ਪੰਨਾ:Alochana Magazine January, February and March 1985.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੁਰਿੰਦਰ ਸਿੰਘ ਨਰੂਲਾ : ਇਕ ਯਥਾਰਥਵਾਦੀ ਨਾਵਲਕਾਰ -ਡਾ. ਰਘਬੀਰ ਸਿੰਘ ਸੁਰਿੰਦਰ ਸਿੰਘ ਨਰੂਲਾ ਪੰਜਾਬੀ ਦਾ ਪਹਿਲਾ ਨਾਵਲਕਾਰ ਹੈ ਜਿਸ ਨੇ ਚੇਤਨ ਤੌਰ ਉਤੇ ਕਲਾਤਮਿਕ ਪ੍ਰਗਟਾ ਦੀ ਇਕ ਨਿਵੇਕਲੀ ਵਿਧੀ ਵਜੋਂ ਯਥਾਰਥਵਾਦ ਨੂੰ ਅਪਨਾਇਆ ਹੈ । ਉਸ ਦੀ ਪ੍ਰਥਮ ਕਿਰਤ 'fਪਉ ਪੁੱਤਰ’ (1946) ਸਹੀ ਅਰਥਾਂ ਵਿਚ ਪੰਜਾਬੀ ਦੀ ਪਹਿਲੀ ਯਥਾਰਥਵਾਦੀ ਗਲਪ ਰਚਨਾ ਹੈ । ਅਜਿਹੀ ਗੱਲ ਤਾਂ ਨਹੀਂ ਕਿ ਇਸ ਤੋਂ ਪਹਿਲਾਂ ਪੰਜਾਬੀ ਗਲਪ ਵਿਚ ਯਥਾਰਥ ਦਾ ਉੱਕਾ ਹੀ ਅਭਾਵ ਹੋਵੇ । ਇੰਝ ਹੋ ਸਕਣਾ ਤਾਂ ਸੰਭਵ ਹੀ ਨਹੀਂ ਕਿਉਂਕਿ ਕੋਈ ਵੀ ਰਚਨਾ ਆਪਣੇ ਸੁਭਾਵ ਵਿਚ ਭਾਵੇਂ ਕਿੰਨੀ ਵੀ ਪਰਾ-ਯਥਾਰਥਿਕ ਕਿਉਂ ਨਾ ਹੋਵੇ ਯਥਾਰਥ ਤੋਂ ਪੂਰਨ ਭਾਂਤ ਵਿਮੁਖ ਨਹੀਂ ਹੋ ਸਕਦੀ । ਸਗੋ ਪਤੇ ਤਵੇਂ ਰੂਪ ਵਿਚ ਉਸ ਦੇ ਪਰ--ਯਥਾਰਥਿਕ ਅੰਸ਼ਾਂ ਦਾ ਆਧਾਰ ਵੀ ਵਿਸ਼ੇਸ਼ ਸਮੇਂ ਸਥਾਨ ਦਾ ਪਦਾਰਥਿਕ ਤੇ ਸਾਂਸਕ੍ਰਿਤਿਕ ਯਥਾਰਥ ਹੀ ਹੁੰਦਾ ਹੈ । ਪਰੰਤ | ਸਾਹਿਤ ਵਿਚ ਯਥਾਰਥ ਅਤੇ ਯਥਾਰਥਵਾਦੀ ਸਾਹਿਤ ਦੇ ਵੱਖ ਵੱਖ ਕੋਟੀਆਂ ਹਨ । ਭਾਈ ਵੀਰ ਸਿੰਘ ਦੀਆਂ ਰਚਨਾਵਾਂ ਭਾਵੇਂ ਗੁਰਬਾਣੀ ਤੇ ਗੁਰਮੁਖ ਦੀ ਵਿਅਕਤੀਗਤ ਵਿਆਖਿਆ ਹੀ ਹਨ ਪਰ ਉਹ ਯਥਾਰਥਿਕ ਅੰਸ਼ ਤੋਂ ਮੂਲੋਂ ਹੀ ਸੱਖਣੀਆਂ ਨਹੀਂ। ਇਤਿਹਾਸਿਕ ਕਾਲ ਵਿਚ ਸਿੱਖ ਸੂਰਮਗਤੀ ਦੀਆਂ ਗਾਥਾਵਾਂ ਦੇ ਵਰਨਣ ਦੁਆਰਾ ਉਹ ਸਿੱਖ ਰਹਿਣੀ-ਬਹਿਣੀ ਦਾ ਪ੍ਰਤਿਮਾਨਿਕ ਯਥਾਰਥ ਸਿਰਜਦੀਆਂ ਹਨ। ਇਸ ਦੇ ਵਿਪਰੀਤ ਨਾਨਕ ਸਿੰਘ ਦੀਆਂ ਰਚਨਾਵਾਂ ਵਿਚ ਪੰਜਾਬ ਦੀ ਸ਼ਹਿਰੀ ਮਧ ਸ਼੍ਰੇਣੀ ਦੇ ਜੀਵਨ ਦੇ ਵਾਸਤਵਿਕ ਵੇਰਵਿਆਂ ਦੀ ਭਰਮਾਰ ਹੈ । ਪਰ ਨਾਨਕ ਸਿੰਘ ਸਹੀ ਅਰਥਾਂ ਵਿਚ ਯਥਾਰਥਵਾਦੀ ਨਹੀਂ ਕਿਉਂਕਿ ਉਸਦੇ ਵਾਸਤਵਿਕ ਵੇਰਵੇ ਕਿਸੇ ਆਦਰਸ਼ਕ ਪੂਰਵ