ਪੰਨਾ:Alochana Magazine January, February and March 1985.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਕਾਡਮੀ ਚਾਰ ਸ਼ੋਕ ਸਮਾਚਾਰ : ਬੜੇ ਦੁੱਖੀ ਹਿਰਦੇ ਨਾਲ ਇਹ ਸਮਾਚਾਰ ਦਿੱਤਾ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਅਕਾਡਮੀ ਦੇ ਦੋ ਉੱਘੇ ਜੀਵਨ ਮੈਂਬਰ ਅਤੇ ਸਾਹਿਤ ਜਗਤ ਦੇ ਮੰਨੇ ਪ੍ਰਮੰਨੇ ਦਿਵਾਨ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ । ਸੋ ਰਜਿੰਦਰ ਸਿੰਘ ਬੇਦੀ ਉਰਦੂ ਤੇ ਪੰਜਾਬੀ ਦੇ ਵਿਸ਼ਵ-ਪ੍ਰਸਿੱਧੀ ਦੇ ਸਿਰ ਕੱਢ ਲੇਖਕ ਤੇ ਫਿਲਮ ਜਗਤ ਦੇ ਉੱਘੀ ਸ਼ਖ਼ਸੀਅਤ, ਲੰਮੀ ਬੀਮਾਰੀ ਉਪਰੰਤ ਅਪਣੇ ਲੱਖਾਂ ਪ੍ਰਸ਼ੰਸਕਾਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ । ਪੰਜਾਬੀ ਸਾਹਿਤ ਅਕਾਡਮੀ ਨਾਲ ਉਨ੍ਹਾਂ ਦਾ ਸੰਬੰਧ ਲਗ ਭਗ ਪੰਝੀ ਵਰੇ ਪੁਰਾਣਾ ਸੀ ਅਤੇ ਉਨਾਂ ਦਾ ਸਹਿਯੋਗ ਤੇ ਉੱਦਮ ਨਾਲ ਅਸੀਂ ਆਪਣੀਆਂ ਦੋ ਅਤਿ ਸਫ਼ਲ ਸਰਵ ਹਿੰਦ ਪੰਜਾਬੀ ਕਾਨਫੰਸਾਂ ਬੰਬਈ ਵਿਚ ਕਰਨ ਦੇ ਸਮਰੱਥ ਹੋਏ ਸਾਂ । ਵਾਸਤਵ ਵਿਚ ਇਹ ਉਨ੍ਹਾਂ ਦਾ ਸੁਝਾ ਹੀ ਸੀ ਕਿ ਪੰਜਾਬੋਂ ਬਾਹਰ ਨfਹਿੰਦੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨਾਲ ਜੋੜੀ ਰੱਖਣ ਲਈ ਇਹੋ ਜਿਹੀਆਂ ਕਾਨਸ਼ਾਂ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਵਿਚ ਕੀਤੀਆਂ ਜਾਣੀਆਂ ਚਾਹੀਦੀਆਂ ਹਨ । ਅਸੀਂ ਬੱਦੀ ਜੀ ਦੇ ਪਰਿਵਾਰ ਦੇ ਕਦੇ ਨਾ ਪੂਰੇ ਹੋ ਸਕਣੇ ਵਾਲੇ ਘਾਟੇ ਵਿਚ ਤਨੋ ਮਨੋ ਸ਼ਰੀਕ ਹਾਂ । ਦਿੱਲੀ ਦੇ ਸਾਹਿੱਤਿਕ ਤੇ ਸਭਿਆਚਾਰਿਕ ਹਲਕਿਆਂ ਵਿਚ ਸ. ਕੁਲਦੀਪ ਸਿੰਘ ਦੀ . ਘਾਟ ਕਾਫ਼ੀ ਲੰਮੇ ਸਮੇਂ ਤਕ ਮਹਿਸੂਸ ਕੀਤੀ ਜਾਂਦੀ ਰਹੇਗੀ ਜਿਹੜੇ ਹਾਲ ਦੇ ਦੇਸ਼-ਵਿਆਪ ਦੰਗਿਆਂ ਵਿਚ ਬੜੀ ਬੇ-ਰਹਿਮੀ ਨਾਲ ਆਪਣੇ ਇਕੋ-ਇਕ ਸਪੁੱਤਰ ਸਮੇਤ ਮਾਰ ਦਿੱਤੇ ਗਏ । ਸ. ਕੁਲਦੀਪ ਸਿੰਘ ਦਿੱਲੀ ਵਿਚ ਪੰਜਾਬੀ ਦੀ ਪੜਾਈ ਦੇ ਪਰਚਲਨ, ਸਰਕਾਰੀ ਕਾਰ-ਵਿਹਾਰ ਵਿਚ ਇਸ ਦੀ ਵਰਤੋਂ ਤੇ ਦਿੱਲੀ ਵਿਚ ਦੂਜੀ ਭਾਸ਼ਾ ਵਜੋਂ ਅਪਣਾਏ ਜਾਣ ਦੇ ਝੰਡੇ-ਬਰਦਾਰ ਲਗ ਭਗ ਚਾਲੀ ਵਰੇ ਸਰਗਰਮ ਰਹੇ ਸਨ ਅਤੇ ਇਸ ਵੇਲੇ ਤਕ ਦਿੱਲੀ ਵਿਚ ਪੰਜਾਬੀ ਦੇ ਵਾਧੇ ਤੇ ਵਿਕਾਸ ਵਲ ਜੋ ਕੁਝ ਵੀ ਹੋਇਆ ਹੈ, ਉਸ ਦਾ ਬਹੁਤਾ ਸਿਹਰਾ ਆਪਦੇ ਸਿਰ ਹੀ ਹੈ । 127