ਪੰਨਾ:Alochana Magazine January, February and March 1985.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ ਕਿ “ਰੁਪਏ ਪੈਸੇ ਦੀ ਖਾਤਰ ਲੋਕ ਹਰ ਪ੍ਰਕਾਰ ਦੇ ਰਿਸ਼ਤੇ ਨਾਤੇ ਤੋੜਨ ਵਾਸਤੇ ਤਿਆਰ ਹਨ ...... ਤੇ ਰੁਪਏ ਪੈਸੇ ਦੀ ਚੇਤਨ ਤੇ ਪ੍ਰਤੱਖ ਸਚਾਈ ਹਰ ਪ੍ਰਕਾਰ ਦੇ ਪਿਆਰ ਮੁਹੱਬਤ, ਭਰਾਤਰੀ ਭਾਵ, ਬਰਾਦਰੀ ਤੇ ਲਿਹਾਜ਼ ਮੁਲਾਹਜੇ ਦੇ ਜਜ਼ਬੇ ਨੂੰ ਇਕ ਪ੍ਰਕਾਰ ਨਾਲ ਅਰਧ ਚੇਤਨ ਦੀਆਂ ਹਨੇਰੀਆਂ ਕੰਦਰਾਂ ਵਿਚ ਲੋਪ ਕਰ ਦਿੰਦੀ ਹੈ |'31 ਇਸ ਲਈ ਜੇ ਉਸ ਦਾ ਭਰਾ ਕ੍ਰਿਸ਼ਨ ਕੁਮਾਰ ਪੈੜਾ ਕਮਾਉਣ ਵਿੱਚ ਉਸ ਨੂੰ ਕੋਈ ਸਹਿਯੋਗ ਨਹੀਂ ਦੇ ਸਕਦਾ ਤਾਂ ਉਸ ਨਾਲੋਂ ਪੂਰੀ ਤਰ੍ਹਾਂ ਤੋੜ-ਛੱੜਾ ਕੇ 3 ਲੈਣ ਵਿਚ ਉਸਨੂੰ ਕੋਈ ਝਿਜਕ ਨਹੀਂ।33 ਜਵਾਦੀ ਸਮਾਜ ਵਿਚ ਸਭ ਰਿਸ਼ਤੇ ਨਾਤੇ ਆਰਥਿਕ ਲਾਭ ਹਾਣ ਨਾਲ ਬੱਝ ਜਾਂਦੇ ਹਨ । ਰਾਜਕੁਮਾਰ ਦੀ ਤਾਰਾ ਨਾਲ ਹੋਈ ਸ਼ਾਦੀ ਵੀ ਦੇ ਜੀਆਂ ਦਾ ਮਿਲਣ ਨਹੀਂ ਸਗੋਂ ਦੋ ਵਪਾਰੀ ਘਣ ਮਾਂ ਦੀ ਪਸਰੇ ਲਾਭ ਲਈ ਕੀਤੀ ਗਈ ਸੰਧ ਹੈ । ਪੂੰਜੀਵਾਦ ਦੇ ਪ੍ਰਫੁਲਨ ਵਿਚ ਉਦਯੋਗ ਤੇ ਵਣਿਜ ਦਾ ਇਕੋ ਜਿੰਨਾ ਮਹੱਤਵ ਹੈ ਪਰ ਇਸ ੫ਫੁਲਤਾ ਦਾ ਧੁਰਾ ਉਦਯੋਗਕ ਵਿਕਾਸ ਹੀ ਹੈ । ਪੰਜਾਬ ਵਿਚ ਵੱਡੇ ਉਦਯੋਗੀ ਤੇ ਉਦਯੋਗਪਤੀ ਤਾਂ ਹਾਲੇ ਵੀ ਪੂਰੀ ਤਰਾਂ ਉਤਪੰਨ ਨਹੀਂ ਹੋਏ, ਪਰ ਛੋਟਾ ਤੇ ਦਰਮਿਆਨੀ ਪੱਧਰ ਦਾ ਉਦਯੋਗ ਤੇ ਉਦਯੋਗਪਤੀ ਅੰਗੇਜ਼ ਰਾਜ ਵਿਚ ਹੀ ਪੰਜਾਬ ਦੇ ਵੱਡੇ ਨਗਰਾਂ ਵਿਚ ਉਭਰ ਆਇਆ ਸੀ । ‘ਨ ਤੇ ਦੁਨੀਆਂ ਨੂੰ ਨਰੂਲਾ ਭਾਵੇਂ ਕਲਪਨਾ ਦੇ ਸਹਾਰੇ ਲਿਖਿਆ ਨਾਵਲ ਆਖਦਾ ਹੈ ਤਦ ਵੀ ਉਹ ਇਸ ਨਾਵਲ ਦੁਆਰਾ ਪੰਜਾਬ ਵਿਚ ਉਦਯੋਗਾ ਤੇ ਉਦਯੋਗਪਤੀਆਂ ਦੇ ਵਿਕਾਸ ਦੀ ਪ੍ਰਕ੍ਰਿਆ ਦਾ ਇਕ ਕਾਫੀ ਮੰਨਣਯੋਗ ਚਿੱਤਰ ਪ੍ਰਤੁਤ ਕਰ ਸਕਿਆ ਹੈ । ਮੱਧ ਵਰਗੀ ਪਰਿਵਾਰ ਦੇ ਇਕ ਉਦਮੀ ਜੀਅ ਸ਼ਾਮ ਦਾ ਇਕ ਚੰਗਾ ਖਾਜਾ ਕਾਰਖਾਨੇਦਾਰ ਬਣਨਾ ਸਾਡੇ ਦੇਸ਼ ਵਿਚ ਉਦਯੋਗਿਕ ਪੂੰਜੀਵਾਦ ਦੇ ਵਿਕਾਸ ਦਾ ਰੂਪਕ ਚਿੱਤਰ ਹੈ । ਇਸ ਉਦਮੀ ਦਸਤਕਾਰ ਸ਼ਮੂ ਨੂੰ ਪਹਿਲਾਂ ਪਹਿਲ ਆਪਣਾ ਕਾਰੋਬਾਰ ਚਲਾਉਣ ਲਈ ਮਿੱਤਰਾਂ ਦੇ ਸfਯੋਗ ਤੇ ਸਰਮਾਏ ਦੀ ਲੋੜ ਹੈ । ਦ ਗੇ ਵਿਚ ਕੁਝ ਕਰ ਗੁਜ਼ ਤਨ ਦੀ ਤੀਬਰ ਤਾਂਘ ਦੇ ਨਾਲ ਨਾਲ ਉਸ ਦੇ ਸੁਭਾਅ ਵਿਚ ਦੋਸਤ ਕਾਰ ਵਾਲੀ ਨਿਮਤਾ ਵੀ ਹੈ ਤੇ ਲੋਕਾਂ ਦੇ ਕੰਮ ਆਉਣ ਦੀ ਮੱਧਮ ਜਿਹੀ ਭਾਵਨਾ ਵੀ । ਪਰ ਜਿਉ ਉਂ ਉਸ ਦਾ ਕਾਰੋਬਾਰ ਪ੍ਰਫੁਲਤ ਹੁੰਦਾ ਹੈ । ਉਸ ਵਿਚ ਨਾ ਤਾਂ ਪਹਿਲਾਂ ਵਾਲੀ ਨਿਮਤਾ ਰਹਿੰਦੀ ਹੈ ਤੇ ਨਾ ਹੀ ਲੋਕ-ਸੇਵਾ ਦੀ ਕੋਈ ਭਾਵਨਾ । ਉਸ ਦੀ ਸਾਰੀ ਸੋਚ ਵਧੇਰੇ ਹੈ ਤੇ ਵਧੇਰੇ ਮੁਨਾਫਾ ਕਮਾਉਣ ਉਤੇ ਕੇਤ ਹੈ ਜਾਂਦੀ ਹੈ । ਕਿਰਤੀਆਂ ਪਾਸੋਂ ਵੱਧ ਤੋਂ ਵੱਧ ਕੰਮ ਲੈਣ ਲਈ ਅਤੇ ਉਹਨਾਂ ਨੂੰ ਆਪਣੀ ਮਹਨਤ ਦੇ ਮੁੱਲ ਤੋਂ ਅਣਜਾਣ ਰੱਖਣ ਲਈ ਉਹ ਆਪਣੇ ਕਾਰਖਾਨੇ ਵਿਚ ਇਕ ਦੂਜੇ ਤੋਂ ਨਿਰਲੇਪ ਵਿਭਿੰਨ ਵਿਭਾਗਾਂ ਦੀ ਸਥਾਪਨਾ ਕਰਦਾ ਹੈ ।33 ਸਵੈ ਕਰ ਮਸ਼ੀਨਾਂ ਦੀ ਵਰਤੋਂ ਵਧਾਉਂਦਾ ਹੈ । ਸਿਆਣੇ ਉਦਯੋਗਪਤੀ ਵਾਂਗ ਉਤਪਾਦਨ ਦੀਆਂ ਵਸਤਾਂ ਵਿਚ ਪਰਿਵਰਤਨ ਕਰਦਾ ਰਹਿੰਦਾ ਹੈ । ਪਹਿਲਾਂ ਕਾਰਖਾਨੇ ਵਿਚ ਖਿਡੌਣੇ ਤੇ ਫੁੱਲਦਾਨ ਬਣਦੇ ਸਨ, ਫਿਰ ਬਰਤਨ ਬਣਨ ਲੱਗ ਪਏ । ਜੰਗ ਦੇ ਦਿਨਾਂ ਵਿਚ ਇਹੀ ਕਾਰਖਾਨਾ ਟੈ? ਤੇ ਛੋਲਦਾਰੀਆਂ ਵੀ ਬਣਾਉਣ ਲੱਗ ਪੈਂਦਾ ਹੈ । 20