ਪੰਨਾ:Alochana Magazine January, February and March 1985.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸ਼ਬਦ ਅਤੇ ਅਰਥ ਦੋਵੇਂ ਹਰ ਇਕ ਅਲੰਕਾਰ ਦੇ ਕਾਰਣ ਹਨ । ਇਨੇ ਤੇ ਵੀ ਕਿਸੇ ਅਲੰਕਾਰ ਨੂੰ ਸ਼ਬਦ-ਆਤ ਅਤੇ ਕਿਸੇ ਨੂੰ ਅਰਥ-ਆਤ ਮੰਨਣ ਦਾ ਮੂਲ ਕਾਰਣ ਪ੍ਰਮੁੱਖਤਾ ਹੈ । ਜਿਥੇ ਸ਼ਬਦ-ਅਲੰਕਾਰ ਦੀ ਪ੍ਰਤੀਤ ਵਿਚ ਪ੍ਰਮੁੱਖ ਆਯੂ ਸ਼ਬਦ ਦਿਸਦਾ ਹੈ ਉਥੇ ਉਸ ਨੂੰ ਸ਼ਬਦ-ਅਲੰਕਾਰ ਮੰਨ ਲਿਆ ਜਾਂਦਾ ਹੈ ਅਤੇ ਜਿਥੇ ਅਰਥ ਉਥੇ ਉਸ ਨੂੰ ਅਰਥ-ਅਲੰਕਾਰ । ਅਸਲ ਵਿਚ ਸ਼ਬਦ ਸਰੀਰ ਵਾਂਗ ਹੈ ਅਤੇ ਕੇਵ ਆਤਮਾ ਵਾਂਗ । ਜਿਵੇਂ ਸਰੀਰ ਨੂੰ ਆਤਮ ਨਹੀਂ ਕਿਹਾ ਜਾ ਸਕਦਾ ਉਸੇ ਤਰ੍ਹਾਂ ਸ਼ਬਦ ਨੂੰ ਕਾਵ ਨਹੀਂ ਕਿਹਾ ਜਾ ਸਕਦਾ । ਇਸ ਲਈ ਅਨੁਵਾਦ ਵਿਚ ਸ਼ਬਦ ਬਦਲ ਜਾਂਦੇ ਹਨ ਅਤੇ ਕਾਵਿ ਬਣਿਆ ਰਹਿੰਦਾ ਹੈ । ਸ਼ਬਦ ਨੂੰ ਉਚਾਰਣਾਤਮਕ ਹੀ ਮੰਨਿਆ ਜਾ ਸਕਦਾ ਹੈ ਅਤੇ ਕt fੜਨਾ ਉਚਾਰਣ ਦੇ ਵੀ ਸਮਝਿਆ ਜਾਂਦਾ ਹੈ । ਲਿਖਤੇ ਕਵਿ ਇਸੇ ਤਰ੍ਹਾਂ ਦਾ ਹੁੰਦਾ ਹੈ । ਲਿਪੀ ਤੋਂ ਸ਼ਬਦਾਂ ਦਾ ਗਿਆਨ ਹੁੰਦਾ ਹੈ ਅਤੇ ਉਸ ਤੋਂ ਕੁਵਕ ਅਰਥਗਿਆਨ । ਸ਼ਬਦ fਗਿਆਨ ਸ਼ਬਦ ਤੋਂ ਭਿੰਨ ਹੁੰਦਾ ਹੈ; ਇਸ ਲਈ ਲਿਖਿਤ ਕਾਵਿ ਦੇ ਚੁਪ ਚਾਪ ਪਾਠ ਦੇ ਸਮੇਂ ਸ਼ਬਦ ਦੀ ਹੱਦ ਨਾ ਹੋ ਕੇ ਉਸ ਦੇ ਗਿਆਨ ਦੀ ਹੀ ਹੋਂਦ ਹੁੰਦੀ ਹੈ । ਇਸ ਤਰਾਂ ਕਾਵਿ ਵਿਚ ਸ਼ਬਦ ਇਕ ਉਪਾਧੀ ਹੈ । ਇਸ ਵਜੋਂ ਉਸ ਦੇ ਕਿਸੇ ਵੀ ਅਲੰਕਾਰ ਨੂੰ ਕਾਵਿ ਦਾ ਅਲੰਕਾਰ ਨਾਂ ਕਹਿ ਕੇ ਉਸਦੀ ਉਪਾਧੀ ਦਾ ਅਲੰਕਾਰ ਕਹਿਣਾ ਹੀ ਵਧੇਰੇ ਉਚਿਤ ਹੋਵੇਗਾ । ਫਲ ਸਰੂਪ ਸਭ ਦੇ ਸਭ ਅਲੰਕਾਰ ਨਿਰੇ ਅਰਥਅਲੰਕਾਰ ਹੀ ਹੁੰਦੇ ਹਨ ਕਿਉਂ ਜੋ ਕਾਵਿ ਨਿਰਾ ਅਰਥਾਤਮਿਕ ਹੁੰਦਾ ਹੈ । 2.3.L. ਉਭਯ-ਅਲੰਕਾਰ ਅਤੇ ਮਸ਼-ਅਲੰਕ’ਰ ਦਾ ਭੇਦ : ਜਿਹਾ ਕਿ ਉਪਰ ਅਗਨਪੁਰਾਣਕਾਰ ਦਾ ਵਿਚਾਰ ਦਿੱਤਾ ਗਿਆ ਹੈ ਕਿ ਉਭਯ-ਅਲੰਕਾਰ ਇਕੋ ਰਹਿ ਕੇ ਦੋਵਾਂ ਨੂੰ ਅਲੰਕ੍ਰਿਤ ਕਰਦੇ ਹਨ । ਵੇਰੀ ਸ਼ਬਦ ਅਤੇ ਅਰਥ -ਦੋਵਾਂ ਤੇ ਆ ਪਰ ਮਿ-ਅਲੰਕਾਰ ਵਿਚ ਦੋ ਅਲੰਕਾਰਾਂ ਦੇ ਤੱਤਾਂ ਤੇ ਮਾਣ ਨਾਲ ਨਵਾਂ ਅਲੰਕਾਰ ਰੂਪ ਬਣ ਜਾਂਦਾ ਹੈ । ਇਹ ਮਿਣ ਨਿਰੇ ਸ਼ਬਦ-ਅਲੰਕਾਰਾਂ ਦਾ ਵੀ ਹੋ ਸਕਦਾ ਅਤੇ ਨਿਰੇ ਅਰਥ-ਅਲੰਕਾਰਾਂ ਦਾ ਵੀ । ਸ਼ਬਦ ਅਤੇ ਅਰਬ ਦੇ ਅਲੰਕਾਰਾਂ ਦੇ ਪਰਸਪਰ ਮਿਸ਼ਣ ਨਾਲ ਨਵਾਂ ਅਲੰਕਾਰ ਬਣ ਸਕਦਾ ਹੈ । ਅਜਿਹੇ fਸ਼ਿਤ ਅਲੰਕਾਰ ਦੀ ਸਥਿਤੀ 'ਸੰਕਚ’ ਅਤੇ ‘ਸ਼ਿਸ਼ਟੀ’ ਨਾਲੋਂ ਵੱਖਰੀ ਹੈ । ਇਨ੍ਹਾਂ ਵਿਚ ਦੇ ਸੁਤੰਤਰ ਹੋਂਦ ਵਾਲੇ ਅਲੰਕਾਰਾਂ ਦੇ ਤੱਤਾਂ ਦਾ ਗ੍ਰਹਿਣ ਹੋਣ ਤੇ ਵੀ ਉਨ੍ਹਾਂ ਦੇ ਨਿਸ਼ਚਿਤ ਰੂਪ ਦਾ ਨਿਸ਼ਚੇ ਪਕ ਅਤੇ ਏਕ ' ਵਲੀ ਦੇ ਕਰ ਕੇ ਇਨ੍ਹਾਂ ਨੂੰ ਸੁਤੰਤਰ ਹੋਂਦ ਦਿੱਤੀ ਗਈ ਹੈ । ਜਿਵੇਂ ਤੱਤਾਂ ਦੇ ਮਿਣ ਨਾਲ ਮਾਲ-ਦੀਪਕ, ਉਪਮਾ ਅਤੇ ਰੂਪਕ ਦੇ ਤੱਤਾਂ ਦੇ ਮਿਣ ਨਾਲ ਉਪਮ-ਰੂਪਕ ਆਦ ਅਲੰਕਾਰਾਂ ਦਾ ਅਧਿਐਨ 'ਮਿ-ਅਲੰਕਾਰ-ਵਰਗ’ ਵਿਚ ਹੋਣਾ ਚਾਹੀਦਾ ਹੈ । ਸੰਕਰ’ ਅਤੇ ‘fਸ਼ਟੀ ਅਲੰਕਾਰਾਂ ਨੂੰ ਕੁਝ ਆਚਾਰਯਾ ਨੇ 'ਸੰਕੀਰਣ' ਵਰਗ ਵਿਚ ਵਰਕਤ ਕੀਤਾ ਹੈ । ਇਸ ਵਿਵੇਚਨ ਦੇ ਆਧਾਰ ਤੇ ਉਕਤ ਤਿੰਨਾਂ ਹੋਰਾਂ ਦੇ ਅਲੰਕਾਰਾਂ ਨੂੰ ਪ੍ਰਮੁਖਤਾ ਅਤੇ ਆਯੂ ਦੇ ਆਧਾਰ ਤੇ ਹੇਠ ਲਿਖੇ ਵਰਗਾਂ ਵਿਚ 115