ਪੰਨਾ:Alochana Magazine January, February and March 1985.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਾਗੀਰਦਾਰੀ ਇਲਾਕੇ ਦਾ ਰਟਨ ਕਰਨ ਤੋਂ ਬਿਨਾਂ ਮੁਜਾਰਾ ਲਹਿਰ ਦੇ ਆਗੂਆਂ ਨੂੰ ਮਿਲਕੇ ਮੁਜਾਰਿਆਂ ਦੀ ਸਥਿਤੀ ਤੇ ਸੰਘਰਸ਼ ਬਾਰੇ ਜਾਣਿਆ ਸੀ । ਦਿਲ ਦਰਿਆ (1963) ਵਿਚ ਚਿਤਰੇ ਦਿੱਲੀ ਦੇ ਅੰਦਰੂਨੀ ਮਹੱਲਿਆਂ ਦੇ ਵਾਸਤਵਿਕ ਦ੍ਰਿਸ਼ ਲਈ ਲੇਖਕ ਨੇ ਖੁਦ ਗਲੀ ਚੂਹੇਮਾਰਾਂ ਵਿਚ ਨਿਵਾਸ ਰਖਿਆ ਸੀ, ਅਤੇ ਨਾਵਲ ਵਿਚ ਚਿੱਤਰਕਾਲ ਦੇ ਵੇਰਵਿਆਂ ਦੀ ਪ੍ਰਮਾਣਿਕਤਾ ਲਈ ਚਿੱਤਰਕਾਰਾਂ ਨੂੰ ਮਿਲਣ ਤੋਂ ਬਿਨਾਂ ਚਿੱਤਰਕਲਾ ਨਾਲ ਸੰਬੰਧਤ ਕਈ ਪੁਸਤਕਾਂ ਦਾ ਅਧਿਐਨ ਕੀਤਾ ਸੀ । ਏਸੇ ਤਰ੍ਹਾਂ fਵਭਿੰਨ ਨਾਵਲਾਂ ਵਿਚ ਆਏ ਹਰਿਦੁਆਰ ਦੇ ਵੇਰਵਿਆਂ ਲਈ ਉਸ ਦੀਆਂ ਉਥੋਂ ਦੀਆਂ ਫੇਰੀਆਂ ਜ਼ਿੰਮੇਵਾਰ ਹਨ । ਪ੍ਰਾਚੀਨ ਸੰਸਕਾਰਾਂ ਵਸ ਉਸਦੀ ਇਕ ਬਾਲ-ਵਿਧਵਾ ਭੂਆ ਹਰਿਦੁਆਰ ਹੀ ਰਹਿੰਦੀ ਸੀ । ਇੰਝ ਇਹ ਤਾਂ ਸੰਭਵ ਹੈ ਕਿ ਕਿਸੇ ਸਮੱਸਿਆ ਜਾਂ ਸਥਿਤੀ ਦਾ ਨਰੂਲੇ ਦਾ ਅਨੁਭਵ ਪੇਤਲਾ ਹੋਵੇ ਅਤੇ ਅਜਿਹੇ ਪੇਤਲੇ ਅਨੁਭਵ ਕਾਰਨ ਸੰਬੰਧਤ ਰਚਨਾ ਪੂਰੀ ਤਰ੍ਹਾਂ ਪ੍ਰਮਾਣਿਕ ਨਾ ਹੋਵੇ, ਪਰ ਕੋਈ ਲੁਚਨਾ ਅਜਿਹੀ ਨਹੀਂ ਜੋ ਲੇਖਕ ਦੇ ਆਪਣੇ ਅਨੁਭਵ ਤੋਂ ਬਾਹਰ ਹੋਵੇ ਤੇ ਜਿਸਨੂੰ ਉਸਨੇ ਆਪਣੇ ਗਿਆਨ ਨਾਲ ਪੁਨਰ-ਛੋਹ ਨਾ ਦਿੱਤੀ ਹੋਵੇ । ਨਰੂਲਾ ਮੁਖ ਰੂਪ ਵਿਚ ਮਧ ਵਰਗੇ ਦਾ ਚਿਤੇਰਾ ਹੈ, ਜੋ ਇਸ ਵਰਗ ਦੀਆਂ ਵਿਭਿੰਨੇ ਪਰਤਾਂ ਨੂੰ ਆਪਣੇ ਨਾਵਲਾਂ ਵਿਚ ਦ੍ਰਿਸ਼ਟਮਾਨ ਕਰਦਾ ਹੈ । ਜੇ ਇਕ ਬੰਨੇ ਇਸ ਵਰਗੇ ਦੀਆਂ ਨਿਮਨ ਪਰਤਾਂ ਹਨ ਤਾਂ ਦੂਸਰੇ ਬੰਨੇ ਇਸਦਆਂ ਉਪਰਲੀਆਂ ਪਰਤਾਂ ਵੀ ਮੌਜੂਦ ਹਨ । ਜੇ ਪੜ ਲਿਖਕੇ ਅਧਿਕਾਰੀ ਵਰਗ ਵਿਚ ਸ਼ਾਮਲ ਹੋ ਗਏ ਲੋਕ ਨਜ਼ਰ ਆਉਂਦੇ ਹਨ ਤਾਂ ਹਕ, ਡਾਕਟਰ, ਵਕਾਲਤ ਆਦਿ ਵਿਸ਼ੇਸ਼ ਕਿੱਤਿਆਂ ਅਤੇ ਵਣਿਜ ਵਿਚ ਲੱਗੇ ਲੋਕ ਵੀ । ਕਲਾ ਤੇ ਸਾਹਿਤ ਨਾਲ ਸੰਬੰਧਿਤ ਇਸ ਵਰਗ ਦੇ ਬੁੱਧੀ-ਜੀਵੀਆਂ ਦੇ ਦਰਸ਼ਨੇ ਵੀ ਉਸਦੇ ਨਾਵਲਾਂ ਵਿਚੋਂ ਹੁੰਦੇ ਹਨ । ਮਧ ਵਰਗ ਦੀ ਆਰਥਿਕ ਤੇ ਸਮਾਜਿਕ ਸਥਿਤੀ ਵਿਚ ਆਏ ਤੇ ਆ ਰਹੇ ਪਰਿਵਰਤਨ ਨੂੰ ਨਰੂਲਾ ਇਤਿਹਾਸਿਕ ਸ਼ੰਗ ਵਿਚ ਪ੍ਰਸਤੁਤ ਕਰਨ ਦਾ ਯਤਨ ਕਰਦਾ ਹੈ । ਜਿਥੇ ਪਹਿਲੇ ਨਾਵਲਾਂ ਵਿਚ ਨਿਮਨ ਮਧ ਵਰਗ ਦੀ ਝਾਕੀ ਜ਼ਿਆਦਾ ਵੇਖਣ ਨੂੰ fਮਲਦੀ ਹੈ, ਉਥੇ ਮਗਰੋਂ ਮਧ ਵਰਗ ਦੀ ਉਪਰਲੀ ਪਰਤ ਦਾ ਚਿਤਰਨ ਵਧਦਾ ਗਿਆ ਹੈ । ਸ਼ਾਇਦ ਨਰੂਲਾ ਇਸ ਤਰਾਂ ਮਧ ਵਰਗ ਦੀ ਆਰਥਿਕ ਸਥਿਤੀ ਵਿਚ ਆਵਾਂ ਬਿਹਤਰੀ ਦੀ ਗਵਾਹੀ ਦਿੰਦਾ ਹੈ । ਇਕ ਚੰਗਾ ਭਲਾ ਹਕੀਮ ਹੋਣ ਦੇ ਬਾਵਜੂ 'ਪਿਉ ਪੁੱਤਰ ਵਿਚਲੇ ਗੁਰੇ ਦੀ ਦੁਕਾਨ ਅਤੇ ਘਰ ਦੀ ਮੰਦਹਾਲੀ ਜੋ ਉਸਦੀ ਆਸ ਜਾਂ ਰੁੱਖੀ ਸੁੱਖੀ ਖਾਕੇ ਠੰਢਾ ਪਾਣੀ ਪੀਣ ਦੀ ਸਬਰ-ਸੰਤੋਖ ਦੀ ਵਿਚਾਰਧਾਰਾ ਉਤੇ ਅਮਲ ਦਾ ਫਲ ਹੈ ਤਾਂ ਇਹ ਗੱਲ ਵੀ ਕੋਈ ਘੱਟ ਮਹੱਤਵਪੂਰਨ ਨਹੀਂ ਕਿ ਉਹ ਉਸ ਸਮੇਂ ਹਕੀਮੀ ਕਰ ਰਿਹਾ ਸੀ ਜਦੋਂ ਅੰਮ੍ਰਿਤਸਰ ਇਕ ਨਿੱਕੇ ਜਿਹੇ ਕਸਬੇ ਤੋਂ ਵੱਧ ਨਹੀਂ 14