ਪੰਨਾ:Alochana Magazine January, February and March 1985.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਘਟਨਾਵਾਂ ਤੇ ਸਥਿਤੀਆਂ ਦਾ ਸੰਤ ਹੈ ਜਿਨਾਂ ਦਾ ਵਸਤੂਗਤ ਯਥਾਰਥ ਨਾਲ ਕੋਈ ਸਰੋਕਾਰ ਨਹੀਂ । ਬਿਸਵੇਦਾਰ ਗੋਪਾਲ ਸਿੰਘ ਦੇ ਭਰਾ ਖੁਸ਼ਹਾਲ ਸਿੰਘ ਦਾ ਮੁਜ਼ਾਰਾ ਪੱਖੀ ਹੋਣਾ ਭੋਇੰ ਨੂੰ ਸਾਂਝੀ ਖੇਤੀ ਲਈ ਜੁਟਾਉਣਾ, ਖੁਸ਼ਬਖ਼ਤ ਸਿੰਘ ਦਾ ਅਹਿੰਸਾ ਦੇ ਰਾਹ ਨੂੰ ਤਿਆਗਣਾ ਅਤੇ ਦਲੇਰ ਕੌਰ ਦਾ ਤੀਵੀਆਂ ਦਾ ਜੱਥਾ ਬਣਾ ਕੇ ਦੂਜੇ ਪਿੰਡ ਦੀਆਂ ਤੀਵੀਆਂ ਨੂੰ ਪ੍ਰਣ ਲਈ ਜਾਣ50 ਯਥਾਰਥ ਨਾਲੋਂ ਜ਼ਿਆਦਾ ਲੇਖਕ ਦੇ ਮਨੋਰਥਵਾਦੇ ਦੀ ਉਪਜ ਹਨ । | ਇਹਨਾਂ ਦੇ ਨਾਵਲਾਂ ਵਿਚ ਅਤੇ “ਦੀਨ ਦੁਨੀਆਂ ਵਿਚ ਵੀ, ਜਿਥੇ ਨਰੂਲਾ ਨੇ ਪ੍ਰਗਤੀਵਾਦੀ ਹੋਣ ਦੀ ਸੁਚੇਤ ਕੋਸ਼ਿਸ਼ ਕੀਤੀ ਹੈ, ਉਸ ਨੂੰ ਉਹ ਸਫ਼ਲਤਾ ਨਹੀਂ ਮਿਲੀ ਜੇ ਮਧ ਵਰਗੀ ਜੀਵਨ ਦੇ ਨਿਰੋਲ ਯਥਾਰਥਵਾਦੀ ਚਤੁਰਨ ਵਾਲੇ ਨਾਵਲਾਂ ਵਿਚ ਪ੍ਰਾਪਤ ਹੋਈ ਹੈ । ਇਸ ਦਾ ਕਾਰਨ ਇਹ ਹੈ ਕਿ ਇਕ ਬਨੇ ਉਸਨੇ ਵਿਵਹਾਰਿਕ ਰੂਪ ਵਿਚ ਕਾਤੀਕਾਰੀ ਸ਼ਕਤੀਆਂ ਤੋਂ ਵਿਕ ਤਾ ਵਿਖਾਈ ਹੈ, ਦੂਜੇ ਬੰਨੇ ਸ਼ਾਂਤਮਈ ਪਰਿਵੇਰਤਨ ਸੰਬੰਧੀ ਸਾਡੇ ਦੇਸ਼ ਦੀ ਮਧਵਰਗੀ ਸ਼੍ਰੇਣੀ ਵੱਲੋਂ ਪਾਲੇ ਗਏ ਭੁਲੇਖੇ ਨੂੰ ਆਪਣੇ ਅਨੁਭਵ ਦੀ ਕਸਵੱਟੀ ਉਤੇ ਪਰਖੇ ਬਗੈਰ ਸਵੀਕਤੀ ਦੇ ਦਿੱਤੀ ਹੈ । ਸਿੱਟੇ ਵਜੋਂ ਸੇਖੋਂ ਦੇ ਕਹਿਣ ਅਨੁਸਾਰ ਪੰਜਾਬੀ ਨਾਵਲ ਦੇ ਖੇਤਰ ਵਿਚ ਵਿਚਾਰਧਾਰਾ ਤੇ ਰੁਚੀ ਦੀ ਕਿਸੇ ਵੀ ਹੋਰ ਨਾਵਲਕਾਰ ਨਾਲੋਂ ਵਧੇਰੇ ਆਧੁਨਿਕਤਾ ਤੇ ਦੇ ਵਿਗਿਆਨਿਕਤਾ ਦੇ ਬਾਵਜੂਦ ਨਰੂਲਾ ਨੂੰ ਸ਼ੁਧ ਰੂਪ ਵਿਚ ਸਮਾਜਵਾਦੀ ਆਖਣ ਤੋਂ ਸੰਕੋਚ ਕਰਨਾ ਪੈਂਦਾ ਹੈ ।੨। ਸ਼ਾਇਦ ਏਸੇ ਦੁਬਿਧਾ ਕਾਰਨ ਹੀ ਉਸਦੀ ਨਾਵਲ ਕਲਾ ਕਿਸੇ ਵਿਸ਼ੈਸ਼ ਪਾਠਕੇ ਵਗ ਵਿਚ ਯ ਨਹੀਂ ਹੋ ਸਕੀ । ਸਮਾਜਵਾਦੀ ਪਾਠਕੇ ਉਸਨੂੰ ਗਾਂਧੀਵਾਦੀ ਰੁੱਚਾ ਦਾ ਸਾਹਿਤਕਾਰ ਸਮਝਦਾ ਹੈ ਤੇ ਮਧਵਰਗੀ ਰੁਚੀਆਂ ਵਾਲੇ ਲੋਕ ਸਮਾਜਵਾਦੀ ਰੁਚੀ ਦਾ " ਇਸ ਸਦੀ ਦੇ ਪਹਿਲੇ ਅੱਧ ਵਿਚ ਸਾਡਾ ਦੇਸ਼ ਬਹੁਤ ਵੱਡੀ ਪੱਧਰ ਦੇ ਸਾਂਸਕ੍ਰਿਤਿਕੇ ਤੇ ਰਾਜਨੀਤਿਕ ਅੰਦੋਲਨਾਂ ਵਿਚੋਂ ਲੰਘ ਆ ਹੈ । ਨਿਸ਼ਚਿਤ ਰੂਪ ਵਿਚ ਕੁਝ ਕਹਿਣ ਕਠਿਨ ਹੈ ਕਿ ਇਹ ਸਮਕਾਲੀ ਪਰਸਥਿਤੀਆਂ ਦੀ ਕਠੋਰਤਾ ਤੋਂ ਬਚਣ ਖਾਤਰ ਸੀ, ਪ੍ਰਾਪਤ ਤੇ ਦਿਸਦੇ ਤੋਂ ਦੂਰ ਦੇਖਣ ਦੀ ਰੁਮਾਂਟਿਕ ਰੁਚੀ ਕਾਰਨ ਜਾਂ ਸਾਹਿਤ ਵਿਚ ਯਥਾfਚਿਤਰਨ ਦੇ ਮਹੱਤਵ ਨੂੰ ਸਮਝਣ ਦੀ ਅਸਮਰੱਥਾ ਕਾਰਨ-ਪਹਿਲੀ ਪੀਹੜੀ ਦੇ ਸਾਰੇ ਨਾਵਲਕਾਰ ਸਮਕਾਲੀ ਜੀਵਨ ਦੀ ਇਸ ਭਰਪੂਰ ਸਮੱਗਰੀ ਦਾ ਉਪਯੁਕਤ ਰੂਪ ਵਿਚ ਵਰਤੋਂ ਨਹੀਂ ਕਰ ਸਕੇ । ਇਸ ਕਾਲ ਦੇ ਪੰਜਾਬੀ ਨਾਵਲ ਦਾ ਸਰਵੇਖਣ ਕਰਦਿਆ ਡਾਕਟਰ ਅਤਰ ਸਿੰਘ ਨੇ ਕਿਹਾ ਸੀ : “ਇਹ ਕਾਲ ਭਾਵੇਂ ਇਤਿਹਾਸਕ ਮਹੱਤਾ ਵਾਲੇ ਜ਼ਬਰਦਸਤ ਸਮਾਜਿਕ ਅੰਦੋਲਨਾਂ ਦਾ ਹੈ, ਪਰ ਸ਼ੋਕ ਦੀ ਗੱਲ ਹੈ ਕਿ ਇਸ ਕਾ" ਵਿਚ ਕੋਈ ਇਕ ਵੀ ਚੰਗਾ ਸਾਹਿਤਕ ਨਾਵਲ ਇਸ ਮਜ਼ਮੂਨ ਦੁਆਲੇ ਨਹੀਂ ਰੱਚ ਹੋਇਆ, ਗਦਰ ਲਹਿਰ , ਕਾਮਾਗਾਟਾ ਮਾਰੂ ਜਹਾਜ਼ ਦਾ ਸਾਕਾ, ਜਲਿਆਂ ਵਾਲੇ ਬਾਗ ਦੀ ਦੁਰਘਟਨਾ, ਅਪੂਰਵ ਦਿਤਾ ਤੇ ਕੁਰਬਾਨੀ ਭਰੀ ਅਕਾਲੀ ਲਹਿਰ, ਆਂਤਕਵਾਦੀ 26