ਪੰਨਾ:Alochana Magazine January, February and March 1985.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਣਾ ਸਕਦਾ, ਭਾਵੇਂ ਕਿ ਉਹ ਕੰਪਨੀ ਦੇ ਅੱਸੀ ਫੀਸਦੀ ਹਿੱਸਿਆਂ ਦਾ ਮਾਲਕ ਹੈ ਤੇ ਉਹ ਆਪ ਹੀ ਮੈਨੇਜਿੰਗ ਡਾਇਰੈਕਟਰ ਨਹੀਂ, ਉਸਦੀ ਪਤਨੀ ਵੀ ਕੰਪਨੀ ਦੀ ਇਕ ਡਾਇਰੈਕਟਰ ਹੈ । ਸੰਤ ਮਤਿ ਦੇ ਅਨੁਆਈ ਸਿੱਧ ਲਿਖਾਰੀ ਨੂੰ ਵੀ ਪੰਜ ਸੌ ਰੁਪਈਆ ਦਾਨੇ ਲੈਣ ਉਪਝੰਤ ਲਾਲਾ ਸ਼ਾਮਦਾਸ ਦੀਆਂ ਮਜਬੂਰੀਆਂ ਨੂੰ ਸਮਝਣ ਵਿਚ ਕਦੇ ਬਹੁਤੀ ਕਠਿਨਾਈ ਨਹੀਂ ਆਉਂਦੀ । ਅਜਿਹੇ ਸੂਖਮ ਵਿਅੰਗ ਵਾਲੇ ਵਿਵਰਣ ਦੇ fਪਤ:ਲਕ ਦੁਸ਼ਮਣ' ਵਿਚ ਸ਼੍ਰੀ ਸ਼੍ਰੇਣ ਸਿੰਘ ਨੂੰ ਨੰਗੇ-ਚਿੱਟੇ ਰੂਪ ਵਿਚ ਬਿਸਵੇਦਾਰ ਗੱਪਾਲ ਸਿੰਘ ਦਾ ਟੁੱਕੜਬੋਚ ਵਿਖਾਇਆ ਗਿਆ ਹੈ । ਉਹ ਗੁਰਦੁਆਰੇ ਵਿਚ ਜੋੜੀ ਸੰਗਤ ਅੱਗੇ ਬਿਸਵੇਦਾਰ ਦੇ ਹੱਕ ਵਿਚ ਪ੍ਰਚਾਰ ਕਰਦਾ ਹੈ ਅਤੇ ਕੰਮੀਆਂ ਤੇ ਮੁਜ਼ਾਰਿਆਂ ਵਿਚ ਆਈ ਦਾਗਤੀ ਨੂੰ ਲੋਕਾਂ ਦੀ ਲਾਲਸਾ ਤੇ ਗੁਰੂ ਤੋਂ ਬੇਮੁਖੀ ਆਖਦਾ ਹੈ ਤੇ ਉਸ ਗ੍ਰੰਥ ਨੂੰ ਨਰੂਲਾ ਬਦਚਲਨ ਵਿਧਵਾ ਔਰਤ ਰਲੀ ਦੇ ਕੋਠੇ ਜਾਂਦਿਆਂ ਵੇਖ ਕੇ ਨਾਨਕ ਸਿੰਘ ਦੇ ਨਾਵਲਾਂ ਵਿਚਲੇ ਇਸ ਵਰਗ ਦੇ ਪਾਤਰਾਂ ਵਾਂਗ ਉਸਨੂੰ ਪੂਰੀ ਤਰ੍ਹਾਂ ਭਸ਼ਟ ਵਿਖਾਉਂਦਾ ਹੈ । ਅਜਿਹਾ ਚਿਤਰਨ ਨਾ ਤਾਂ ਖੁਦ ਨਰੂਲਾ ਦੀ ਸ਼ੈਲੀ ਦੇ ਅਤੇ ਨਾ ਹੀ ਯਥਾਰਥਵਾਦ ਦੀ ਵਧ ਦੇ ਅਨੁਕੂਲ ਹੈ । ਸੰਪੰਨ ਵਰਗ ਧਰਮ ਨੂੰ ਅਪਣੇ ਪਿਤਾ ਲਈ ਵਰਤਦੇ ਹਨ ਪਰ ਨੰਗੇ-ਚੱਟੇ ਰੂਪ ਵਿਚ ਨਹੀਂ ; ਅਤੇ ਧਰਮ ਦੇ ਬਹੁਤ ਸਾਰੇ ਤਿਨਿਧ ਟਾਚਾਰ ਦੀ ਜ਼ਿਣ ਵਿੱਚ ਵੀ ਧਸੇ ਹੁੰਦੇ ਹਨ, ਪਰ ਉਹ ਲੋਕਾਂ ਤੋਂ ਹੀ ਚੋਰੀ ਨਹੀਂ ਕਰਦੇ ਸਗੋਂ ਆਪਣੇ ਆਪ ਤੋਂ ਵੀ ਚੋਰੀ ਕਰਦੇ ਹਨ । | ਪੇਂਡੂ ਪੱਠ-ਭੂਮੀ ਵ ਲ ਨਰੂਲਾ ਦੇ ਦੋ ਨਾਵਲ 'ਨੀਲੀ ਬਾਰ’ ਅਤੇ ‘ਲੇਕ ਦੁਸ਼ਮਣ ਪੰਜਾਬ ਦੇ ਸਮਕਾਲੀ ਇਤਹਾਸ ਦੀਆਂ ਦੋ ਮਹੱਤਵਪੂਰਨ ਘਟਨਾਵਾਂ ਨਾਲ ਸੰਬਧਤੇ ਹਨ । ਪਹਿਲੇ ਨਾਵਲ ਵਿਚ ਪੱਛਮੀ ਪੰਜਾਬ ਵਿਚ ਨਹਿਰਾਂ ਕੱਢ ਕੇ ਬਰਾਂ ਵਸਾਉਣੇ ਉਪਰੰਤ ਟੱਪਰੀਵਾਸ 'ਗਲੀਆਂ ਦੀ ਵਸੋਂ ਨੂੰ ਉ ਉਜਾੜਨ ਦੇ ਸਰਕਾਰੀ ਯਤਨਾਂ ਅਤੇ ਇਨ੍ਹਾਂ ਯਤਨਾਂ ਵਿਰੁੱਧ ਜਾਂਗਲੀਆਂ ਦੇ ਸੰਘਰਸ਼ ਦਾ ਬਿਉਰ ਹੈ । ਦੁਸਰੇ ਨਾਵਲ ਵਿਚ ਪੈਪਸੂ ਵਿਚ ਬਿਸਵੇਦਾਰੀ ਦੇ ਵਿਰੁੱਧ ਮੁਜ਼ਾਰਾ ਅੰਦੋਲਨ ਦਾ ਵਰਨਣ ਹੈ । “ਨੀਲੀ ਵਾਰ' ਇਕ ਅੱਕ ਤੇ ਸ਼ਕੇ ਨਾਵਲ ਹੈ ਜਿਸ ਵਿਚੋਂ ਜਿਹਲਮ ਦਰਿਆ ਦੇ ਦੱਖਣੀ ਹਿੱਸੇ ਦੇ ਦਿਲਕਸ਼ ਲੈਂਡਸਕੇਪ ਦੇ ਨਾਲ ਨਾਲ ਏਥੇ ਵਸਣ ਵਾਲੇ ਜਾਂਗਲੀ ਲੋਕਾਂ ਦੇ ਖਲੇ -ਖੁਲਾਜੋ ਜੀਵਨ, ਨਿਰਛਲ ਸੁਭਾਅ ਅਤੇ ਸਾਹਸ ਭ ਤ ਰ ਕਾਰਨ' ਮਿਆਂ ਦਾ ਵਾਸਤਵਿਕ ਚਿੱਤਰ ਮਿਲਦਾ ਹੈ । ਪਰ ਨਾਵਲ ਦੀ ਖਿੱਚ ਦਾ ਕਾਰਨ ਏਨੀ ਯਥਾਰਥ ਦੀ ਪੇਸ਼ਕਾਰੀ ਨਹੀਂ ਜਿੰਨੀ ਕ ਪਹੁੰਚ ਤੋਂ ਦੂਰ ਹੋ ਗਏ ਭੇਖੰਡ ਅਤੇ ਅਲੋਪ ਹੋ ਗਏ ਜਾਂ ਗਲਤੀਆਂ ਬਾਰੇ ਜਾਨਣ ਦੀ ਰੁਮਾਂਟਿਕ ਭੁੱਖ ਹੈ । ਲੋਕ ਦੁਸ਼ਮਣ ਵਿਚ ਮੁਜ਼ਾਰਾ ਅੰਦੋਲਨ ਇਕ ਇਤਹਾਸਕ ਤੱਥ ਹੈ ਪਰ ਲੇਖਕ ਦੁਆਰਾ ਦਿੱਤਾ ਗਿਆ ਇਸਦਾ ਵਵਰਣ ਵਾਸਤਵਿਕ ਨਹੀਂ। ਦੋਹਾਂ ਨਾਵਲਾਂ ਵਿਚ ਮਿਲਦੇ ਨਿੱਕੇ ਨਿੱਕੇ ਕਤਕ ਤੇ ਘਟਨਾਤਮਕ ਵਿਸਤਾਰਾਂ ਦੀ ਪ੍ਰਮਾਣਿਕਤਾ ਬਾਰੇ ਕੋਈ ਸੰਦੇਹ ਨਹੀਂ ਹੋ ਸਕਦਾ । 24