ਪੰਨਾ:Alochana Magazine January, February and March 1985.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵੀ ਹੈ ਜਦੋਂ ਉਹ ਉਸ ਕਾਰ ਨਾਲ ਟਰੱਕ ਦਾ ਹਾਦਸਾ ਕਰਵਾਉਣ ਦਾ ਛੜਯੰਤਰ ਰਚਦਾ ਹੈ ਜਿਸ ਵਿਚ ਪ੍ਰੇਮ ਵਰਮਾ ਸਫਰ ਕਰ ਰਿਹਾ ਹੈ 120 | ਨਰੂਲਾ ਇਸ ਬਾਰੇ ਕੋਈ ਸੰਦੇਹ ਨਹੀਂ ਰਹਿਣ ਦਿੰਦਾ ਕਿ ਕਿਸੇ ਪ੍ਰਕਾਰ ਦੀ ਸਮਾਜਿਕ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਬੇਲਾਗੇ ਮਧ ਵਰਗ ਦੀ ਉਪਰਲੀ ਪਰਤ ਨੈਤਿਕ ਪਤਨ ਦੀ ਦਲਦਲ ਵਿਚ ਫਸੀ ਹੋਈ ਇਕ ਅਜਿਹਾ ਸੁਪਨ-ਸੰਸਾਰ ਵਸਾਈ ਬੈਠਾ ਹੈ ਜ਼ਖ ਦਾ ਵਾਸਤਵਿਕਤਾ ਨਾਲ ਕੋਈ ਸੰਬੰਧ ਨਹੀਂ। 'fਖੱਤਰ-ਮੰਡਲੀਆਂ ਵਿਚ ਜੁੜਦੇ ਇਸ ਵਰਗ ਦੇ ਲੋਕ ਤਾਸ਼ ਖੇਡ ਦੇ ਸਿਨੇਮਾਈ ਰਿਕਾਰਡ ਸੁਣਦੇ, ਇਕ ਦੂਸਰੇ ਨੂੰ ਆਪਣੇ ਆਲਿੰਗਨ ਵਿਚ ਲੈਂਦੇ, ਬਾਹਾਂ ਪਕੜਦੇ, ਗਰਦਨਾਂ ਉਤੇ ਝੁਕ ਦੇ, ਨਚਦੇ ਟੱਪਦੇ ਸਿਨੇਮਾਈ ਗਤਾਂ ਦੇ ਟੱਪੇ ਗਾਉਂਦੇ ਚਲ-ਚਿਤਰ ਵਾਂਗ ਜਾਦੂਮਈ ਰਹੱਸਮਈ ਪਰੰਤ ਅਵਾਸਤਵਿਕ ਲਗਦੇ ਹਨ । ਮਰਦ ਸਿਗਰਟਾਂ ਪੀਂਦੇ ਹੋਏ ਚਿੰਗਾਰੀਆਂ ਵਾਂਗ ਸੁਲਗਦੇ ਰਹਿੰਦੇ ਹਨ ਅਤੇ ਔਰਤਾਂ ਕਾਕਟੇਲ ਪਾਰਟੀਆਂ ਵਿਚ ਬੇਹਯਾਈ ਨਾਲ ਪੀਦੀਆਂ ਹਨ । ਉਨ੍ਹਾਂ ਦੀ ਧੜੱਲੇਦਾਰ ਗੱਲਬਾਤ ਵਿਚ ਸਰਕਾਰ ਦੇ ਦਮਨ-ਚੱਕ ਤੇ ਦਾ ਕਿਤੇ ਜ਼ਿਕਰ ਨਹੀਂ ਹੁੰਦਾ, ਖਾਧ-ਖੁਰਾਕ ਦੀ ਸਮੱਸਿਆ ਇਨ੍ਹਾਂ ਨੂੰ ਪਰੇਸ਼ਾਨ ਨਹੀਂ ਕਰਦੀ ਅਤੇ ਗਰੀਬ ਗੁਰਬੇ ਦੀ ਦਸ਼ਾ ਕਦੇ ਇਨ੍ਹਾਂ ਦੇ ਵਿਚਾਰ ਦਾ ਵਿਸ਼ਾ ਨਹੀਂ ਬਣੀ : ਇਸ ਵਰਗ ਦੀਆਂ ਨੌਜਵਾਨੇ ਕੁੜੀਆਂ ਜਾਂ ਅੱਧਖੜ ਤੀਵੀਆਂ ਨੂੰ ਨਾ ਕੇਲਾ ਦੀ ਸਮਝ ਹੈ ਨਾ ਕਿਸੇ ਹੋਰ ਵਡੇਰੀ ਕੀਮਤ ਨਾਲ ਲਗਾਉ । ਉਹ ਤਾਂ 'ਲਿਪਸਟਿਕ ਨਾਲ ਪੋਚੀਆਂ ਹੋਈਆਂ ਬੁਲੀਆਂ ਦੀਆਂ ਤਹਿਆਂ ਹੇਠ ਗਰਮ ਭਾਹ ਵਾਲੀ ਨਮੀ ਨੂੰ ਸਾਂਭੀ ਵਿਅਕੁਲ ਅੱਖੀਆਂ ਸਹਿਤ ਆਪਣੀਆਂ ਫਰਕਦੀਆਂ ਉਂਗਲੀਆਂ ਦੇ ਪ੍ਰੇਮ ਵਰਮਾਂ ਵਰਗੇ ਕਿਸੇ ਖੂਬਸੂਰਤ ਨੌਜਵਾਨ ਦੀ ਹੱਥਘੁੱਟਣੀ ਵਿਚ ਜਕੜੇ ਜਾਣ ਲਈ ਮਚਲਦੀਆਂ ਹਨ । 23 ਇੰਝ ਨਰੁ ਮਧ ਵਰਗ ਦੀ ਉਤਲੀ ਪਰਤ ਦੇ ਖਮਾਜਿਕ ਤੇ ਅਨੈਤਕ ਜੀਵਨ ਨੂੰ ਸੱਚ ਦੇ ਚਾਨਣ ਵ ਚ ਨੰਗਿਆਂ ਕਰਦਾ ਹੈ । ਉਨ੍ਹਾਂ ਦੇ ਵਿਹਾਰ ਨੂੰ ਉੱਚਤ ਠਹਿਰਾਉਣ ਜਾਂ ਉਨ੍ਹਾਂ ਨੂੰ ਆਦਰਸ਼ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਉਹ ਤਾਂ ਨਾਨਕ ਸਿੰਘ ਵਾਂਗ ਉਨ੍ਹਾਂ ਵਿਚ ਪ੍ਰਵੇਸ਼ ਕਰ ਗਏ ਭੈੜਾਂ ਨੂੰ ਸੁਧਾਰਨ ਦੀ ਰੁਚੀ ਦਾ ਵਿਖਾਵਾ ਵੀ ਨਹੀਂ ਕਰਦਾ। | ਪੂੰਜੀਵਾਦ ਦੇ ਉਥਾਨ ਅਤੇ ਉਸਦੇ ਫਲਸਰੂਪ ਸਮਾਜਿਕ ਜੀਵਨ ਅਤੇ ਇਸਦੇ ਮੁੱਲਾਂ ਵਿਚ ਵਾਪਰਦੇ ਪਰਵ ਨਾਂ ਨੂੰ ਵੀ ਨਰੂਲਾ ਨੇ ਸਮਾਜ-ਵਿਗਅ ਨੀ ਵਾਲੀ ਡੂੰਘੀ ਨੀਝ ਨਾਲ ਵੇਖਕੇ ਕਲਮ ਤੇ ਤੇ ਕੀਤਾ ਹੈ । ਧਨ ਦਾ ਪਤਾਰ, ਵਣਜ ਦਾ ਵਿਸਤਾਰੇ, ਉਦਯੋਗਾਂ ਦੀ ਸਥਾਪਨਾ ਅਤੇ ਨਗਰਾਂ ਦਾ ਵਿਕਾਸ ਪੂੰਜੀਵਾਦ ਦੀ ਉਬਾਨ ਦੇ ਪਛਾਣਚਿੰਨ੍ਹ ਹਨ । ਪੰਜਾਬ ਵਿਚ ਵੀਹਵੀਂ ਸਦੀ ਦੇ ਆਰੰਭ ਨਾਲ ਹੀ ਹੁੰਦਾ ਹੈ । ਨਰੂਲਾ ਦੀ ਪ੍ਰਬਮ ਰਚਨਾ 'ਪਿਉ ਪੁੱਤਰ’ ਚੋਂ ਉਨੀਵੀਂ ਸਦੀ ਦੇ ਮਗਰਲੇ ਜੀਵਾਦ ਦਾ ਉਦੇ ਅਤੇ ਵੀਹਵੀਂ ਸਦੀ ਦੇ ਸ਼ੁਰੂ ਦੇ ਪੰਝੀ ਕੁ ਵਰਿਆਂ ਦੀ ਕਹਾਣੀ ਹੈ, ਵਿਚੋਂ ਇਸ ਭਾਵੇ ਦੇ ਸੰਕੇਤ ਮਿਲਦੇ ਹਨ । ਕਰਤਾਰ ਸਿੰਘ ਦੁੱਗਲ ਅਨੁਸਾਰ 'ਪਿਉ ਪੁੱਤਰ 1895 ਤੋਂ 18