ਪੰਨਾ:Alochana Magazine January, February and March 1985.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪ੍ਰੀਤਮ ਸਿੰਘ-51 (6) ਡਾ. ਉਜਾਗਰ ਸਿੰਘ--13 (7) ਡਾ. ਪਿਆਰ ਸਿੰਘ -20 (3) ਸ. ਜਗਜੀਤ ਸਿੰਘ ਅਨੰਦ-21 (9) ਡਾ. ਗੁਰਚਰਨ ਸਿੰਘ-40 ( 1 0} ਸ. ਦਿਲਜੰਗ ਸਿੰਘ ਜੋਹਰ-32 (11) ਪ੍ਰੋ. ਨਿਰੰਜਣ ਸਿੰਘ ਮਾਨ-25 (12) ਡਾ. ਐਸ. ਐਸ. ਦੁਸਾਂਝ-21 • ਮੋਹਨ ਸਿੰਘ ਜਯੰਤੀ ਪ੍ਰੋ. ਮੋਹਨ ਸਿੰਘ ਮੈਮੋਰੀਅਲ ਕਮੇਟੀ, ਭਾਸ਼ਾ ਵਿਭਾਗ ਤੇ ਪੰਜਾਬੀ ਸਭਿਆਚਾਰਿਕ ਤੇ ਵਿਸ਼ਵ ਪੰਜਾਬੀ ਸੰਮੇਲਨ ਸਭਾ ਦੇ ਸਹਿਯੋਗ ਨਾਲ 19 ਤੇ 20 ਅਕਤੂਬਰ 1984 ਨੂੰ ਪੰਜਾਬੀ ਭਵਨ ਵਿਚ ਪ੍ਰੋ. ਮੋਹਨ ਸਿੰਘ ਦੀ ਜਯੰਤੀ ਮਨਾਈ ਗਈ । ਭਾਸ਼ਾ ਵਿਭਾਗ ਵਲੋਂ ਪ੍ਰੋ. ਮੋਹਨ ਸਿੰਘ ਦੀ ਕਵਿਤਾ ਦਾ ਗਾਇਨ ਮੁਕਾਬਲਾ ਕਰਵਾਇਆ ਗਿਆ ਤੇ ਉਘੇ ਵਿਦਵਾਨਾਂ ਪਾਸੋਂ ਖੋਜ-ਪੱਤਰ ਪਵਾਏ ਗਏ । ਖੋਜ-ਪੱਤਰ ਪੇਸ਼ ਕਰਨ ਵਾਲਿਆਂ ਵਿਚ ਡਾ. ਅਤਰ ਸਿੰਘ, ਡਾ. ਐਸ. ਐਸ. ਦੁਸਾਂਝ ਤੇ ਡਾ. ਆਤਮਜੀਤ ਸਿੰਘ ਦੇ ਨਾਂ ਵਿਸ਼ੇਸ਼ ਤੌਰ ਤੇ ਵਰਣਨ ਯੋਗ ਹਨ । ਵਿਸ਼ਵ ਪੰਜਾਬੀ ਸੰਮੇਲਨ ਵਲੋਂ ਡਾ. ਜਸਬੀਰ ਸਿੰਘ ਆਹਲੂਵਾਲੀਆ ਨੇ ਮੋਹਨ ਸਿੰਘ ਨੂੰ ਆਪਣੀ ਸ਼ਰਧਾਂਜਲੀ ਅਰਪਤ ਕੀਤੀ ਅਤੇ ਉੱਘੇ ਸਾਹਿਤਕਾਰਾਂ ਨੂੰ ਸਿਰਪਾਉ ਦਿੱਤੇ ਗਏ। ਇਸ ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜੇ ਐਸ. ਗੋਵਾਲ ਨੇ ਕੀਤੀ । | ਸ. ਜਸਦੇਵ ਸਿੰਘ ਜੱਸੋਵਾਲ ਪ੍ਰਧਾਨ ਮੋਹਨ ਸਿੰਘ ਮੈਮੋਰੀਅਲ ਕਮੇਟੀ ਦੇ ਉਦਮ ਨਾਲ ਇਕ ਬੜਾ ਵਿਸ਼ਾਲ ਸਭਿਆਚਾਰਕ ਮੇਲਾ ਕੀਤਾ ਗਿਆ ਜਿਸ ਵਿਚ ਉੱਘੇ ਲੋਕ-ਗਾਇਕਾਂ ਨੇ ਮੋਹਨ ਸਿੰਘ ਨੂੰ ਸ਼ਰਧਾਂਜਲੀ ਅਰਪਤ ਕੀਤੀ । ਦੂਜੀ ਸ਼ਾਮ ਨੂੰ ਮੋਹਨ ਸਿੰਘ ਦੀ ਯਾਦ ਵਿਚ ਇਕ ਸ਼ਾਨਦਾਰ ਕਵੀ ਦਰਬਾਰ ਹੋਇਆ ਜਿਸ ਵਿਚ ਦੋ ਦਰਜਨ ਦੇ ਕਰੀਬ ਕਵੀਆਂ ਨੇ ਭਾਗ ਲਿਆ । ਇਨ੍ਹਾਂ ਸਾਰੇ ਸਮਾਗਮਾਂ ਦੀ ਸਫਲਤਾਂ ਦਾ ਸਿਹਰਾ ਸ. ਜਗਦੇਵ ਸਿੰਘ ਜੱਸੋਵਾਲ ਦੇ ਸਿਰ ਜਾਂਦਾ ਹੈ । ਆਲੋਚਨਾ ਦਾ ਅਪਰੈਲ-ਜੂਨ 1985 ਅੰਕ | ਮਾਰਚ 1985 ਨੂੰ ਅਕਾਡਮੀ ਦਾ ਮਾਸਕ ਪੱਤਰ ਆਲੋਚਨਾਂ ਆਪਣੀ ਆਯੂ ਦੇ ਤੀਹ ਵਰੇ ਪੂਰੇ ਕਰ ਰਿਹਾ ਹੈ । ਇਨ੍ਹਾਂ ਤੀਹ ਵਰਿਆਂ ਵਿਚ ਪੰਜਾਬੀ ਦੇ ਉਚ-ਕੋਟੀ ਦੇ ਵਿਦਵਾਨ ਇਸ ਦੀ ਸੰਪਾਦਨਾ ਦੀ ਸੇਵਾ ਨਿਭਾਉਂਦੇ ਰਹੇ ਹਨ ਤੇ ਪੰਜਾਬੀ ਦੇ ਲਗਭਗ ਸਾਰੇ ਸਿਰਕੱਢ ਲੇਖਕਾਂ ਦਾ ਸਾਨੂੰ ਸਹਿਯੋਗ ਮਿਲਦਾ ਰਿਹਾ ਹੈ । ਪ੍ਰਬੰਧਕਾਂ ਨੇ ਫੈਸਲਾ ਕੀਤਾ ਹੈ ਕਿ ਅਪ੍ਰੈਲ-ਜੂਨ 1985 ਦੇ ਅੰਕ ਨੂੰ ਲੇਖ-ਲੇਖਕ ਤਤਕਰਾ ਅੰਕ ਦੇ ਰੂਪ ਵਿਚ ਪ੍ਰਕਾਸ਼ਤ ਕੀਤਾ ਜਾਏ । ਤੀਹ ਵਰਿਆਂ ਵਿਚ ਜੋ ਜੋ ਮਜ਼ਮੂਨ ਇਸ ਪੱਤਰ ਵਿਚ ਛਪੇ ਹਨ ਉਨ੍ਹਾਂ ਦਾ ਤਰਤੀਬ ਵਾਰ ਵੇਰਵਾ ਦਿੱਤਾ ਜਾ ਰਿਹਾ ਹੈ ਤੇ ਨਾਲ ਹੀ ਵੱਖ ਵੱਖ ਲੇਖਕਾਂ ਦਾ ਵੀ ਤਤਕਰਾ ਹੋਵੇਗਾ । ਇਹ ਤਤਕਰਾ ਅੰਕ ਇਕ ਪ੍ਰਕਾਰ ਦਾ ਤੀਹ ਵਰਿਆਂ ਦਾ ਆਲੋਚਨਾ ਦਾ ਇਤਿਹਾਸ ਹੋਵੇਗਾ ਜਿਸ ਦੇ ਸ਼ੁਰੂ ਵਿਚ ਪੰਜਾਬੀ ਸਾਹਿਤ ਅਕਾਡਮੀ ਦਾ ਸੰਖੇਪ ਇਤਿਹਾਸ ਵੀ ਹੋਵੇਗਾ । -ਪਰਮਿੰਦਰ ਸਿੰਘ 129