲਦਾ ਹੈ ਕਿ ਅਤੇ ਅਲੰਕਾਰ ਜਿਹੜੇ ਸ਼ਬਦ ਅਤੇ ਅਰਥ ਨੂੰ ਇਕਠਿਆਂ ਹੀ ਵਿਭੂਸ਼ਿਤ (ਸਜਾਉਂਦੇ) ਕਰਦੇ ਹੋਣ, ਉਹ ਉਭਯ-ਅਲੰਕਾਰ ਕਹੇ ਜਾਂਦੇ ਹਨ । ਮਿਸਾਲ ਨਾਲ ਇਸ ਗੱਲ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ । ਉਭਯ-ਅਲੋਕਾਰ ਦੀ ਸਥਿਤੀ 'ਅਗਨ ਪੁਰਾਣ' ਵਿਚ ਉਸ ਹਾਰ ਵਾਂਗ ਦੱਸੀ ਗਈ ਹੈ ਜਿਹੜਾ ਛਾਤੀ ਅਤੇ ਗਲੇ ਦੋਵਾਂ ਨੂੰ ਅਲੰਕ੍ਰਿਤ ਕਰਦਾ ਹੈ । ਇਸ 13