ਪੰਨਾ:Alochana Magazine January, February and March 1985.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਿਕਲਣ ਦੀ ਸੂਚਨਾ ਤੇ ਬੈਂਕ ਦੇ ਕਿਤਾਬਾਂ ਦਾ ਫਰੀਜ਼ ਹੋ ਜਾਣਾ ਵੀ ਧੱਕੇ ਨਾਲ ਮੜ੍ਹਿਆ ਅੰਤ ਹੈ । | ਪ੍ਰੇਮ ਜਲੰਧਰੀ ਦੇ ਨਾਟਕ ਵਿਚ ਮਨੋਰੰਜਨ ਦਾ ਭਰਵਾਂ ਮਸਾਲਾ ਹੁੰਦਾ ਹੈ । ਇਸ ਨਾਟਕ ਦੇ ਦਰਸ਼ਕਾਂ ਨੇ ਵੀ ਸੁਖਾਂਤ ਅਨੁਭਵ ਦੇ ਸਰੋਵਰ ਵਿਚ ਤਾਰੀਆਂ ਲਾਈਆਂ ਹਨ । ਕਾਗਜ਼ ਤੇ ਕੈਨਵਸ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ, ਸ਼ੀਲਾਂ ਭਾਟੀਆ ਦੀ ਗੜ-ਨਾਟ ਮੰਚਣ ਦੀ ਰੰਝ, ਪੰਜਾਬੀ ਅਕਾਦਮੀ ਵਲੋਂ ਪੰਜਾਬੀ ਭਾਸ਼ਾ ਦਾ ਨਾਂ ਮੇਲਾ ਰਚਣ ਦੀ ਉਤਸੁਕਤਾ ਅਤੇ ਪੰਜਾਬੀ ਨਾਟਕ ਮੇਲੇ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਅੱਜ ਅਨੋਖੇ ਕਾਵਿ-ਨਾਟਕ, ਕਵੀ ਦਰਬਾਰ, ਕਵਿਤਾ ਗਾਇਨ ਦਾ ਮਿਸ਼ਰਨ ਬਣ ਕੇ ਦਰਸ਼ਕਾਂ ਦੇ ਸਾਹਮਣੇ ਮੰfਚਤ ਹੋਇਆ ਹੈ । ਕਾਗਜ਼ ਤੇ ਕੈਨਵਸ ਨਾ ਨਾਟਕ ਹੈ ਨਾ ਗੀਤ ਨਾਟ । ਕਵਤ ਵਾਂ ਦੀ ਪੁਸਤਕ ਨੂੰ ਮੰਚ ਤੋਂ ਪੜ ਕੇ ਸੁਣਾਉਣ ਦੀ ਥਾਂ ਉਨ੍ਹਾਂ ਦਾ ਮੰਚਣ ਕਰਨ ਦਾ ਯਤਨ ਕੀਤਾ ਹੈ । ਪਹਿਲਾ ਸ਼ ਆਦਿ ਪੁਰਸ਼ ਤੇ ਆਦਿ ਇਸਤ੍ਰੀ ਦੀ ਨਿਸ਼ਬਦੀ fuਆਰ ਪ੍ਰਦਰਸ਼ਨੀ ਹੈ । ਮੈਂ ਤੇ ਤੂੰ ਦੇ ਇਕ ਮਿਕ ਹੋਣ ਦੀ ਵਾਰਤਾ ਹੈ । ਮਤਦ ਲੰਮੀ ਹਾਕ ਮਾਰਦਾ ਹੈ। ਤੀਵੀਂ ਹੁੰਗਾਰਾ ਭਰਦੀ ਉਹਦੀਆਂ ਬਾਹਵਾਂ ਵਿਚ ਆ ਜਾਂਦੀ ਹੈ, ਗਲੇ ਲਗਦੀ ਹੈ । ਛਾਤੀ ਨਾਲ ਛਾਤੀ, ਹੋਠ ਨਾਲ ਹੋਠ, ਅੰਗ ਨਾਲ ਅੰਗ, ਦਿਲ ਨਾਲ ਦਿਲ ਧੜਕਦੇ ਹਨ। ਉਹ ਦੋਵੇਂ ਬੈਠ ਕੇ, ਲੇਟ ਕੇ, ਅਧ ਖਲੇ, ਪੂਰੇ ਖਲੇ ਚੁੰਮਣ ਚਟਣ ਦੇ ਨਿਰਅਖਰੇ ਪਿਆਰ ਦਾ ਖੁਲਾ ਪ੍ਰਦਰਸ਼ਨ ਕਰਦੇ ਹਨ । ਅੰਤਾਂ ਦੀ 'ਕਵਿਤਾ ਮੈਂ ਕੋਰੇ ਕਾਗਜ਼ ਦੇ ਗਲ ਲਗੇ ਤੇ ਅਖਰੇ ਅਖਰ ਹੋਈ' ਦੇ ਅਰਥ ਸਪੱਸ਼ਟ ਕਰਦੇ ਹਨ | ਸਪਰੁ ਹਾਉਸ ਦੇ ਅਸ਼ਲੀਲ ਨਾਟਕਾਂ ਨੇ ਪੰਜਾਬੀ ਰੰਗਮੰਚ ਨੂੰ ਜੋ ਦਾਗ ਲਾਇਆ ਹੈ ਉਸ ਨੂੰ ਪੁੰਝਣ ਵਿਚ ਕਲਾਤਮਕ ਯੋਗਦਾਨ ਪਾਉਂਦੇ ਹਨ । ਇਹੀ ਦੇਸ਼ ਪ੍ਰੇਮ ਜਲੰਧਰੀ ਦੇ ਨਾਟਕ ਵਿਚ ਲੱਚਰ ਹੈ ਪਰ ਅੰਮ੍ਰਿਤਾ ਤੋਂ ਸ਼ੀਲਾ ਭਾਟੀਆ ਦੀ ਮੁਹਰ ਨਾਲ ਪਵਿਤਰ ਚੀ ਕਲਾ ! ਕਲਾਕਾਰ ਰਾਮ ਚੰਦਰ ਸ਼ਾਂਲਕੇ ਤੋਂ ਕੁਲਦੀਪ ਕੌਰ ਹਨ-ਮਹੇਸ਼ ਤੇ ਭੋਲੀ ਨਹੀਂ । ਆਦਿ ਇਸਤੀ ਨੂੰ ਨਗਨ ਨਹੀਂ ਵਿਖਾਇਆ, ਸ਼ੁਕਰ ਹੈ ਰਬ ਦਾ। ਪੱਥਰ ਯੁੱਗ ਵਿਚ ਪੱਥਰ ਨਾਰੀ ਅੱਗ ਵਾਂਗ ਜੰਮੀ, ਅੱਗ ਦੀ ਵੇਲ ਬਣ ਗਈ ਤੇ ਸੱਤਾਂ ਅੰਬਰਾਂ ਨੂੰ ਉਲਾਂਘਕੇ ਨਚਣ ਗਾਉਣ ਲਗੀ...ਮੈਂ ਉਸ ਦੀ ਗਈ ਹੈ ...ਇਹ ਕੁੜੀ ਰੂਪੀ (ਮਦਨ ਬਾਲਾ ਸਿੰਧੂ) ਪਿਆਰ ਦੀ ਵਣਜਾਰਨ ਹੈ, ਜਿਸ ਦੀ ਹੋਣੀ ਬਿਹਾ ਹੈ । ਉਸ ਦੇ ਸੁਪਨਿਆਂ ਦਾ ਰਾਜਾ ਬੀਰੂ (ਲਲਿਤ ਨਾਗਪਾਲ) ਜੰਗ ਤੇ ਚਲਾ ਗਿਆ ਹੈ । ਬੀਰੂ ਦੀ ਮੱਤੇ ਜੰਗ ਦੇ ਮੈਦਾਨ ਵਿਚ ਨਹੀਂ ਹੁੰਦੀ, ਅਜ਼ਾਦੀ ਦੇ ਘਲੂਘਾਰੇ ਵਿਚ ਹੁੰਦੀ ਹੈ ਕਿਉਂ ਜੋ ਮਤਾ ਦੀ ਕਵਿਤਾ “ਅਜ ਆਖਾਂ ਵਾਰਿਸ਼ ਸ਼ਾਹ ਨੂੰ' ਦਾ ਗਾਇਨ ਇਸ ਦੀ ਮੰਗ ਕਰਦਾ 2 • ਕਾਗਜ਼ ਤੇ ਕੈਨਵਸ ਪੁਸਤਕ ਦੇ ਵਰਕੇ ਖੋਲ ਕੇ ਸ਼ੀਲਾ ਭਾਟੀਆ ਨੇ ਇਨ੍ਹਾਂ ਦਾ ਪਾਠ 124