ਪੰਨਾ:Alochana Magazine January, February and March 1985.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ ਕਿ ਉਹ ਚੋਰ-ਬਾਜ਼ਾਰ ਜਾਂ ਸੱਟਾ ਜੋ ਬੋ ਦੇ ਪਤੀ ਅਤੇ ਰਾਜਕੁਮਾਰ ਵਰਗੇ ਲਘੂ ਪੰਜੀਪਤੀਆਂ ਦੇ ਅੰਤ ਵਿਚ ਤਬਾਹੀ ਦਾ ਕਾਰਨ ਹੈ, ਉਹ ਸੱਟਾ ਸ਼ਾਮਦਾਸ ਨੂੰ ਹੋਰ ਵਧੇਰੇ ਸ਼ਕਤੀਸ਼ਾਲੀ ਬਣਾਉਂਦਾ ਹੈ । ਉਹਨਾਂ ਦੀ ਅਸਫਲਤਾ ਦੇ ਟਾਕਰੇ ਵਿਚ ਸ਼ਾਮਦਾਸ ਦੀ ਸਫਲਤਾ ਵਿੱਚ ਵੱਡੀ ਪੱਧਰ ਤੇ ਟਾਚਾਰ ਹੱਥਕੰਡਿਆਂ ਦਾ ਯੋਗਦਾਨ ਪ੍ਰਤੱਖ ਹੈ । ਉਹ ਇਕ ਸਰਕਾਰੀ ਅਧਕ (ਰੀ ਪਾਸੇ ਕੁਝ ਅਹਿਮ ਫੈਸਲਿਆਂ ਦੀ ਅਗਾਊ ਸੁਚ ਪ੍ਰਾਪਤ ਕਰਦਾ ਹੈ, ਜਿਨ੍ਹਾਂ ਦਾ ਸੱਟਾ ਬਾਜ਼ਾਰ ਦੇ ਹਿੱਸਆਂ ਉਤੇ ਪ੍ਰਭਾਵ ਪੈਂਦਾ ਹੈ । ਇਸ ਸੇਵਾ ਦੇ ਬਦਲੇ ਉਹ ਅਧਿਕਾਰੀ ਨਕਦ ਰਕਮ ਲੈਣ ਤੋਂ ਬਿਨਾਂ ਮਗਰੋਂ ਲਾਲਾ ਸ਼ਾਮਦਾਬ ਦੇ ਕਾਰਖਾਨੇ ਦਾ ਮੈਨੇਜਰ ਵੀ ਬਣਦਾ ਹੈ । ਲਾਲਾ ਸ਼ਾਮਦਾਸ ਦੀ ਸਫ਼ਲਤਾ ਇਸ ਕਾਰਨ ਵੀ ਹੈ ਕਿ ਸੱਟੋ ਰਾਹੀਂ ਪ੍ਰਾਪਤ ਧਨ ਨੂੰ ਉਦਯੋਗ ਵਿਚ ਲਾ ਦਿੰਦਾ ਹੈ। ਚਦਕ ਰਾਜ ਕੁਮਾਰ (ਜੱਗਬਤੀ) ਜਾਂ ਸ਼ਰੋ ਦਾ ਪਤੀ ਰੰਗ ਮਹਲ) ਏਨੀ ਦੂਰ-ਦ੍ਰਿਸ਼ਟੀ ਦੇ ਸੁਆਮੀ ਨਹੀਂ। ਉਂਝ ਵੀ ਉਹ ਦੋਵੇਂ ਲਾਲੀ ਸ਼ਾਮਦਾਸ ਦੇ ਟਾਕਰੇ ਤੇ ਬਹੁਤ ਛੋਟੇ ਪੰਜੀਪਤੀ ਹਨ ਅਤੇ ਪੂੰਜੀਵਾਦ ਜਿਉਂ ਜਿਉਂ ਵਿਕਾਸ ਕਰਦਾ ਹੈ, ਉਹ ਕਿਰਤੀਆਂ ਦਾ ਸਜ਼ਨ ਹੀ ਨਹੀਂ ਵਧ' ਤੂੰਦਾ, ਸੁਤੰਤਰ ਕਾਰੋਬਾਰ ਵਾਲੇ ਲਘ ਬੁ ਤਜ਼ੁਆ ਨੂੰ ਵੀ ਹੜੱਪ ਕਰਦਾ ਜਾਂਦਾ ਹੈ । ਕਿਸੇ ਵੀ ਸ਼੍ਰੇਣਿਕ ਸਜੇ ਵਾਂਗ ਜੀਵਾਦੀ ਸਮਾਜ ਵਿਚ ਵੀ ਧਰਮ ਅਤੇ ਰਾਜਨੀਤੀ ਸ਼ਾਸਕ ਵਰਗ ਦੇ ਹਿਤਾਂ ਦੀ ਰਾਖੀ ਦਾ ਸਾਧਨ ਮਾਤਰ ਹਨ । ਰਾਜ-ਸ਼ਕਤੀ ਸਿੱਧੇ ਰੂਪ ਵਿਚ ਵਿਰੋਧੀ ਵਰਗਾਂ ਦਾ ਦਮਨ ਕਰਦੀ ਹੈ, ਉਥੇ ਧਰਮ ਦਲਿਤ ਵਰਗਾਂ ਦੀ ਚੇਤਨਾ ਨੂੰ ਖੁੱਢ ਆਂ ਕਰਨ ਦਾ ਇਕ ਲੁਕਵਾਂ ਪਰ ਕਾਰਗਰ ਹਥਿਆਰ ਹੈ । ਸ਼ੇਣਿਕ ਸਮਾਜ ਵਿਚ ਆਪਣੇ ਆਰਥਿਕ ਤੇ ਸਮਾਜਿਕ ਸ਼ੋਸ਼ਨ ਦੀ ਵਾਸਤਵਿਕਤਾ ਤੋਂ ਅਣਜਾਣ ਸਾਧਾਰਣ ਮਨੁੱਖ ਆਪਣੇ ਦੁੱਖਾਂ ਦਰਦਾਂ ਤੋਂ ਰਾਹਤ ਲਈ ਧਰਮ ਵਿਚ ਅਫੀਮ ਦੇ ਨਸ਼ੇ ਵਰਗਾ ਸੁਖ ਅਨੁਭਵ ਕਰੋਦਾ ਹੈ । ਨਰੂਲਾ ਇਸ ਤੱਥ ਨੂੰ ਸਹਿਜ ਰੂਪ ਵਿਚ ਦੀਨ ਤੇ ਦੁਨੀਆਂ ਵਿਚ ਮਜ਼ਦੂਰਾਂ ਦੀ ਘਰੋ ਗੇ ਤੇ ਸਮਾਜਕ ਸਥਿਤੀ ਦੇ ਚਿਤਰਨ ਦੁਆਰਾ ਸਾਹਵੇਂ ਲਿਆਉਂਦਾ ਹੈ । ਗੋਪੀ ਆਪਣੇ ਪਿਤਾ ਰਾਮਨਾਥ ਵਾਂਗ ਸਬਰ ਸ਼ੁਕਰ ਵਾਲਾ ਬੰਦਾ ਹੈ ਅਤੇ ਕਿਸਮਤ ਉਪਰ ਪੂਰਾ ਵਿਸ਼ਵਾ ਰੱਖਦਾ ਹੈ । ਉਹ ਹਮੇਸ਼ਾ ਇਹ ਖ਼ਿਆਲ ਕਰਦਾ ਰਿਹਾ ਹੈ ਕਿ ਹਰ ਇਕ ਦੀ ਕਿਸਮਤ ਧੂਰੋਂ ਹੀ ਲਿਖੀ ਹੋਈ ਹੁੰਦੀ ਹੈ । ਇਸ ਲਈ ਉਸਨੇ ਕਦੇ ਇਹ ਨਹੀਂ ਸੋਚਿਆ ਕਿ ਈਮਾਨਦਾਰੀ ਨਾਲ ਮਿਹਨਤ ਕਰਨ ਅਤੇ ਹਰ ਪਹਿਲੀ ਵਿਹਲ ਉਤੇ ਸੀਤਲਾ ਮੰਦਰ ਜਾਣ ਤੋਂ ਨਾ ਖੁੰਝਣ ਦੇ ਬਾਵਜੂਦ ਉਸਦਾ ਪਰਵਾਰ ਕਿਉਂ ਸfਧ ਨਹੀਂ ਪਾ ਸਕਿਆ । ਕਿਉਂ ਉਹ ਰੋਗੀ ਅਤੇ ਸਮੇਂ ਤੋਂ ,axi ਬੱਚਾ ਹੋ ਗਿਆ ਹੈ । ਕਿਉਂ ਉਸਦੇ ਬੱਚੇ ਅਵਾਰਾ ਤੇ ਲੰਪਟ ਹੋ ਗਏ ਹਨ । ਉਹ ਤਾਂ ਆਪਣੀ ਧਾਰਮਿਕ ਸ਼ਰਧਾ ਅਧੀਨ ਅਣਹੋਇਆਂ ਵਰਗੀ ਜ਼ਿੰਦਗੀ ਨੂੰ ਵੀ ਪ੍ਰਭ ਦੀ ਦਾਤ ਸਮਝਕੇ ਪ੍ਰਵਾਨ ਕਰਦਾ ਹੈ । ਰੱਬ ਤੋਂ ਡਰਨ ਵਾਲੇ ਉਸ ਵਰਗੇ ਦੂਸਰੇ 22