ਪੰਨਾ:Alochana Magazine January, February and March 1985.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਧਵਰਗ ਜੀਵ ਏਨੀ ਦੂਰ ਤਕ · fਸ਼ਤੇਦਾਰੀਆਂ ਦੀ ਪਰਵਾਹ ਨਹੀਂ ਕਰਦਾ । ਹੀਰਾ ਸਿੰਘ ਆਪਣੀ ਧੀ ਪਰਤਾਪ ਕੌਰ ਨੂੰ ਸ਼ੇਰ ਸਿੰਘ ਨਾਲ ਵਿਆਹੁਣ ਲਈ ਤਿਆਰ ਨਹੀਂ, ਭਾਵੇਂ ਉਹ ਉਸ ਦੇ fiਆਰ ਨੂੰ ਪ੍ਰਾਪਤ ਨਾ ਕਰ ਸਕਣ ਕਾਰਨ ਹੀ ਹਿਸਟੀਰੀਏ ਦੀ ਰੋਗਣ ਕਿਉਂ ਨਾ ਬਣੀ ਹੋਵੇ ।16 ‘ਜੱਗਬੀਤੀ' ਵਿਚ ਭਾਈਆਂ ਸ਼ਾਮਦਾਸ ਦਾ ਪਰਿਵਾਰ ਵੀ ਹੀਰਾ ਸਿੰਘ ਦੇ ਪਰਿਵਾਰ ਵਰਗਾ ਹੀ ਹੈ । ਪੁੱਤਰ ਰਾਮਦਾਸ ਅਤੇ ਪੱਤਰੇ ਰਾਜ ਕੁਮਾਰ ਰਾਹੀਂ ਤਿੰਨ ਪੀਹੜੀਆਂ ਵਿਚੋਂ ਲੰਘਣ ਤੋਂ ਪਿਛੋਂ ਵੀ ਇਹ ਮਹਾਜਨੀ ਪਰਿਵਾਰ ਆਧੁਨਿਕ ਨਹੀਂ ਹੋਇਆ । ਭਾਵੇਂ ਘਰ ਵਿਚ ਸਭ ਕੁਝ ਭਾਈਆ ਸ਼ਾਮਦਾਸ ਦੀ ਸੋਚ ਮੁਤਾਬਕ ਨਹੀਂ ਹੁੰਦਾ; ਘਰ ਦੇ ਜੀਅ ਨਾਨਕਸ਼ਾਹੀ ਇੱਟਾਂ ਵਾਲਾ ਪੁਰਾਣਾ ਮਕਾਨ ਢਾਹ ਕੇ ਨਵੀਂ ਤਰਜ਼ ਦਾ ਮਕਾਨ ਉਸਾਰਦੇ ਹਨ ਅਤੇ ਇਸ ਤਰ੍ਹਾਂ ਭਾਈਏ ਅਨੁਸਾਰ ਫਜ਼ੂਲ ਖਰਚੀ ਕਰਦੇ ਹਨ, ਤਦ ਵੀ ਉਹ ਇਕ ਸਾਂਝੇ ਪਰਿਵਾਰ ਵਿਚ ਜੁੜੇ ਹੋਏ ਭਾਈਆਂ ਸ਼ਾਮਦਾਸ ਦਾ, ਭਾਵੇਂ ਓਪਰਾ ਜਿਹਾ ਹੀ, ਆਦਰ ਭਾਅ ਕਰਦੇ ਹੋਏ ਜੱਦੀ ਪੁਸ਼ਤੀ ਰਵਾਇਤਾਂ ਨੂੰ ਸਾਂਭੀ ਬੈਠੇ ਹਨ । ਪਰ ਮਧ ਵਰਗ ਵਿਚ ਅਜਿਹੇ ਪਰਿਵਾਰਕ ਅਖੰਡਤਾ ਅਤੇ ਪ੍ਰਾਚੀਨ ਸੰਸਕ੍ਰਿਤੀ ਦਾ ਕਾਇਮ ਰਹਿ ਸਕਣਾ ਸੰਭਵ ਨਹੀਂ। ਰਾਜ ਕੁਮਾਰ ਦਾ ਆਪਣੇ ਭਰਾ ਕਿਸ਼ਨ ਕੁਮਾਰ ਨਾਲੋਂ ਤੋੜ-ਵਿਛੋੜਾ ਕਰ ਲੈਣਾ ਅਤੇ ਉਸਦੀ ਕਸ਼ਮੀਰਨ ਪਤਨੀ ਤਾਰਾ ਦਾ ਪਰਿਵਾਰ ਵਿਚ ਜੀਅ ਨਾ ਲੱਗਣਾ, ਪਹਿਲਾਂ ਸੰਗਤ ਮਾਸਟਰ ਰਾਧੇ ਸ਼ਿਆਮ ਅਤੇ ਫਿਰ ਮੁਨੀਮ ਰਾਮਚੰਦ ਵੱਲ ਭਵਕ ਤੌਰ 'ਤੇ ਰੁfਚਤ ਹੋਣਾ ਅਤੇ ਅਖੰਰ ਸੱਸ ਸਵਿੱਤਰੀ ਅਤੇ ਪਰਿਵਾਰ ਦੇ ਬਾਕੀ ਜੀਆਂ ਦੇ ਤਰਲਿਆਂ ਦੇ ਬਾਵਜੂਦ ਘਰ ਛੱਡਕੇ ਚਲੇ , ਜਾਣਾ ਪਰਾਣੀਆਂ ਪਰਿਵਾਰਿਕ ਸਾਂਝਾਂ ਦੀ ਟੁੱਟ ਭੱਜ ਅਤੇ ਵਿਅਕਤੀਵਾਦ ਦੇ ਉਭਰਨ ਦਾ ਸੰਕੇਤਕ ਹੈ । ਮਧ ਵਰਗ ਦੇ ਇਸ ਵਿ ਮਕਤੀ : ਅਤੇ ਆਂਦ ਤੇਜ਼ਹੀਣਤਾ ਦਾ ਅਤਿਸ਼ ਰੂਪ ਵਿਚ ਪ੍ਰਟਾਂ ‘ਰੰਗ ਮਹਲ , ਦਿਲ ਦਰਿਆ’ ਅਤੇ ‘ਗੱਲ ਦਿਨ ਰਾਤ ਦੀਆਂ' (1966) ਵਿਚ ਹੋਇਆ ਹੈ, ਜਿਨ੍ਹਾਂ ਨਾਵਲਾ ਵਿਚ ਨਰੂਲਾ ਨੇ ਇਸ ਵਰਗ ਦੀ ਉਤਲੀ ਪਰਤ ਦੇ hਨ ਨੂੰ fਚਤਰਿਆ ਹੈ । ਅਪਣੇ ਸਮਾਜ ਤੇ ਸਾਂਸਕ੍ਰਿਤਿਕ ਪਿਛੋਕੜ ਨਾਲੋਂ ਟੁੱਟੇ ਇਨ੍ਹਾਂ ਨਾਵਲਾਂ ਦੇ ਮਧ ਵਰਗੀ ਪਾਤਰ ਆਪਣੇ ਆਪੇ ਦੇ ਮੱਕੜੀ ਜਾਲ ਵਿਚ ਕੈਦ ਹਨ । ਆਰਥਿਕ ਤੇ ਸਮਾਜਿਕ ਵਿਕਾਸ ਨਾਲ ਮਧ ਵਰਗ ਵਿਚ ਜੋ ਨੈਤਿਕ ਪਤਨ ਵਿਆਪਦਾ ਹੈ, ਇਨ੍ਹਾਂ ਨਾਵਲਾਂ ਦੇ ਬਹੁਗਿਣਤੀ ਪਾਤਰ ਉਸਦਾ ਪ੍ਰਤਿਰੂਪਕ ਚਤਰ ਪੁਸਤਤ ਕਰਦੇ ਹਨ । ਡਿਪਟੀ ਮਾਨਕ ਸਿੰਘ ਦੇ ਪਰਵਾਰ ਦੇ ਦੁਖਾਂਤ ਦਾ ਕਾਰਨ ਇਹ ਸਮਾਜਿਕ ਤੇ ਸਾਂਸਕਤਿਕ ਵਤੇ ਤਾਂ ਹੀ ਹੈ । ਜਿਵੇਂ ਉਸਦੀ ਕੰਠੀ ‘ਰੰਗ ਮਹੱਲ' ਸਾਰੇ ਸ਼ਹਿਰ ਤੋਂ ਨਿਵੇਕਲੀ ਹੈ ਉਵੇਂ ਹੀ ਉਸਦਾ ਤੇ ਉਸਦੇ ਪਰਿਵਾਰ ਦੇ ਜੀਆਂ ਦਾ ਆਪਣੇ ਚਗਿਰਦੇ ਨਾਲੋਂ ਨਾਤਾ ਟੁੱਟਿਆ ਹੋਇਆ ਹੈ । ਮਾਨਕ ਸਿੰਘ ਅਧਿਕਾਰੀ ਵਰਗ ਵਿਚੋਂ ਹੋਣ ਦੇ