ਪੰਨਾ:Alochana Magazine January, February and March 1985.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੰਪਾਦਕੀ ਭਾਵੇਂ ਭਾਰਤ ਦੀ ਪ੍ਰਧਾਨ-ਮੰਤਰ ਸੰਮਤੀ ਇੰਦਰਾ ਗਾਂਧੀ ਦੀ ਉਸਦੇ ਸੁਰਖਿਆ ਅਧਿਕਾਰੀਆਂ ਵਲੋਂ ਗੋਲੀ ਮਾਰ ਕੇ ਕੀਤੀ ਹਤਿਆ ਉਪਰੰਤ ਪਿਛਲੇ ਸਾਲ ਦੇ ਨਵੰਬਰ ਦੇ ਅੰਰਭਲੇ ਦਿਨਾਂ ਵਿਚ ਭਾਰਤੀ ਸਭਿਅਤਾ, ਸਹਿਣਸ਼ੀਲਤਾ ਤੇ ਭਾਰਤੀਅਤਾ ਦੇ ਪੱਖ ਨੂੰ ਜੋ ਢਾਹ ਦਿੱਲੀ, ਕਾਨਪੁਰ ਤੇ ਦੇਸ਼ ਦੇ ਹੋਰ ਪ੍ਰਮੁਖ ਨਗਰਾਂ ਵਿਚ ਵਹਿਸ਼ਤ ਦੇ ਹੋਏ ਨੰਗੇ ਨਾਚ ਨਾਲ ਲਗੀ, ਉਸ ਦੀਆਂ ਯਾਦਾਂ ਅਜੇ ਅਲੇ ਘਾਵਾਂ ਵਾਂਗ ਹੀ ਹਨ, ਫਿਰ ਵੀ ਆਲੋਚਨਾ ਦੇ ਸੁਹਿਰਦ ਪਾਠਕਾਂ ਨੂੰ ਆਲੋਚਨਾ ਵਲੋਂ ਨਵੇਂ ਸਾਲ ਦੀਆਂ ਵਧਾਈਆਂ ਇਸ ਆਸ ਤੇ ਚਾਹੇ ਨਾਲ ਪੇਸ਼ ਹਨ ਕਿ ਨਵਾਂ ਸਾਲ ਸੁਹਾਵਣੀਆਂ ਉਮੀਦਾਂ ਨੂੰ ਬਰ ਲਿਆਉਣ ਵਾਲਾ ਹੋਵੇ । | ਪੰਜਾਬੀ ਵਿਚ ਵਾਰਤਕ ਵਿਚ ਟੀਕਾਕਾਰੀ ਦੀ ਪਰੰਪਰਾ ਦਾ ਅਰੰਭ ਮੱਧ ਕਾਲੀਣ ਯੁੱਗ ਵਿਚ ਪੰਜਾਬੀ ਵਾਰਤਕ ਦੀਆਂ ਮੁੱਢਲੀਆਂ ਰਚਨਾਵਾਂ ਤੋਂ ਹੀ ਹੋ ਜਾਂਦਾ ਹੈ ਅਤੇ ਅੱਜ ਤਕ ਕਿਸੇ ਨਾ ਕਿਸੇ ਰੂਪ ਵਿਚ ਇਸਦਾ ਨਿਰੰਤਰ ਪ੍ਰਵਾਹ ਚਲੀ ਹੀ ਆ ਰਿਹਾ ਹੈ । ਮੱਧ ਕਾਲੀਣੇ ਟੀਕਾਕਾਰਾਂ ਵੱਲੋਂ ਉਦ ਸੀ ਟੀਕਾਕਾਰਾਂ ਖਾਸ ਕਰਕੇ ਸਵਾਮੀ ਅਨੰਦ ਘਨ ਦਾ ਵਿਸ਼ੇਸ਼ ਮਹੱਤਵ ਹੈ । ਉਨ੍ਹਾਂ ਦੇ ਗੁਰੂ ਨਾਨਕ ਸਾfਬੂ ਦੀ ਪ੍ਰਮੁਖ ਬਾਣੀ ‘ਆਸਾ ਦੀ ਵਾਰ ਦੇ ਕੀਤੇ ਟੀਕੇ ਦੇ ਸੰਕੇਤ ਤਾਂ ਮਿਲਦੇ ਸਨ ਪਰ ਇਸ ਦੀ ਹੱਥ ਲਿਖਤ ਨੂੰ ਪ੍ਰਾਪਤ ਕਰਕੇ ਨਿਸ਼ਚਿਤ ਨਹੀਂ ਹੀ ਕੀਤਾ ਗਿਆ। ਪ੍ਰੋ. ਬਲਬੀਰ ਸਿੰਘ ਨੰਦਾ ਦਾ ਲੇਖ ਇਸ ਦੁਰਲਭ ਚਨਾ ਨਾਲ ਪਰਿਚੈ ਕਰਵਾਉਦਾ ਲੇਖ ਹੈ । ਨਾਨਕ ਸਿੰਘ ਦੀਆਂ ਰਚਨਾਵਾਂ ਰਾਹੀਂ ਸੁਧਾਰਚ ਦੀ ਦੋਮਾਂਸਕੇ ਵਾਤਾਵਰਣ ਨਾਲ ਆਪਣੀ ਬਾਲ ਵਰੇਸ਼ ਵਿਚ ਆਇਆ ਪੰਜਾਬ ਨਦਲ, . ਸੁਰਿੰਦਰ ਸਿੰਘ ਨਰੂਲਾ ਦੇ ਨਾਵਲ “ਪਿਉ-ਪੁਥਰ ਨਾਲ ਜਵਾਨੀ ਵਲ ਨੂੰ ਕਦਮ ਪੁੱਟਦਾ ਹੈ । ਇਸ ਨਲ ਪੰਜਾਬੀ ਵਿਚ ਯਥਾਰਥਵਾਦੀ ਨਾਵਲ ਦੀ ਪਰੰਪਰਾ ਦਾ ਆਰੰਭ ਹੁੰਦਾ ਹੈ । ਡਾ. ਰਘਬੀਰ ਸਿੰਘ ਨੇ ਇਸੇ ਪੱਖ ਤੋਂ ਨਰੂਲਾ ਸਾਹਿਬ ਦੇ ਨਾਵਲਾਂ ਦਾ ਮੁਲਾਂਕਣ ਆਪਣੇ ਲੇਖ ਵਿਚ ਪੇਸ਼ ਕੀਤਾ ਹੈ ਅਤੇ ਉਨਾਂ ਦੇ ਨਾਨਕ ਸਿੰਘ ਦੇ ਨਾਵਲਾਂ ਵਾਂਗ ਲੋਕ ਪ੍ਰਯ ਨਾ ਹੋਣ ਦਾ ਕਾਰਨ ਉਨ੍ਹਾਂ ਵਿਚਲੇ ਡੂੰਘੇ ਬੌਧਿਕ ਅਰਥਾਂ ਨੂੰ ਦਸਿਆ ਹੈ । ਆਧੁਨਿਕ ਪੰਜਾਬੀ ਕਾਵਿ ਵਿਚ ਸ਼ਕਤੀ ਦੇ ਸੰਕਲਪ ਨਾਲ ਪਛਾਣੇ ਜਾਣ ਵਾਲੇ ਕਵੀ ਸੁਖਪਾਲਵੀਰ ਸਿੰਘ ਹਸਰਤ ਦੇ ਕਾਵਿ ਦੇ ਵਿਭਿੰਨ ਪੱਖਾਂ ਦਾ ਵਿਸਤਿਤ ਵਿਸ਼ਲੇਸ਼ਣ ਸੁਲਝੇ ਹੋਏ ਆਲੋਚਕ ਸ. ਇੰਦਰ ਸਿੰਘ ਰਾਜ਼ ਵਲੋਂ ਸੁਖਪਾਲਵੀਰ ਸਿੰਘ ਹਸਰਤ ਦੀ ਕਵਿਤਾ ਇਕ ਵਿਵੇਚਣ' ਰਾਹੀਂ ਪੇਸ਼ ਹੈ ।