ਪੰਨਾ:Alochana Magazine January, February and March 1985.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੋਈ ਅਜਿਹਾ ਵਰਕਰਣ ਸਹੋਮਣੇ ਨਹੀ ਆਇਆ ਜਿਹੜਾ ਪੂਰੀ ਤਰ੍ਹਾਂ ਤਰਕ ਸੰਗਤ ਹੋਵੇ । ਇਸ ਪੀਸੇ ਜਤਨ ਕਰਨ ਵਾਲੇ ਵਿਦਵਾਨਾਂ ਵਿਚੋਂ ਸ੍ਰੀ ਸੁ ਮਣਯਮ ਸ਼ਰਮਾ, ਬਾਬੂ ਬ੍ਰਜ ਰਤਨ ਦਾਸ, ਪੰ. ਰਾਮ ਦਹਿਨ ਮਿ, ਡਾ. ਰਾਮ ਸ਼ੰਕਰ ਸ਼ੁਕਲ ਆਦਿ ਦੇ ਨਾਂ ਵਰਣਨ ਯੋਗ ਹਨ ਪਰ ਇਨ੍ਹਾਂ ਦੇ ਵਰਗੀਕਰਣਾਂ ਤੇ ਵੀ ਪਰੰਪਰਾ ਦੀ ਅਮਿਟ ਛਾਪ ਅੰਕਿਤ ਹੈ । ਜ਼ਿਆਦਾਤਰ ਵਿਦਵਾਨਾਂ ਦੇ ਵਰਗੀਕਰਣ ਦਾ ਅਧਾਰ ਰੂਯਕ ਦਾ ਵਰਗੀਕਰਣ ਹੀ ਰਿਹਾ ਹੈ । ਬਲਕਝ ਅਧੁਨਿਕ ਯੁੱਤਾ ਵਿਚ ਡਾ. ਨਰੀ, ਡਾ. ਵਿਜਯੇ ਸਨਾਤਕ, ਡਾ. ਓਮ ਪ੍ਰਕਾਸ਼ ਸ਼ਰਮਾ, ਡਾ. ਰਘ ਵਨ, ਡਾ. ਰਾਜਵੰਸ਼ ਸਹਾਇ ‘ਹੀਰਾ, ਡਾ. ਰੇ ਵਾ ਪ੍ਰਸ਼ਾਦ ਦਿਵੇਦੀ ਆਦਿ ਅਨੇਕ ਵਿਦਵਾਨਾਂ ਨੇ ਇਸ ਪਾਸੇ ਵਲ ਜਤਨ ਕਤੇ ਹਨ । ਡਾ!, ਓਮ ਪ੍ਰਕਾਸ਼ ਸ਼ਰਮਾ ਨੇ ਵਿਅੰਗ ਅਤੇ ਅਵਿਅੰਗ 1 ਦੇ ਆਧਾਰ ਤੇ ਸੰਭਾਵਿਤ ਵਰਗੀਕਰਣ ਪੇਸ਼ ਕਰਨ ਦਾ ਸ਼ਲਾਘਾਯੋਗ ਜਤਨ ਕੀਤਾ ਹੈ ਪਰ ਉਸ ਤੇ ਵੀ ਧੁਨੀ ਸਿੱਧੂਤ ਦੀ ਛਾਪ ਅੰਕਿਤ ਹੈ । ਡਾ. ਨਗਦ ਅਤੇ ਡਾ. ਓਮ ਪ੍ਰਕਾਸ਼ ਸ਼ਰਮਾ ਨੇ ਆਧੁਨਿਕ ਮਨੋ-ਵਿਗਿਆਨ ਦੇ ਆਧਾਰ ਤੇ ਵੀ ਵਰਗੀਕਰਣ ਕਰਨ ਦਾ ਜਤਨ ਕੀਤਾ ਜਿਸ ਦੀ ਚਰਚਾ ਅਸੀਂ ਫੇਰ ਕਰਾਂਗੇ । ਡਾ. ਰਾਘਵਨ 12 ਨੇ ਅਲੰਕਾਰਾਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਹੈ-1. ਸ਼ਾਮਯ 2. ਵਿਰੋਧ` ਅਤੇ 3. ਸ:ਨਿਧਯ । ਪਰ ਇਸ ਵੰਡ ਵਿਚ ਵੀ ਪਰੰਪਰਾ ਦਾ ਨਿਰਵਾਹ ਵਧੇਰੇ ਹੈ ਤੇ ਨਵੀਨਤਾ ਘੱਟ । 4. ਉਪਸੰਹਾਰ : ਇਸ ਤਰ੍ਹਾਂ ਅਨੇਕ ਆਚਾਰਯਾਂ ਅਤੇ ਆਧੁਨਿਕ ਅਲੰਕਾਰ ਸ਼ਾਸ਼ਤ੍ਰੀਆਂ ਨੇ ਅਲੰਕਾਰਾਂ ਨੂੰ ਵਿਭਿੰਨ ਆਧਾਰਾਂ ਅਤੇ ਮੂਲ ਤੱਤਾਂ ਦੇ ਆਧਾਰ ਤੇ ਵਰਗੀਕ੍ਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਤਦ ਵੀ ਅਨੇਕ ਅਜਿਹੇ ਅਲੰਕਾਰ ਬਚ ਜਾਂਦੇ ਹਨ ਜਿਨ੍ਹਾਂ ਦੇ ਲਈ ਕੋਈ ਵਰਗ ਨਿਸ਼ਚਿਤ · ਕਰਨਾ ਕਠਿਨ ਹੋ ਜਾਂਦਾ ਹੈ ਕਿਉਂ ਜੋ ਅਭਿਵਿਅਕਤੀ ਦੀ ਕੁਸ਼ਲਤਾ ਦੇ ਅਨੇਕ ਰੂਪਾਂ ਨੂੰ ਵੇਖ ਕੇ ਅਜੇ ਤਕ ਅਲੰਕਾਰ ਦਾ ਰੂਪ ਨਿਸ਼ਚਿਤ ਨਹੀਂ ਹੋ ਸਕਿਆ ਅਤੇ ਨਾ ਹੀ ਇਨ੍ਹਾਂ ਦੀ ਗਿਣਤੀ ਹੀ ਨਿਸ਼ਚਤ ਹੋ ਸਕੀ ਹੈ । ਇਸ ਲਈ ਜਦ ਤੀਕ ਅਲੰਕਾਰਾਂ ਦੇ ਸਰੂਪ ਅਤੇ ਗਿਣਤੀ ਦਾ ਨਿਸ਼ਚੇ ਨਹੀਂ ਹੋ ਜਾਂਦਾ ਤਦ ਤੀਕ ਅੰਤਿਮ ਰੂਪ ਵਿਚ ਸਭ ਅਲੰਕਾਰਾਂ ਦਾ ਵਰਗੀਕਰਣ ਵੀ ਮੁਮਕਿਨ ਨਹੀਂ। ਇਹ ਮੁਮਕਿਨ ਹੋ ਸਕਣਾ ਵੀ ਸ਼ਾਇਦ ਹੀ ਸੰਭਵ ਹੋਵੇ । ਕਿਉਂ ਜੋ ਵਾਕ ਚਾਤੁਰੀ ਅਤੇ ਦਿਲ ਖਿੱਚਵਾਂ ਵਾਕਾਂ ਦੀ ਰਚਨਾ ਤਾਂ ਇਕ ਨਿਰੰਤਰ ਕ ਆ ਹੈ । ਸਭ ਅਤਾ ਅਤੇ ਸੰਸਕ੍ਰਿਤੀ ਦੇ ਵਿਕਾਸ ਦੀ ਚਲ ਰਹੀ ਸਿਰਜਨਾਤਮਕ ਕਹਾਣੀ ਇਨ੍ਹਾਂ ਦਿਲ ਖਿਚਵੇਂ ਕਥਨਾਂ ਵਿਚ ਹੀ ਅੰਕਿਤ ਹੈ ਅਤੇ ਇਹ ਕਥਨ ਵਕਤਾ ਬੁਧੀ ਦੇ ਪ੍ਰਤੀਕ ਹਨ । ਇਨ੍ਹਾਂ ਪ੍ਰਤੀਕਾਂ ਦਾ ਵਿਕਾਸ ਰੁਕਣਾ ਸੰਭਵ ਨਹੀਂ। ਇਸ ਦਾ ਅਧਿਐਨ ਦੀ ਸੁਵਿਧਾ ਲਈ ਅਸੀਂ ਯੱਕ ਦੇ ਵਰਗੀਕਰਣ ਤੋਂ ਕੰਮ ਚਲ ਸਕਦੇ ਦਾ । ਇਹ ਇਕ ਅਜਿਹਾ ਵਰਗੀਕਰਣ ਹੈ ਜਿਸ ਦਾ ਪ੍ਰਭਾਵ ਹੁਣ ਤੀਕ ਵਿਦਵੇ ਨਾਂ ਤੇ 117