ਪੰਨਾ:Alochana Magazine January, February and March 1985.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਾਸ਼ਟਰੀ ਮੁਕਤੀ ਅੰਦੋਲਨ ਨਾਲ ਸੰਬੰਧਿਤ ਲਹਿਰਾਂ ਦੀਆਂ ਧੁਨਾਂ ਜੋ 'fuਉ ਪੁੱਤਰ' ਵਿਚ ਬਹੁਤ ਮੱਧਮ ਸਨ, 'ਸਿਲ ਅਲੂਣੀ ਵਿਚ ਬਹੁਤ ਪ੍ਰਬਲ ਹੋ ਗਈਆਂ ਹਨ । ਇਹ ਕੁਝ ਖੁਦ ਅੰਦੋਲਨ ਵਿਚ ਆਈ ਤਕੜਾਈ ਦਾ ਸੂਚਕ ਹੈ । ਨਾਮਧਾਰੀ ਅਤੇ ਗਦਰ ਲਹਿਰ ਅਨੇਕਾਂ ਸਿਰਲੱਥ ਸੂਰਮਿਆਂ ਦੀ ਕੁਰਬਾਨੀ ਦੇ ਬਾਵਜੂਦ ਵਿਆਪਕ ਜਨ ਅੰਦਲਨ ਦਾ ਰੂਪ ਨਹੀਂ ਬਨੇ ਧਾਰ ਸਕੀਆਂ ( ਇਸਦੇ ਟਾਕਰੇ ਗੁਰਦੁਆਰਾ ਸੁਧਾਰ ਲਹਿਰ ਜਨਤਕ ਉਭਾਰ ਦਾ ਇਕ ਪ੍ਰਭਾਵਕ' ਹੀ ਪ੍ਰਗਟਾ ਹੈ ‘ਜੋ ਇਕ ਪਾਸੇ ਸਿੱਖ ਧਰਮ ਦੇ ਪਵਿੱਤਰ ਅਸਥਾਨਾਂ ਦੇ ਅਯੋਗ ਪ੍ਰਬੰਧ ਅਤੇ ਵਿਭਚਾਰੀ ਪ੍ਰਬੰਧਕਾਂ, ਪੁਜਾਰੀਆਂ ਨੂੰ ਵੰਗਾਰ ਦਾ ਹੈ ਤੇ ਦੂਜੇ ਪਾਸੇ ਇਹਨਾਂ ਰਾਖਵੇਂ ਹਿਤਾਂ ਦੀ ਰਖਵਾਲੀ ਕਰਨ ਵਾਲੇ ਬਦੇਸ਼ੀ ਸਾਮਰਾਜ ਨਾਲ ਲੋਹਾ ਲੈਂਦਾ ਹੈ । ਇਹ ਅੰਦੋਲਨ ਆਪਣੇ ਧਰਿਆਂ ਦੁਆਲੇ ਚੱਕਰ ਕੱਟ ਰਹੇ ਲੋਕਾਂ ਨੂੰ ਉਹਨਾਂ ਦੇ ਧੁਰ ਅੰਦਰੋਂ ਹਲੂਣ ਕੇ ਇਕ ਵੱਡੇ ਚੱਕਰ ਵਿਚ ਉਲਝਾ ਦਿੰਦਾ ਹੈ । ਇਸ ਅੰਦੋਲਨ ਦੀ ਗੱਲ ਕਾਨਫੂਸੀ ਵਿਚ ਨਹੀਂ ਹੁੰਦੀ । ਕਿਸੇ ਸੰਗਰਾਮੀਏਂ ਨੂੰ ਲੁਕਣ ਦੀ ਲੋੜ ਨਹੀਂ ਤੇ ਨਾ ਉਸ ਦੇ ਰਿਸ਼ਤੇਦਾਰਾਂ ਨੂੰ ਉਸ ਕਾਰਨ ਕਿਸੇ ਨਮੋਸ਼ੀ ਦਾ ਤੋਂ ਖਲਾ ਹੈ । ਸਗੋਂ ਇਸਦੇ ਉਲਟ ਸਰਕਾਰ-ਪੂਜਾਂ ਨੂੰ ਡਰ ਡਰ ਰਹਿਣਾ ਪੈਂਦਾ। ਡਿਪਟੀ ਹਜ਼ੂਰੀ ਸਿੰਘ ਵਰਗਾ ਸ਼ਹਿਰ ਦਾ ਉੱਚ ਅਧਿਕਾਰੀ ਹੋਵੇ ਜਾਂ ਦੇਸ਼ ਭਗਤਾਂ ਦੀ ਡਾਇਰੀ ਭਰਨ ਵਾਲਾ ਹਕਮ ਹੀਰਾ ਸਿੰਘ -ਕਿਸੇ ਵਿਚ ਲੋਕਾਂ ਦੇ ਸਾਹਵੇਂ ਆਉਣ ਦੀ ਹਿੰਮਤ ਨਹੀਂ। ਹੋਰ ਤਾਂ ਹੋਰ ਔਰਤਾਂ ਵੀ ਅੰਦੋਲਨ ਵਿਚ ਸਰਗਰਮ ਹਨ ਤੇ ਉਹ ਸਰਕਾਰੀ ਟੋਡੀਆ ਦੇ ਘਰਾਂ ਦੇ ਅੱਗੇ ਜਾ ਕੇ ਸਿਆਪਾ ਕਰਦੀਆਂ ਹਨ । ਅਤੇ ਸਤਵੰਤ ਕੌਰ ਆਪਣੇ ਪਤੀ ਦੀਆਂ ਕਰਤੂਤਾਂ ਕਾਰਣ ਆਪਣੇ ਘਰ ਅੱਗੇ ਅਜਿਹੇ ਸਿਆਪੇ ਤੋਂ ਡਰਦੀ ਹੀਰਾ ਸਿੰਘ ਨੂੰ ਲਾਹਣਤਾਂ ਪਾਉਂਦੀ ਹੈ । ਇਸ ਪ੍ਰਕਾਰ ਡਾਕਟਰ ਅਤਰ ਸਿੰਘ ਦੇ ਸ਼ਬਦਾਂ ਵਿਚ ਇਤਿਹਾਸ ਦੇ ਇਕ ਮਹੱਤਵਪੂਰਨ ਕਾਲ ਵਿਚ ਤੁਫਾਨ ਵਰਗ ਤੇਜ਼ੀ ਨਾਲ ਵਾਪਰੇ ਰਹੀਆਂ ਘਟਨਾਵਾਂ ਦੇ ਆਮ ਨਾਗਰਿਕਾਂ ਦੇ ਰਹਿਣ ਸਹਿਣ, ਸੋਚ ਵਿਚਾਰ ਤੇ ਸਮੁੱਚੇ ਚਰਿਤ, ਉਤੇ ਪੈ ਰਹੇ ਪ੍ਰਭਾਵਾਂ ਨੂੰ ਨਰੂਲਾ ਨੇ ਸਫਲਤਾ ਨਾਲ ਉਲੀਕਿਆ ਹੈ ।"01 ਵੀਹਵੀਂ ਸਦੀ ਦੇ ਪਹਿਲੇ ਵਰਿਆਂ ਤਕ, ਜਦੋਂ ਧਾਰਮਿਕ ਰਾਸ਼ਟਰਵਾਦ ਦੀਆਂ ਲਹਿਰਾਂ ਨੇ ਲੋਕਾਂ ਨੂੰ ਆਪਣੇ ਧਰਮ ਦੇ ਨਿਵੇਕਲੇਪਨ ਬਾਰੇ ਸੁਚੇਤ ਕਰ ਦਿੱਤਾ, ਵਿਨ ਧਾਰਮਿਕ ਵਿਸ਼ਵਾਸਾਂ ਵਾਲੀ ਪੰਜਾਬ ਦੀ ਮਤ ਵਲੋਂ ਆਪਣੇ ਵਿਸ਼ਵਾਸਾਂ ਦੇ ਵਖੇਵਿਆ ਦੇ ਬਾਵਜੂਦ ਪਰਸਪਰ ਸਾਂਝ ਤੇ ਮਿਲਵਰਤਣ ਦੇ ਵਾਤਾਵਰਨ ਵਿਚ ਰਹਿੰਦੀ ਸੀ। ਹਿੰਦੂਆਂ ਅਤੇ ਸਿੱਖਾਂ ਵਿਚ ਤਾਂ ਕੋਈ ਫਰਕ ਹੈ ਹੀ ਨਹੀਂ ਸੀ । ਅੰਮ੍ਰਿਤਸਰ ਸਾਹਿਬ ਵਿਚ ਦੇਵ ਸਥਾਨ ਮੌਜੂਦ ਸਨ ਅਤੇ ਸਿੱਖ ਹਰਿਦੁਆਰ ਜਾ ਕੇ ਉਸੇ ਤਰਾਂ ਦੇ ਕਰਮ ਕਾਂਡੇ ਨਿਭਾਉਂਦੇ ਸਨ ਜਵੇਂ ਸਨਾਤਨੀ ਹਿੰਦੂ ! ਔਰਤਾਂ ਦਰਬਾਰ ਸਾਹਿਬ ਤੋਂ ਮੱਥਾ ਟੋਕ ਕੇ ਮੁੜਦੀਆਂ ਅਕਸਰ ਦੇਵੀ ਤੇ ਵੀ ਫੁਲ ਚੜਾ ਆਉਂਦੀਆਂ ਸਨ । 83 ਅਨੇਕਾਂ ਵਲ ਪੀਰਾਂ ਨੂੰ ਹਿੰਦੂ ਮੁਸਲਮਾਨ ਦੋਵੇਂ ਕੌਮਾਂ ਮੰਨਦੀਆਂ ਸਨ ਅਤੇ ਉਹ ਵਲੀ ਫਕੀਰ 28