ਪੰਨਾ:Alochana Magazine January, February and March 1985.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

1918 ਤਕ ਦੇ ਅੰਮ੍ਰਿਤਸਰ ਦੀ ਜ਼ਿੰਦਗੀ ਦਾ ਸੁਚੱਜਾ ਚਿੱਤਰ ਹੈ ।' ਇਸ ਕਥਨ ਦੀ ਸਚਾਈ ਬਾਰੇ ਕੋਈ ਸੰਦੇਹ ਨਹੀਂ ਹੋ ਸਕਦਾ ਕਿ ਉ“ਕਿ 'ਨਾਵਲ ਦੇ ਨਾਇਕ ਹੀਰਾ ਸਿੰਘ ਦੇ ਪਰਿਵਾਰ ਦੀ ਜੀਵਨ-ਕਥਾ ਵਰਨਣ ਕਰਨ ਵਿਚ ਨਰੂਲਾਂ ਉਸ ਸਮੇਂ ਦੇ ਅੰਮ੍ਰਿਤਸਰ ਸ਼ਹਿਰ ਦੀ ਜੀਵਨ-ਕਥਾ ਦਾ ਵਰਨਣ ਕਰ ਗਿਆ ਹੈ । '25 ਪਰ ਅੰਮ੍ਰਿਤਸਰ ਇਕ ਤਰ੍ਹਾਂ ਨਾਲ ਉਸ ਸਮੇਂ ਦੇ ਸਾਰੇ ਪੰਜਾਬ ਤੇ ਭਾਰਤ ਦਾ ਹੀ ਪ੍ਰਤਿਨਿਧਤਵ ਕਰਦਾ ਹੈ । ਇਸ ਨਾਵਲ ਵਿਚ ਸਮੋਏ ਪੰਝੀ ਵਰਿਆਂ ਦੇ ਸਮੇਂ ਦੌਰਾਨ ਅੰਮ੍ਰਿਤਸਰ ਸ਼ਹਿਰ ਵਿਚ ਅਤੇ ਇਸ ਪ੍ਰਕਾਰ ਦੇਸ਼ ਦੇ ਸਾਰੇ ਹੀ ਸ਼ਹਿਰਾਂ ਵਿਚ, ਆਏ ਪਰਿਵਰਤਨ ਪੂੰਜੀਵਾਦ ਦੀ ਆਮਦ ਦੇ ਸੂਚਕ ਹਨ । ਬੈਂਕਾਂ ਦਾ ਖਣਾਂ ਅਤੇ ਉਨ੍ਹਾਂ ਦੁਆਰਾ ਵੱਡੇ ਵਡੇ ਗੁਦਾਮਾਂ ਦੀ ਸਥਾਪਨਾ,20 ਉੱਚੀਆਂ ਉੱਚ ਆਂ ਸ਼ਾਨਦਾਰ ਇਮਾਰਤਾਂ ਦੀ ਉਸਾਰੀ,27 ਛੋਟੇ ਛੋਟੇ ਕਿੱਤਾਵਰ ਲੋਕਾਂ ਨੂੰ ਉਹਨਾਂ ਦੇ ਜੱਦ ਕਿੱਤਿਆਂ ਤੋਂ ਵਾਂਝਿਆਂ ਕਰਕੇ ਵੱਡੀਆਂ ਦੁਕਾਨਾਂ ਦੁਆਰਾ ਵੱਡੀ ਪੱਧਰ ਦਾ ਵਪਾਰ ਆਦਿ ਜਿਥੋਂ ਅੰਮ੍ਰਿਤਸਰ ਦੀ ਨੁਹਾਰ ਵਿਚ ਆ ਰਹੇ ਪਰਵ ਰਤਨ ਅਥਵਾ ਇਕ ਕਸਬੇ ਤੋਂ ਵੱਡੇ ਸ਼ਹਿਰ ਵਿਚ ਉਸ ਦੇ ਵਿਕਾਸ ਨੂੰ ਦਰਸਾਉਂਦੇ ਹਨ, ਉਥੇ ਇਕ ਸੁਭਾਵਿਕ ਹੀ ਪੂੰਜੀਵਾਦ ਦੇ ਉਭਰਨ ਦੀ ਵੀ ਸੂਚਨਾ ਦਿੰਦੇ ਹਨ । ਅਜੇ ਭਾਵੇ ਵੱਡੀਆਂ ਗੋਗੜਾਂ ਵਾਲੇ ਪੂੰਜੀਦਾਰ ਪੈਦਾ ਨਹੀਂ ਹੋਏ ਪਰ ਦੁੱਗਲ ਦੇ ਸ਼ਬਦਾਂ ਵਿਚ ਹੀ 'ਚ ਭੜ ਜਹੇ, ਚਲਾਕ ਜਿਹੇ, ਮਧਰੇ ਅਮੀਰ ਨਿੱਕੇ ਨਿੱਕੇ ਟਟਪੂੰਜੀਆਂ ਤੇ ਛਾਬੜੀ ਖੱਚੇ ਵਾਲਿਆਂ ਨੂੰ ਪਛਾੜਨ ਲੱਗ ਪਏ ਹਨ ।' ਸਰਮਾਏ ਲਈ ਦੌੜ ਜੀਵਾਦੀ ਵਿਵਸਥਾ ਦਾ ਅਨਿਵਾਰੀ ਲੱਛਣ ਹੈ । ਇਸ ਦੌੜ ਵਿਚ ਜੇਤੂ ਰਹਿਣ ਲਈ ਚੋਰ-ਬਾਜ਼ਾਰੀ, ਭ੍ਰਸ਼ਟਾਚਾਰ ਤੇ ਸੱਟਾ ਖੇਡ ਦੇ ਸਾਧਾਰਣ ਨੇਮ ਹਨ । ਪੂੰਜਦਾਰ ਵਿਚ ਪੈਰ ਧਰਨ ਵਾਲੇ ਨਰੂਲਾ ਦੇ ਨਾਵਲਾਂ ਦੇ ਪਾਤਰ ਖੇਡ ਦੇ ਇਹਨਾਂ ਨੇਮਾਂ ਤੋਂ ਅਣਜਾਣ ਨਹੀਂ । ਪੈਸੇ ਦੀ ਸਰਦਾਰੀ ਦੇ ਪਰਮ ਸਤਿ ਨੂੰ ਪਛਾਣਦਿਆਂ ਹੋਇਆਂ ਰਾਜਕੁਮਾਰ (ਗ ) ਇਸ ਸਿੱਟੇ ਉਤੇ ਪੁੱਜਦਾ ਹੈ ਕਿ ਸੱਚਾ ਸੁੱਚਾ ਵਪਾਰ · ਕਰੇਨ ਵਿਚ ਕੁਝ ਹਾਸਲ ਨਹੀਂ | 30 ਨਾਹ ਵਪਾਰ ਵਿਚ ਕਿਸੇ ਪ੍ਰਕਾਰ ਦੀ ਉਪਭਾਵੁਕਤਾ ਲਈ ਕੋਈ ਥਾ ਹੈ । ਉਸਨੂੰ ਇਹ ਗਿਆਨ ਹੈ ਕਿ ਸਰਮਾਏ ਦੀ ਦੌੜ ਵਿਚ ਪਿੱਛੇ ਰਹਿ ਜਾਣ ਵਾਲੇ ਨੂੰ ਕੋਈ ਸਹਾਰ ਦੇ ਕੇ ਨਾਲ ਨਹੀਂ ਲਿਜਾਂਦਾ, ਸਗੋਂ ਲਿਤਾੜ ਕੇ ਸੁੱਟ ਜਾਂਦਾ ਹੈ । ਉਸ ਦੇ ਪਿਤਾ ਦੀ ਮੌਤ ਪਿੱਛੋਂ ਲਹਿਣੇਦਾਰਾਂ ਨੇ ਉਸਨੂੰ ਆ ਘੇਰਿਆ ਸੀ ਅਤੇ ਇਸ ਗੱਲ ਦੀ ਚਿੰਤਾ ਕੀਤੇ ਬਗੈਰ ਕਿ ਉਸਦਾ ਸਵਰਗ ਪਿਤਾ ਰਾਮਦਾਸ ਖੁਦ ਵਪਾਰੀ ਵਰਗ ਵਿਚ ਸੀ ਤੇ ਖੁਦ ਰਾਜਕੁਮਾਰ ਵੀ ਉਹਨਾਂ ਦੇ ਹੀ ਭਾਈਚਾਰੇ ਦਾ ਅੰਗ ਸ. ਆਪਣਾ ਪੈਸਾ ਕਢਵਾਉਣ ਲਈ ਉਹਨਾਂ ਹਰ ਪ੍ਰਕਾਰ ਦੀ ਸਖ਼ਤੀ ਵਿਖਾਈ ਸੀ । ਇਸ ਲਈ ਉਹ ਜਿਨ ਦੀਆਂ ਵਧੀਆਂ ਕੀਮਤਾਂ ਤੋਂ ਫਾਇਦਾ ਉਠਾ ਕੇ ਚੋਰ-ਬਾਜ਼ਾਰ ਕਰਦਾ ਹੈ, ਸੱਟੋ ਵਿਚ ਪੈਸੇ ਲਾਉਂਦਾ ਹੈ ਅਤੇ ਚੌਰ ਨਾਲ ਕਮਾਏ ਧਨ ਨੂੰ ਲੁਕੋਣ ਲਈ ਬਹ-ਖਾਤਿਆਂ ਵਿਚ ਹੇਰਾ-ਫੇਰੀ ਕਰਦਾ ਹੈ । ਉਸਨੂੰ ਇਸ ਤੱਥ ਦਾ ਵੀ ਗਿਆਨ ਹੁੰਦਾ 19