ਪੰਨਾ:Alochana Magazine January, February and March 1985.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਦਯੋਗਪਤੀ ਮਾਲਕ ਤੇ ਨੌਕਰ ਵਿਚਕਾਰ ਦੋਸਤ ਦਾ ਕੋਈ ਅਰਥ ਨਹੀਂ । ਗਪੀ ਭਾਵੇਂ ਬਚਪਨ ਵਿਚ ਲਾਲਾ ਸ਼ਾਮਦਾਸ ਦਾ ਗੁਆਂਢੀ, ਦੋਸਤ ਤੇ ਪ੍ਰਸ਼ੰਸਕ ਹੀ ਕਿਉਂ ਨਾ ਰਿਹਾ ਹੋਵੇ, ਕਾਰਖਾਨੇ ਵਿਚ ਕੰਮ ਕਰਦਿਆਂ ਉਹ ਬਾਕੀ ਕਿਰਤੀਆਂ ਵਰਗਾ ਸਾਧਾਰਨ ਕਰ ਤੀ ਹੀ ਹੈ । ਆਪਣੇ ਸ਼ੋਸ਼ਨ ਤੋਂ ਅਣਜਾਣ ਗੋਪੀ ਆਪਣੇ ਮਾਲਕ ਪ੍ਰਤੀ ਸਾਧਾਰਨ ਮਜ਼ਦੂਰ ਦੀ ਮੁਕ ਤ ਗੁਜ਼ਾਰੀ ਦੀ ਭਾਵਨਾ ਰੱਖ ਸਕਦਾ ਹੈ ਪਰ ਮਾਲਕੇ ਲਈ ਉਹ ਮਸ਼ੀਨ ਦੇ ਪੁਰਜ਼ੇ ਤੋਂ ਵੱਧ ਕੁਝ ਨਹੀਂ। ਇਸ ਲਈ ਕੋਈ ਅਚੰਭੇ ਵਾਲੀ ਗੱਲ ਨਹੀਂ ਕਿ ਲਾਲਾ ਸ਼ਾਮਦਾਸ ਵੱਲੋਂ ਦੋ ਵਾਰ ਆਪਣੇ ਕਾਰਖਾਨੇ ਵਿਚ ਮਜ਼ਦੂਰਾਂ ਦੀ ਛਾਂਟੀ ਕੀਤੀ ਜਾਂਦੀ ਹੈ ਤੇ ਦੋਨੋਂ ਵਾਰ ਹੀ ਉਸਦਾ ਪੁਰਾਣਾ ਬੇਲੀ ਗੋਪੀ ਛਾਂਟੀ ਕੀਤੇ ਜਾਣ ਵਾਲੇ ਮਜ਼ਦੂਰਾਂ ਦੀ ਸੂਚੀ ਵਿਚ ਸ਼ਾਮਿਲ ਹੁੰਦਾ ਹੈ । ਮਾਲਕ ਤੇ ਮਜ਼ਦੂਰ ਦੇ ਸੰਬੰਧਾਂ ਦੇ ਵਿਆਪਕ ਸੱਚ ਨੂੰ ਦਰਸਾਉਣ ਦੀ ਸ਼ਟੀ ਤੋਂ ਇਹ ਸਭ ਕੁਝ ਮੰਨਣਯੋਗ ਹੈ । ਪਰ ਸ਼ਾਮਦ ਤੇ ਗੋਪੀ ਦੇ ਪਰਸਪਰ ਸੰਬੰਧਾਂ ਦੇ ਚਿਤਰਨ ਵਜੋਂ ਇਸਦੀ ਪ੍ਰਮਾਣਿਕਤਾ ਉਤੇ ਸੰਦੇਹ ਉਤਪੰਨ ਹੁੰਦਾ ਹੈ । ਜੇ ਸ਼ਾਮ ਦਸ ਨੂੰ ਗੋਪੀ ਦੇ ਆਪਣਾ ਪੁਰਾਣਾ ਬੇਲੀ ਹੋਣ ਦਾ ਅਹਿਸਾਸ ਹੈ, ਜਿਸ ਦਾ ਉਹ ਕਈ ਮੌਕਿਆਂ ਉਤੇ ਪ੍ਰਮਾਣ ਦਿੰਦਾ ਹੈ, ਤਾਂ ਗੋਪੀ ਵੱਲ ਉਸ ਦੇ ਵਿਵਹਾਰ ਏਨਾ ਕਠੇਤ ਨਹੀਂ ਹੋ ਸਕਦਾ । dਪੀ ਨੂੰ ਇਕ ਸਾਧਾਰਨ ਮਜ਼ਦੂਰ ਵਾਗ ਆਪਣੇ ਕਾਰਖ ਨੇ ਵਿਚ ਰੱਖਣ ਦੀ ਥਾਂ ਉਸਨੂੰ ਕੋਈ ਚੰਗੀ ਪਦਵੀ ਦੇ ਕੇ ਆਪਣੇ ਵਰਗ ਵਿਚ ਸ਼ਾਮਲ ਕਰ ਸਕਣਾ ਉਸ ਲਈ ਕੋ ਬਹੁਤਾ ਕਠਿਨ ਨਹੀਂ। ਗੋਪੀ ਏਨਾ ਗਿਆ-ਗੁਜ਼ਰਿਆ ਵੀ ਨਹੀਂ ਕਿ ਉਹ ਆਪਣੇ ਆਪ ਨੂੰ ਲਾਲਾ ਸ਼ਾਮ ਦਾਸ ਵੱਲੋਂ ਪੇਸ਼ ਕੀਤੀ ਜਾਣ ਵਾਲੀ ਪਦਵੀ ਦੇ ਯੋਗ ਸਾਬਤ ਨਾ ਕਰ ਸਕੇ । ਪਰ ਲਾਲਾ ਸ਼ਾਮਦਾਸ ਇੰਝ

  • ਕਰੋ ਦਾ ਅਤੇ ਨਾ ਹੀ ਗੋਪੀ ਨਾਲ ਬਚਪਨ ਦੀ ਦੋਸਤੀ ਨੂੰ ਪੂਰੀ ਤਰ੍ਹਾਂ ਭੁੱਲਦਾ ਹੀ ਹੈ । ਇਹ ਦੋਵੇਂ ਗੱਲਾਂ ਯਥਾਰਥ ਦੇ ਪ੍ਰਤੀਕੂਲ ਹਨ ।

ਪਰ ਜੇ ਨਰੂਲਾ ਵਿਅਕਤੀ ਪੱਧਰ ਉਤੇ ਪੂੰਜੀਪਤੀ ਮਾਲਕ ਦੇ ਚਰਿੱਤਰ ਨੂੰ ਠੀਕ ਤਰ੍ਹਾਂ ਪਛਾਣਨ ਵਿਚ ਉਕਾਈ ਖਾਂਦਾ ਹੈ ਤਾਂ ਸ਼ੇਣੀ ਪੱਧਰੇ ਉਤੇ ਵਿਗਿਆਨਿਕ ਸੋਝੀ ਨਾਲ ਉਸਦੀ ਸਥਿਤੀ ਨੂੰ ਸਮਝ ਸਕਣ ਵਿਚ ਕੋਈ ਗਲਤੀ ਨਹੀਂ ਕਰਦਾ । ਇਸ ਲਈ ਉਹ ਇਹ ਪ੍ਰਭਾਵ ਨਹੀਂ ਦਿੰਦਾ। ਕਿ ਲਾਲਾ ਸ਼ਾਮਦਾਸ ਦੀ ਸਫ਼ਲਤਾ ਦਾ ਕਾਰਨ ਉਸਦਾ ਕਿਸਮਤ ਦਾ ਧਨੀ ਹੋਣਾ ਹੈ । ਆਪਣੀ ਅਸਾਧਾਰਨ ਸੂਝ-ਸਿਆਣਪ ਨਾਲ ਜੀਵ ਲੁੱਟ-ਚੋਂਘ ਦੇ ਸਾਰੇ ਹੀ ਦਾਅ-ਪੇਚ ਉਸਨੇ ਵਰਤੋਂ ਵਿਚ ਲਿਆਂਦੇ ਹਨ ਜਿਨ੍ਹਾਂ ਦੁਆਰਾ ਉਹ ਲਾਹੌਰ ਇੰਡਸਟਰੀਜ਼` ਵਰਗੇ ਕਾਰਖਾਨੇ ਦਾ ਮਾਲਕ ਬਣ ਸਕਿਆ ਹੈ । ਪੰਜੀ ਦੇ ਇਕੱਤਰਨ ਦਾ ਇਕ ਸਾਧਨ ਹੈ ਸੱਟੇਬਾਜ਼ੀ ਤੇ ਚੋਰ-ਬਾਜ਼ਾਰੀ ਜਿਸ ਰਾਹੀਂ, 'ਜੱਗ ਬੀਤ ਵਿਚਲੇ ਰਾਜਕੁਮਾਰ 38 ਅਤੇ 'ਰੰਗ ਮਹੱਲ' ਵਿਚ ਸ਼ਬੋ ਦੇ ਪਤੇ? ਵਾਂਗ, ਉਹ ਚੰਗਾ ਧਨ ਕਮਾਉਂਦਾ ਹੈ । ਇਸ ਪੈਸੇ ਨਾਲ ਹੀ ਉਹ ਆਪਣੇ ਕਾਰਖਾਨੇ ਤੇ ਬਹੁਤ ਸਾਰੇ ਹਸਦਾਰਾਂ ਪਾਸੋਂ ਖਹਿੜਾ ਛੁਡਾਉਣ ਦੇ ਸਮਰੱਥ ਹੁੰਦਾ ਹੈ । ਵੇਖਣ ਵਾਲੀ ਗੱਲ ਇਹ