ਪੰਨਾ:Alochana Magazine January, February and March 1985.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ ਗੀਤ ਕਰਦੀ ਹੈ । ਬੀਰੂ ਦਾ ਸੁਪਨਾ ਵੇਖਣ ਲਈ ਲਕੜ ਦੇ ਮੁਢ ਨਾਲ ਢੋ ਲਾ ਕੇ ਬੈਠਦੀ ਹੈ । ਸੁਪਨੇ ਵਿੱਚ ਬੀਰੂ ਬੱਚੇ ਵਾਸਤੇ ਗਡਾ ਲੈ ਕੇ ਆਉਂਦਾ ਹੈ । ਸੁਪਨੇ ਵਿਚ ਰੂਪ ਦਾ ਰੋਲ ਵੀਨਾ ਜਸਪਾਲ ਕਰਦੀ ਹੈ । ਆਜ਼ਾਦੀ ਦੇ ਗੀਤ ਗਾਣ ਵਾਲੇ ਢੋਲਕੀ, ਚ ਮਟੇ, ਡਫਲੀ: ਖੜਤਾਲਾਂ ਵਜਾਂਦੇ ਝੂਮਦੇ ਹਨ । ਆਜ਼ਾਦੀ ਬੀਰੂ ਦੀ ਮੌਤ ਲਿਆਉਂਦੀ ਹੈ । ਸੰਗ ਦੇ ਵਾਤਾਵਰਣ ਉਪਰੰਤ ਪੱਥਰ ਯੁੱਗ ਦਾ ਦ੍ਰਿਸ਼ ਪੇਸ਼ ਕਰਨ ਲਈ ਕਲਾਕਾਰ ਖੁੰਬਾਂ, ਝੰਗਲਮਾਟੋ ਮਾਰ ਕੇ ਬੈਠਦੇ ਹਨ । ਇਕ ਕੁੜੀ (ਗੀਤਾ ਸ਼ਰਮਾ) ਅੱਗ ਦੀ ਲਾਟ ਬਣਨ ਲਈ ਲਾਲ ਚੁੰਨੀ ਫਰਕਾਂਦੀ ਹੈ ਤੇ ਦੂਜੀ ਹਵਾ ਬਣ ਕੇ ਫੈਲਦੀ (ਪਤ ਕੌਰ) ਚਿਟੀ ਚੁੰਨੀ ਲਹਿਰਾਉਂਦੀ ਅਗ ਦੇ ਪਿਛੇ ਦੌੜਦੀ ਹੈ । ਪਥਰ ਕੰਬਦੇ ਹਨ, ਹਿਲਦੇ ਹਨ । ਕਵਿਤਾ ਨੂੰ ਜਨਮ ਦੇਂਦੇ ਹਨ । ਤੇ ਇਸ ਕਵਿਤਾ ਨੂੰ ਸ਼ੀਲਾ ਭਾਟੀਆਂ ਨੇ ਕਾਗਜ਼ਾਂ ਤੋਂ ਚੁਕ ਕੇ ਹੋਠਾਂ ਤਕ ਲੈ ਆਂਦਾ ਹੈ । ਇਸ ਕਵਿਤਾ ਨੂੰ ਸਵਰਬੱਧ ਕਰਨ ਵਿਚ ਪੰਡਤ ਸ਼ਿਵ ਪ੍ਰਸ਼ਾਦ ਨੇ ਉਸ ਦਾ ਹਥ ਵਟਾਇਆ ਹੈ । ਆਰਕੈਸਟਰਾ ਦੀ ਸੰਗਤ ਰਾਜੇਸ਼ਵਰ ਪਾਲ ਨੇ ਦਿਤੀ ਹੈ । ਭਾਸ਼ਕਾਰੀ ਦੀ ਸੇਵਾ ਸੁਨੇਹਲਤਾ ਸਾਨਿਆਲ ਤੇ ਕੇਦਾਰ ਨਾਥ ਨੇ ਕੀਤੀ ਹੈ । ਦਰਸ਼ਕ ਅਤੇ ਸਰੋਤੇ ਹੈਰਾਨ ਹਨ । ਇਸ ਪ੍ਰਗਰਾਮ ਦੇ ਅਰੰਭ ਵਿਚ ਅੰਮ੍ਰਿਤਾ ਨੇ ਆਪਣੇ ਹੋਠਾਂ ਉਤੇ ਲਿਆ ਕੇ ਜੋ ਕਵਿਤਾ ਬੋਲੀ ਸੀ, ਤੂੰ ਜਨਮ ਜਨਮ ਦਾ ਪੂਰਨ ਜੋਗੀ ਮੈਂ ਜਨਮ ਜਨਮ ਦੀ ਸੁੰਦਰਾਂ, ਉਹਦੇ ਵਿਚ ਤੇ ਇਸ ਵਡੇ ਕਲਾਖਿਲਾਰੇ ਵਿਚ ਪ੍ਰਭਾਵ ਦੀ ਤੀਖਣਤਾ ਦਾ ਕੀ ਅੰਤਰ ਸੀ । ਜੋ ਕਵਿਤਾ ਨੂੰ ਕਵਿਤਾ ਹੀ ਰਹਿਣ ਦਿਤਾ ਜਾਂਦਾ ਤਾਂ ਕੀ ਹਰਜ ਸੀ ? ਪਰ ਨਿਰਦੇਸ਼ਕ ਸ਼ੀਲਾਂ ਭਾਟੀਆ ਨੇ ਅੰਮ੍ਰਿਤਾ ਦੀ ਕਵਿਤਾ ਨੂੰ ਪਾਠਕਾਂ ਦੇ ਘੇਰੇ ਵਿਚੋਂ ਕਢਣਾ ਸੀ । ਇਸ ਕਵਿਤਾ ਨੂੰ ਉਨ੍ਹਾਂ ਦਰਸ਼ਕਾਂ ਤਕ ਪੁਚਾਉਣਾ ਸੀ ਜੋ ਕਵਿਤਾ ਪੜ੍ਹਨ ਵਿਚ ਰੁਚੀ ਨਹੀਂ ਰਖਦੇ । ਇਸ ਦ੍ਰਿਸ਼ਟੀ ਤੋਂ ਉਸ ਦਾ ਉਦਮ ਸਾਰਥਕ ਹੈ । 126