ਪੰਨਾ:Alochana Magazine January, February and March 1985.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਾਂਗ ਚਪੜਾਸੀਆਂ ਨਾਲ ਚੁਹਲ ਨਹੀਂ ਕਰਦੀਆਂ ਨਾ ਹੀ ਚਪੜਾਸੀ ਉਨ੍ਹਾਂ ਨਾਲ ਖੁਲ ਲੈਂਦੇ ਹਨ । ਪਰ ਉਹ ਸੇਠਾਂ ਦੇ ਵਕੀਲਾਂ ਨਾਲ ਪ੍ਰੇਮ ਪੀਘਾਂ ਪਾਂਦੀਆਂ ਅਤੇ ਸੇਠਾਂ ਨੂੰ fਪਿਆਰ ਦੇ ਨਾਟਕ ਨਾਲ ਬਾਂਦਰਾਂ ਵਾਂਗ ਨਚਾਂਦੀਆਂ ਹਨ। ਵਕੀਲਾਂ ਦਾ ਸੈਠਾਣੀਆਂ ਨੂੰ ਇਹ ਪਿਆਰ ਨਾਟਕ ਵਿਖਾਉਣਾ ਅਤੇ ਸੇਠਾਣੀਆਂ ਦਾ ਸੇਠਾਂ ਉਤੇ ਵਨਾ, ਨੀਲੋਂ ਲੇ ਨੂੰ ਪੁੱਟਣਾ ਦਰਸ਼ਕਾਂ ਨੂੰ ਲੋਟ ਪੋਟ ਕਰਦਾ ਹੈ । ਜਵਾਬੀ ਕਾਰਵਾਈ ਵਿਚ ਸੰਠਾਣੀਆਂ ਦਾ ਇਸ਼ਕ ਵਾਸਤੇ ਸ਼ਿਕਾਰ ਭਾਲਣ ਨਿਕਲ ਪੈਣਾ ਤੇ ਆਖਣਾ 'ਸਾਡੇ ਵੀ ਨੇ ਸਭ ਰਾਹ ਖੁਲੇ, ਅਸੀਂ ਵੀ ਲੁਟਾਂਗੀਆਂ ਬੁਲੇ ਨਾਟਕ ਦੇ ਵਾਤਾਵਰਣ ਨੂੰ ਪ੍ਰੇਮ ਚਲੰਧਰੀ ਦੇ ਅਸਲੀ ਰੰਗ ਵਿਚ ਰੰਗ ਦੇਦਾ ਹੈ । ਪ੍ਰੇਮ ਜਲੰਧਰੀ ਨੂੰ ਪਾਤਰਾਂ ਦਾ ਸੰਜਮ ਵਖਣ ਦੀ ਵੀ ਜਾਚ ਹੈ । ਏਨੀ ਵੱਡੀ ਕੰਪਨੀ ਵਿਚ ਨਾ ਕੋਈ ਮੁਲਾਕਾਤੀ ਆਇਆ ਹੈ ਨਾਂ ਕਰਮਚਾਰੀ । ਟੈਲੀਫੋਨ ਅਤੇ ਨਾਅਰੇ ਹੋਰ ਲੋਕਾਂ ਦਾ ਪ੍ਰਭਾਵ ਦੇਣ ਲਈ ਵਰਤੇ ਗਏ ਹਨ । ਡਾਇਰੈਕਟਰ ਜੇ. ਐਨ. ਕੌਂਸਲ ਨੇ ਇਸ ਨਾਟਕ ਲਈ ਦੋਹਰੀ ਸੈਟ ਵਿਉਂਤਿਆ ਹੈ । ਮੰਚ ਦੇ ਇਕ ਪਾਸੇ ਸੇਠ ਐਂਡ ਸੇਠ ਦਾ ਦਫਤਰ ਹੈ, ਮਜ਼ਾਂ ਉਤੇ ਟੈਲੀਫੂਨ ਹਨ । ਦੂਜੇ ਪਾਸੇ ਸਟੈਨੋ ਕੁੜੀਆਂ ਦੀਆਂ ਮੌਜ਼ਾਂ ਉਤੇ ਟਾਈਪ ਮਸ਼ੀਨਾਂ ਹਨ । ਚਪੜਾਸੀਆਂ ਦੇ ਸਟੂਲ ਹਨ । ਬਹੁਤੀ ਵਾਰ ਜਦ ਮੰਚ ਦੇ ਇਕ ਪਾਸੇ ਕਾਰਜ ਚਲਦਾ ਹੈ ਤਾਂ ਦੂਜਾ ਪਾਸਾ ਸਖਣਾ ਹੁੰਦਾ ਹੈ । ਕਈ ਨਾਟਕੀ ਸਥਿਤੀਆਂ ਵਿਚ ਇਕ ਪਾਸੇ ਦਾ ਕਾਰਜ ਦੂਜੇ ਪਾਸੇ ਦੇ ਪਾਤਰ ਚੋਰ ਤੇਆਂ ਨਾਲ ਦਰਸ਼ਕਾਂ ਦੇ ਸਾਹਮਣੇ ਵੇਖਦੇ ਹਨ, ਜਿਵੇਂ ਸਟੈਨੋ ਕੁੜੀਆਂ ਦਾ ਬੁਢਾ ਸੋਨਾਂ ਨਾਲ ਮ ਲੀਲਾ ਦਾ ਦੋਸ਼ । ਇਸ ਦੇਸ਼ ਦੀ ਵਡੀ ਖੂਬਸੂਰਤੀ ਇਹ ਹੈ ਕਿ ਦੋਵੇਂ ਕੁੜੀਆਂ ਇਕੋ ਸਮੇਂ, ਇਕੋ ਬੋਲ ਆਪ ਆਪਣੇ ਬਾਸ ਨੂੰ ਸੁਣਾਂਦੀਆਂ ਹਨ । ਕੋਈ ਦ੍ਰਿਸ਼ਾਂ ਵਿਚ ਨਿਰਦੇਸ਼ਕ ਕੌਸ਼ਲ ਨੇ ਮਾਈਮ ਦੀ ਸੁਚੱਜੀ ਵਰਤੋਂ ਕੀਤੀ ਹੈ । ਨੀਲੋਂ ਡਿਕਟੇਸ਼ਨ ਲੈਣ ਦਾ ਮਾਈਮ ਕਰ ਰਹੀ ਹੈ ਤਾਂ ਸ਼ੀਲੇ ਫੋਨ ਉੱਤੇ ਗੱਲ ਕਰਨ ਦਾ । ਗਰੁਪ ਦ੍ਰਿਸ਼ਾਂ ਵਿਚ ਸਾਰੇ ਦੇ ਸਾਰੇ ਪਾਤਰੇ ਮੰਚ ਤੇ ਖਿੱਲਰ ਜਾਂਦੇ ਹਨ । ਸੇਠ ਸੰਠਾਣੀਆਂ ਬੈਠੇ ਹਨ, ਸਟੇਨੇ ਆਂ, ਚਪੜਾਸੀ ਤੇ ਵਕੀਲ ਖੜ ਹਨ । ਸਭ ਤੋਂ ਦਿਲਚਸਪ ਗਰੂਪ ਦ੍ਰਿਸ਼ ਉਹ ਹੈ ਜਦ ਵਕੀਲਾਂ ਦੀ ਚਾਲ ਤੇ ਸੇਠਾਣੀਆਂ ਤੇ ਚਪੜਾਸੀਆਂ ਨੂੰ ਵੀ ਕੰਪਨੀ ਦੇ ਡਾਇਰੈਕਟਰ ਬਣਾ ਲਿਆ ਹੈ । ਚਪੜਾਸੀ ਸੇਠਾਂ ਵਾਲੀਆਂ ਕੁਰਸੀਆਂ ਵਿਚ ਚੌੜੇ ਹੋਏ ਬੈਠੇ ਹਨ ਤੇ # O ੧ਠਣ ਲਈ ਚਪੜਾਸੀਆਂ ਵਾਲੇ ਸਟਲ ਆਪ ਚਕ ਕੇ ਲਿਆਉਂਦੇ ਹਨ । ਉਨ੍ਹਾਂ ਦੀ ਹਾਲਤ ਰ ਵੀ ਹਾਸੋਹੀਣੀ ਹੋ ਜਾਂਦੀ ਹੈ ਜਦ ਸੇਠਾਣੀਆਂ ਤਲਾਕ ਦੇ ਕਾਗਜ਼ ਮਥੇ ਮਾਰਦੀਆਂ ਹਨ। ਲੈਣ ਲਈ 1 ਨਾਟਕ ਦੇ ਅੰਤ ਵਿਚ ਸੋਠਾਂ ਦਾ ਬੇਵੱਸ ਹੋ ਕੇ ਕਾਮਿਆਂ ਦੀਆਂ ਸਾਰੀਆਂ ਸ਼ਰਤਾਂ ਮੰਨ ਲਈ ਰਾਜ਼ੀ ਹੋਣ ਸਮੇਂ 20 ਸਤਰਾਂ ਪ੍ਰੋਗਰਾਮ ਦਾ ਆਸਰਾ ਲੈਣਾ ਵਾਧੂ ਪਰਚਾਰ ਹੈ | ਉਨ੍ਹਾਂ ਦੇ ਦੋ ਨੰਬਰ ਦੇ ਖਾਤੇ ਜ਼ਬਤ ਹੋ ਜਾਣ ਅਤੇ ਗ੍ਰਿਫ਼ਤਾਰੀ ਦੇ ਵੇਰਵੇ ਲਗਦਾ ਹੈ । ਉਨ੍ਹਾਂ ਦੇ ਦੋ ਨੰਬਰ 123