ਪੰਨਾ:Alochana Magazine January, February and March 1985.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੀ । ਉਸ ਕੋਲ ਏਨੀ ਹੁੰਦੀ ਹੀ ਨਹੀਂ ਸੀ ਕਿ ਉਹ ਆਪਣੀ ਦੁਕਾਨ ਵਿਚ ਭਾਂਤ ਭਾਂਤ ਦੇ ਸ਼ਰਬਤ, ਮੁਰੱਬੇ ਤੇ ਹਕੀਮੀ ਵਾਲਾ ਹੋਰ ਨਿਕਕੇ ਰੱਖ ਸਕੇ 10 ਉਸ ਵਿਚ ਪੁੱਜਤ ਨਹੀਂ ਸੀ ਕਿ ਨੁਸਖਿਆਂ ਅਨੁਸਾਰ ਦਵਾਈਆਂ ਤਿਆਰ ਕਰਨ ਲਈ ਲੱੜੀਆਂ ਵਸਤਾਂ ਇਕੱਠੀਆਂ ਖਰੀਦ ਸਕੇ । ਉਹ ਛੋਟੀਆਂ ਛੋਟੀਆਂ ਪੁੜੀਆਂ ਵਿਚ ਨੁਸਖਿਆਂ ਲਈ ਲੋੜੀਂਦੀਆਂ ਵਸਤਾਂ ਖਰੀਦ ਕੇ ਲਿਆਉਣ ਲਈ ਵਾਰ ਵਾਰ ਹੀਰੇ ਨੂੰ ਦੁਸਰੋ ਬਾਜ਼ਾਰ ਪੰਸਾਰੀ ਦੀ ਹੱਟੀ ਭੇਜਦਾ ਸੀ 111 ਗੁਰੇ ਹਮ ਦੀ ਇਹ ਸਥਿਤੀ ਉਸ ਸਮਾਜ ਵਿਚ ਹਕੀਮੀ ਆਦਿ ਦੇ ਪੇਸ਼ੇ ਨਾਲ ਜੁੜੇ ਲੋਕਾਂ ਦੀ ਮੰਦਹਾਲੀ ਦਾ ਪਰਤੋਂ ਹੈ ਜਿਸ ਸਮਾਜ ਵਿਚ ਪੂੰਜੀ ਦਾ ਹਾਲੇ ਪੂਰੀ ਤਰ੍ਹਾਂ ਵਿਕਾਸ ਨਹੀਂ ਹੋਇਆ। ਉਸ ਦੇ ਗਾਹਕ ਲਾਗਲੇ ਪਿੰਡਾਂ ਦੇ ਅਜਿਹੇ ਗਰੀਬ ਲੋਕ ਹਨ ਜੋ ਹਕੀਮ ਜੀ ਨੂੰ ਨਕਦ ਪੈਸੇ ਵੀ ਨਹੀਂ ਦੇ ਸਕਦੇ ਅਤੇ ਉਸਦੀ ਸੇਵਾ ਦਾ ਮੁੱਲ ਕਦੇ ਕਦਾਈਂ ਖੱਦਰ ਦਾ ਥਾਨ ਜਾਂ ਕੋਈ ਹੋਰ ਜਿਨਸ ਦੇ ਕੇ ਤਾਰਦੇ ਹਨ। ਜਾਂ ਫਿਰ ਉਸਦੇ ਗਾਹਕ ਹਨ ਟਕੇ ਦਾ ਸ਼ਰਬਤ ਖਰੀਦਣ ਵਾਲੇ ਉਸ ਤੋਂ ਵੀ ਜ਼ਿਆਦਾ ਗਏ-ਗੁਜ਼ਰੇ ਗੁਲਾਮ ਨਬੀ ਵਰਗੇ ਸ਼ਹਿਰੀ ਵਸਨੀਕ 113 ਹੀਰੇ ਦਾ ਆਪਣੇ ਨਾਨੇ ਦੀ ਦੁਕਾਨ ਨੂੰ ਸੰਵਾਰਨਾ ਜਿਥੇ ਨਾਨੇ ਦੇ ਟਾਕਰੇ ਉਸਦੇ ਉਦਮੀ ਹੋਣ ਦੀ ਗਵਾਹੀ ਹੈ, ਉਥੇ ਇਸ ਵਿਚ ਜੀ ਦੇ ਫੈਲਾਅ ਨਾਲ ਸ਼ਹਿਰ ਦੇ ਹੋ ਰਹੇ ਵਿਕਾਸ ਦਾ ਯੋਗਦਾਨ ਵੀ ਕੋਈ ਘੱਟ ਨਹੀਂ। ਤੇ ਇਹ ਹੀਰਾ ‘fਸਲ ਅਣੀ' ਵਿਚ ਮਹਿਜ਼ ਗਰੀਬ ਗੁਰਬਿਆਂ ਨੂੰ ਛੋਟੀ ਮੋਟੀ ਦਵਾਈ ਦੇਣ ਵਾਲਾ ਹਕੀਮ ਨਹੀਂ ਰਿਹਾ । ਡਿਪਟੀ ਹਜ਼ੂਰਾ ਸਿੰਘ ਵਰਗੇ ਸ਼ਹਿਰ ਦੇ ਪਤਵੰਤੇ ਉਸ ਦੇ ਗਾਹਕਾਂ ਵਿਚੋਂ ਹਨ । ਹੀਰਾ ਸਿੰਘ ਦਾ ਪਰਿਵਾਰ ਕਿੱਤੇ ਅਤੇ ਆਰਥਿਕ ਸਥਿਤੀ ਪੱਖ ਭਾਵੇਂ ਮਧਵਰਗੀ ਹੈ ਪਰ ਇਹ ਉਸ ਭਾਂਤ ਦਾ ਆਧੁਨਿਕ ਮਧਵਰਗੀ ਪਰਿਵਾਰ ਨਹੀਂ ਜੋ ਪੱਛਮੀ ਵਿਦਿਆ ਤੇ ਸੰਸਕ੍ਰਿਤੀ ਨਾਲ ਜਾਣ ਪਛਾਣ ਦੇ ਸਿੱਟੇ ਵਜੋਂ ਸਾਡੇ ਦੇਸ਼ ਵਿਚ ਅੰਗ੍ਰੇਜ਼ਾਂ ਦੇ ਸਮੇਂ ਵਿਚ ਹੋਂਦ ਵਿਚ ਆਉਣਾ ਸ਼ੁਰੂ ਹੋਇਆ ਸੀ । ਇਸ ਉਤੇ ਪ੍ਰਾਚੀਨ ਸਾਂਸਕ੍ਰਿਤਿਕ ਰੂੜ੍ਹੀਆਂ ਦੀ ਜਕੜੇ ਅਜੇ ਕਾਫੀ ਪੀਡੀ ਹੈ । ਹਾਲੇ ਇਹ ਅਜਿਹਾ ਪਰਿਵਾਰ ਨਹੀਂ ਬਣਿਆ ਜਿਸ ਲਈ ਬਰਾਦਰੀ ਜਾਂ ਭਾਈਚਾਰਕ ਸਾਂਝ ਅਤੇ ਪੁਰਾਣੀਆਂ ਸਾਂਸਕ੍ਰਿਤਿਕ ਕੀਮਤਾਂ ਦਾ ਕਈ ਮਹੱਤਵ ਨਹੀਂ ਰਹਿ ਜਾਂਦਾ । ਹੀਰਾ ਸਿੰਘ ਨੂੰ ਆਪਣੀ ਭੈਣ ਸ਼ਿਵ ਕੌਰ ਦਾ ਦੁੱਖ ਹੀ ਵੱਢ ਵੱਢ ਨਹੀਂ ਖਾਂਦਾ ਸਗੋਂ ਅਗਾਂਹ ਭੈਣ ਦੇ ਧੀ ਜੁਆਈ ਦੀ ਵੀ ਚਿੰਤਾ ਹੈ । ਸ਼ਿਵ ਕੌਰ ਦੇ ਜੁਆਈ ਨਿਹਾਲ ਚੰਦ ਨੂੰ ਪੁਲਸ ਤੇ ਅਦਾਲਤਾਂ ਤੋਂ ਬਚਾਉਣ ਲਈ ਉਹ ਪੂਰੀ ਵਾਹ ਲਾਉਂਦਾ ਹੈ ਅਤੇ ਇਸ ਮੰਤਵ ਲਈ ਅੱਗੇ ਆਪਣੇ ਸਾਢੇ ਸਰਕਾਰੀ ਹਸਪਤਾਲ ਦੇ ਕੰਪਾਉਂਡਰ ਨਰਿੰਦਰ ਸਿੰਘ ਦੀ ਵੀ ਸਹਾਇਤਾ ਲੈਂਦਾ ਹੈ ।13 ਦੂਰੋਂ ਲਗਦੇ ਨਿਆਸਰੇ ਬੁੱਢੇ ਮਾਮੇ ਗੁਰਨਾਮ ਸਿੰਘ ਨੂੰ ਵੀ ਉਹ ਸਾਂਭਦਾ ਹੈ ,14 ਹਾਲਾਂਕਿ ਉਸਨੂੰ ਮਾਮੇ ਨਾਲ ਕਾਫੀ ਘਣਾ ਰਹੀ ਹੈ ਕਿਉਂਕਿ ਉਸ ਨੇ ਸ਼ਿਵ ਕੌਰ ਨੂੰ ਉਸ ਤੋਂ ਕਿਤੇ ਵਡੇਰੀ ਉਮਰ ਦੇ ਸੰਤੇ ਹਟਵਾਣੀਏ ਨਾਲ ਵਿਆਹ ਦਿੱਤਾ ਸੀ 15 ਆਧੁਨਿਕ