ਪੰਨਾ:Alochana Magazine January, February and March 1985.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਿਸਾਲ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਭਯ-ਅਲੰਕਾਰ ਦਾ ਭਾਵ ਮਲਵੇਂ ਰੂਪ ਵਿਚ ਸ਼ਬਦ ਅਤੇ ਅਰਥ ਦੋਵਾਂ ਨੂੰ ਅਲੰਕਿਤ ਕਰਨ ਵਾਲੇ ਅਲੰਕਾਰਾਂ ਤੋਂ ਹੈ । ਇਹ ਉਭਯਅਲੰਕਾਰ ਸੁਤੰਤਰ ਸ਼ਬਦ-ਅਲੰਕਾਰ ਅਤੇ ਅਰਥ-ਅਲੰਕਾਰ ਦੇ ਇੱਕਠੇ ਰੂਪ ਦੀ ਸਥਿਤੀ ਤੋਂ ਜਹਾ ਕਿ ਸੰਸ਼ਿਸ਼ਟੀ' ਅਤੇ 'ਸੰਕਰ' ਵਿਚ ਹੁੰਦਾ ਹੈ-ਬਿਲਕੁਲ ਵੱਖ ਹਨ । ਇਸ ਲਈ ‘ਸੰਕਰ’ ਅਤੇ ‘ਸੰਸ਼ਟ' ਨੂੰ ਉਭਯ ਅਲੰਕਾਰ ਮੰਨਣ ਦੀ ਭੂਲ ਨਹੀਂ ਕਰਨੀ ਚਾਹੀਦੀ । 'ਸੰਸ਼ਟੀ' ਅਤੇ 'ਸੰਕਰ' ਵਿਚ ਇਕ ਤੋਂ ਵੱਧ ਅਲੰਕਰ ਇਕੇ ਹੀ ਆਖ੍ਯ ਨੂੰ-fਜਵੇਂ ਦੋ ਸ਼ਬਦ ਅਲੰਕਾਰਾਂ ਦੀ ਸੰਸ਼ਟੀ ਨਿਰੇ ਸ਼ਬਦ ਅਤੇ ਦੋ ਅਰਥਅਲੰਕਾਰਾਂ ਦੀ ਸੰ ਨਿਰੇ ਅਰਥ ਨੂੰ --ਅਲੰਕਤ ਕਰਨ ਵਾਲੇ ਹੋ ਸਕਦੇ ਹਨ ਪਰ ਇਸ ਦੇ ਉਲਟ ਉਭ-ਅਲੰਕਾਰ ਵਿਚ ਇਕ ਹੀ ਅਲੰਕਾਰ ਦੋ ਆਯਾ ਨੂੰ - ਸ਼ਬਦ ਅਤੇ ਅਰਥ ਨੂੰ ਅਲੰਕਿਤ ਕਰਦਾ ਹੈ । ਅਗਨੀ ਪੁਰਾਣ ਵਿਚ ਪ੍ਰਸਤੀ, ਕਾਂਤੀ, ਔਚਿੱਤ ਆਦਿ ਨੂੰ ਉਭਯ-ਅਲੰਕਾਰ ਵਰਗ ਵਿਚ ਰੱਖਿਆ ਗਿਆ ਹੈ, ਜਿਨ੍ਹਾਂ ਦੇ ਅਲੰਕਾਰ ਹੋਣ ਬਾਰੇ ਵੀ ਸ਼ੱਕ ਕੀਤਾ ਜਾਂਦਾ ਹੈ । ਭੱਜ ਨੇ ਆਪਣੇ ਗ੍ਰੰਥ ਸਰਸਵਤੀ ਕੰਠਾ ਭਰਣ' ਵਿਚ ਸ਼ਬਦ, ਅਰਥ ਅਤੇ ਇਨ੍ਹਾਂ ਦੋਵਾਂ ਦੇ 24, 24, ਅਲੰਕਾਰ ਸਵੀਕਾਰ ਕੀਤੇ ਹਨ । ਉਨ੍ਹਾਂ ਨੇ ਪਰੰਪਰਾ ਤੋਂ ਸਵੀਕ੍ਰਿਤ ਉਪਮਾ, ਰੂਪਕ ਆਦਿ ਅਰਥ ਅਲੰਕਾਰਾਂ ਨੂੰ ਉਭਯ-ਅਲੰਕਾਰ ਵਰਗ ਵਿਚ ਗਿਣ ਕੇ ਉਭਯ-ਅਲੰਕਾਰ ਦੀ ਧਾਰਣਾ ਨੂੰ ਹਰੀ ਅਸ਼ਪੱਸਟ ਫਰ ਦਿੱਤਾ ਹੈ । ਇਨ੍ਹਾਂ ਉਭਯ-ਅਲੰਕਾਰ ਦੇ ਸਰੂਪ ਦਾ ਕੋਈ ਮਾਨਦੰਡ ਪੇਸ਼ ਨਹੀਂ ਕੀਤਾ । ਇਸ ਲਈ ਭੋਜ ਦੇ ਦਸੇ ਅਲੰਕਾਰਾਂ ਨੂੰ ਉਭਯ ਅਲੰਕਾਰ ਨਹੀਂ ਮੰਨਿਆ ਜਾ ਸਕਦਾ। ਜੇ ਉਪਮਾ ਆਦਿ ਦੀ ਅਭਿਵਿਅਕਤੀ ਸ਼ਬਦ ਅਤੇ ਅਰਬ, ਦੋਵਾਂ ਤੋਂ ਮੰਨੀ ਜਾਵੇ, ਤਾਂ ਭੋਜ ਦੇ ਅਨੇਕ ਸ਼ਬਦ-ਅਲੰਕਾਰਾਂ ਅਤੇ ਅਰਥ-ਅਲੰਕਾਰਾਂ ਦੀ ਸਥਿਤੀ ਇਸ ਤੋਂ ਵੱਖ ਨਹੀਂ ਰਹਿ ਜਾਵੇਗੀ । ਇਸੇ ਲਈ ਬਾਕੀ ਦੇ ਸਭ ਆਚਾਰ ਯਾਂ ਨੇ ਇਨ੍ਹਾਂ ਸਭ ਅਲੰਕਾਰਾਂ ਨੂੰ ਅਰਥ-ਅਲੰਕਾਰ ਹੀ ਮੰਨਿਆ ਹੈ । ਅਚਾਰਯ ਮੰਮਟ ਅਤੇ ਪੰਡਿਤਰਾਜ ਜਗਨਨਾਬ ਨੇ ਆਸ਼ੇ-ਆ-ਭਾਵ ਅਨੁਸਾਰ ਉਕਤ ਤਿੰਨੇ ਸ਼ਬਦਗਤ, ਅਰਬਗਤ ਅਤੇ ਉਭਯ-ਅਲੰਕਾਰ ਸਵੀਕਾਰ ਕੀਤੇ ਹਨ । ਜਿਵੇਂ ਸੰਸਾਰ ਵਿਚ ਜਿਹੜਾ ਅਲੰਕਾਰ (ਜਿਸ ਅੰਗ ਦਾ ਮੰਨਿਆ ਜਾਂਦਾ ਹੈ ਉਹ ਉਸੇ ਵਿਚ ਪਹਿਨਿਆ ਜਾਂਦਾ ਹੈ । ਤਿਵੇਂ ਹੀ ਕਵਿ ਵਿਚ ਵੀ ਸ਼ਬਦ ਵਿਚ ਰਹਿਣ ਵਾਲਾ ਅਲੰਕਾਰ 'ਸ਼ਬਦ-ਅਲੰਕਾਰ' ਕਿਹਾ ਜਾਵੇਗਾ ਅਤੇ ਅਰਥ ਵਿਚ ਰਹਿਣ ਵਾਲਾ ਅਲੰਕਾਰ ਅਰਥਗਤ ਅਤੇ ਦੋਵਾਂ ਵਿਚ ਰਹਿਣ ਵਾਲਾ ਉਭਯਗਤ । ਅਸਲੀਅਤ ਤਾਂ ਇਹ ਹੈ ਕਿ ਸਭ ਦੇ ਸਭ ਅਲੰਕਾਰ ਉਭਯ-ਅਲੰਕਾਰ ਹੁੰਦੇ ਹਨ । ਕਿਸੇ ਵੀ ਸ਼ਬਦ-ਅਲੰਕਾਰ ਦਾ ਬੋਧ ਬਿਨਾਂ ਅਰਥ ਅਤੇ ਕਿਸੇ ਵੀ ਅਰਥਅਲੰਕਾਰ ਦਾ ਬੋਧ ਬਿਨਾਂ ਅਰਥਵਾਚਕ ਸ਼ਬਦ ਦੇ ਨਹੀਂ ਹੁੰਦਾ। ਇਸ ਲਈ ਦੋਵਾਂ ਤਰਾਂ ਦੇ ਅਲੰਕਾਰਾਂ ਦੇ ਪ੍ਰਤੀ ਦੋਵੇਂ ਹੀ ਕਾਰਣ ਹੁੰਦੇ ਹਨ । ਇਸ ਲਈ ਅਸਲ ਵਿਚ 114