ਪੰਨਾ:Alochana Magazine January, February and March 1985.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਨੌਤ ਦੀ ਸਿੱਧੀ ਦੇ ਅੰਤਰਗਤ ਹੀ ਆਉਂਦੇ ਹਨ । ਨਰੂਲਾ ਰੂਪ ਅਤੇ ਦ੍ਰਿਸ਼ਟੀਕੋਣ ਦੋਹਾਂ ਹੀ ਪੱਖਾਂ ਤੋਂ ਯਥਾਰਥਵਾਦ ਨੂੰ ਅਪਣਾਉਂਦਾ ਹੈ । ਉਹ ਬਿਰਤਾਂਤ ਵਿਚੋਂ ਪੂਰੀ ਤਰਾਂ ਗਾਇਬ ਹੈ । ਸਿਖਿਆ ਦੇਣਾ ਉਸਦੀ ਗਲਪ ਸ਼ੈਲੀ ਦਾ ਲੱਛਣ ਨਹੀਂ । ਨਾਂ ਹੀ ਚੰਗ ਮੰਦ, ਠੀਕ ਗਲਤ, ਪੁੰਨ ਪਾਪ ਦੇ ਨਿਰਣੇ ਕਰਨ ਵਿਚ ਉਸ ਦੀ ਦਿਲਚਸਪੀ ਹੈ । ਜਿਵੇਂ ਕਿ ਸੰਤ ਸਿੰਘ ਸੇਖੋਂ ਨੇ ਨੌਟ ਕੀਤਾ ਹੈ ਉਹ ਭਾਈ ਵੀਰ ਸਿੰਘ ਜਾਂ ਨਾਨਕ ਸਿੰਘ ਵਾਂਗ ਇਖਲਾਕੀ ਫ਼ਤਵੇ ਨਹੀਂ ਦਿੰਦਾ, ਅਤੇ ਨਾ ਹੀ ਨਾਵਲ ਦੀ ਰਚਨਾ ਕਰਨ ਸਮੇਂ ਕਥੇ ਇਖਲਾਕ ਜਾਂ ਧਾਰਮਿਕ ਆਦਰਸ਼ ਦੀ ਪਾਲਣਾ ਕਰਦਾ ਹੈ । | ਉਸ ਤੋਂ ਮਗਰੋਂ ਯਥਾਰਥਵਾਦੀਆਂ ਵਜੋਂ ਸਥਾਪਿਤ ਹੋਣ ਵਾਲੇ ਨਾਵਲਕਾਰਾਂ ਸੋਹਣ ਸਿੰਘ ਸੀਤਲ ਤੇ ਗੁਰਦਿਆਲ ਸਿੰਘ ਵੱਲੋਂ ਯਥਾਰਥਵਾਦੀ ਵਿਧੀ ਦਾ ਅਪਨਾਇਆਂ ਜਾਣਾ ਸਹਿਜ ਪ੍ਰਵਿਰਤੀ ਦਾ ਸਿੱਟਾ ਹੋ ਸਕਦਾ ਹੈ ਪਰ ਨਰੂਲਾ ਦੇ ਸੰਬੰਧ ਵਿਚ ਇਹ ਚੋਣ ਇਕ ਸੋਚੀ ਸਮਝੀ ਚੇਤੰਨ ਚੋਣ ਹੈ । ਪੰਜਾਬੀ ਨਾਵਲਕਾਰਾਂ ਵਿਚ ਉਹ ਸਭ ਤੋਂ ਵੱਧ ਵਿਦਵਾਨ ਵੀ ਹੈ ਤੇ ਬੁੱਧੀਮਾਨ ਵੀ। ਪੱਛਮੀ ਸਾਹਿਤ ਦੇ ਭਰੇ ਪਰ ਅਧਿਐਨ ਅਤੇ ਸਮਾਜ ਵਿਗਿਆਨ ਦੀ ਪਰਯਾਪਤ ਸੋਝੀ ਬਦਕਾ ਉਹ ਯਥਾਰਥਵਾਦੀ ਵਿਧੀ ਨੂੰ ਨਾਵਲ ਲਈ ਸਭ ਤੋਂ ਢੁਕਵੀਂ ਵਿਧੀ ਸਮਝਕੇ ਅਪਨਾਉਂਦਾ ਹੈ ਅਤੇ ਰੁਮਾਂਚਿਕ ਬਿਰਤੀ ਤੇ ਆਦਰਸ਼ਵਾਦੇ ਆਦਿ ਜੋ ਕੁਝ ਵੀ ਯਥਾਰਵਾਦੀ ਵਿਧੀ ਦੇ ਵਿਪਰੀਤ ਹੈ, ਉਸਦਾ ਚੇਤੰਨੇ ਰੂਪ ਵਿਚ ਤਿਆਗ ਕਰਦਾ ਹੈ । ਇਸ ਤਰਾਂ ਉਸਦਾ ਯਥਾਰਥਵਾਦ fਇਕ ਪ੍ਰਕਾਰ ਦਾ ‘ਬੰਧਕ ਯਥਾਰਥਵਾਦ' ਹੈ ਜਿਸ ਵਿਚ ਉਪਭਾਵੁਕਤਾ ਲਈ ਕੋਈ ਥਾਂ ਨਹੀਂ। ਉਹ ਲੋੜੀਂਦੀ ਕਲਾਤਮਿਕ ਵਿੱਥ ਸਹਿਤ ਆਪਣੀ ਕਹਾਣੀ ਅਤੇ ਉਸਦੇ ਵਰਨਣ ਨੂੰ ਵਾਸਤਵ ਦੀ ਪੱਧਰ ਉਤੇ ਵਿਚਰਨ ਦੀ ਆਗਿਆ ਦਿੰਦਾ ਹੈ । ਇਹ ਵਿੱਥ, ਜਿਸਨੂੰ ਡਾਕਟਰ ਸੁਰਿੰਦਰ fਸਿੰਘ ਰਾਹੀ ਨੇ ਅੰਤਰਗਤ ਕਲਾਤਮਕ ਸੰਬੋਧ' ਦਾ ਨਾਉਂ ਦਿੱਤਾ ਹੈ, ਉਸਦੇ ਪਹਿਲੇ ਨਾਵਲ ਵਿਚ ਵੀ ਉਵੇਂ ਹੀ ਮੌਜੂਦ ਹੈ ਜਿਵੇਂ ਮਗਰਲੇ ਨੂੰ ਨਾਵਲਾਂ ਵਿਚ, ਹਾਲਾਂ ਕਿ ਉੱਤਮ ਪੁਰਖ ਵਿਚ ਤੇ ਸੈ-ਜੀਵਨੀ ਦੇ ਰੂਪ ਵਿਚ ਲਿਖਿਆ ਹੋਣ ਕਰਕੇ ਪਿਉ ਪੁੱਤਰ fਚ ਅਜਹੀ ਕਲਾਤਮਿਕ ਵਿੱਥ ਦੇ ਲੋਪ ਹੋ ਜਾਣ ਦਾ ਬਹੁਤ ਖਦਸ਼ਾ ਹੋ ਸਕਦਾ ਸੀ । | ਨਰੂਲਾ ਉਤੇ ਇਹ ਆਰੋਪ ਲੱਗਦਾ ਰਿਹਾ ਹੈ ਕਿ ਉਹ ਪੁਸਤਕਾਂ ਵਿਚੋਂ ਪੁਸਤਕਾਂ ਦੀ ਸਿਰਜਣਾ ਕਰਦਾ ਹੈ, ਅਥਵਾ ਪੁਸਤਕ ਅਧਿਐਨ ਦੁਆਰ ਪ੍ਰਾਪਤ ਜਾਣਕਾਰੀ ਦੇ ਆਧਾਰ ਉਤੇ ਨਾਵਲ ਦੀ ਰਚਨਾ ਕਰ ਦਿੰਦਾ ਹੈ । ਸਾਡੀ ਜਾਚੇ ਇਸ ਆਰਪ ਵਿਚ ਸਚਾਈ ਤਾਂ ਹੈ ਪਰ ਇਹ ਪੂਰਨ ਸੱਚ ਨਹੀਂ, ਕਿਉਕ ਅਪਣੀਆਂ ਰਚਨਾਵਾਂ ਵਿਚ ea ਆਪਣੇ ਅਨੁਭਵ ਦੀ ਵਲਗਣ ਵਿਚ ਰਹਿਣ ਦਾ ਯਤਨ ਕਰਦਾ ਹੈ । ਇਹ ਗੱਲ ਵੱਖਰੀ ਹੈ ਕਿ ਜੇ ਦੁਜੇ ਬਹੁਤ ਸਾਰੇ ਲੇਖਕਾਂ ਦੇ ਸੰਬੰਧ ਵਿਚ ਅਨੁਭਵ ਜੀਵਨ-ਅਭਿਆਸ ਬਕ ਸੀਮਿਤ ਹੁੰਦਾ ਹੈ ਤਾਂ ਨਰੂਲਾ ਦੇ ਸੰਬੰਧ ਵਿਚ ਇਹ ਪੁਸਤਕ ਅਧਐਨ ਦੇ ਕਰੜੇ ਕਿਸਮ ਦਾ ਸਿੱਟਾ ਵੀ ਹੈ । ਅਤੇ ਅਨੁਭਵ ਪ੍ਰਤੀ ਸੱਚੇ ਰਹਿਣ ਦਾ ਹੀ ਪਰਿਣਾਮ ਹੈ ਕ ਉਸਦੇ ਚਾਰ ਨਾਵਲਾਂ-ਪਿਉ ਪੁੱਤਰ`, 'ਸਿੱਲ ਅਲੂਣੀ' (1965), ਰੰਗ ਮਹੱਲ 12