ਪੰਨਾ:Alochana Magazine January, February and March 1985.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਖਾਸਕਰ ਨਾਨਕ ਸਿੰਘ, ਨੇ ਵੀ ਦਿੱਤਾ ਹੈ, ਪਰ ਇਸ ਦੇ ਮੁਲ ਆਰਥਿਕ ਕਾਰਨਾਂ ਦੀ ਟੱਹ ਨਰੂਲਾ ਨੇ ਹੀ ਲਈ ਹੈ । ਆਪਣੀ ਆਪਣੀ ਆਰਥਿਕ ਬਰਤਰੀ ਵਿਚ ਰਾਮ ਹਲਵਾਈ ਨੂੰ ਫੱਜੇ ਵਰਗੇ ਮਰਾਸੀ ਤੇ ਹੋਰ ਕੰਮੀ ਮੁਸਲਮਾਨ ਸੱਚਮੁੱਚ ਹੀ ਬਰਾਬਰ ਦੇ ਇਨਸਾਨ ਨਹੀਂ ਜਾਪਦੇ । 'ਗੰਦੇ ਲੀੜੇ ਸਾਫ ਕਰਨ ਵਾਲੇ ਅਜਿਹੇ ਕੰਮੀ ਕਮੀਨ ਜੋ ਉਸਦੇ ਗਾਹਕ ਨਾਂ ਵੀ ਰਹਿਣ ਤਾਂ ਉਸ ਨੂੰ ਕੋਈ ਚਿੰਤਾ ਨਹੀਂ। ਉਸ ਉਤੇ ਸ਼ਿਵਾਂ ਦੀ ਬਹੁਤ ਮਿਹਰ ਹੈ 109 ਮੋਗਰਾ ਦੇ ਤੇਲ ਦੇ ਕਾਰਖਾਨੇ ਵਿਚ ਬਹੁਗਿਣਤੀ ਮਜ਼ਦੂਰ ਮੁਸਲਮਾਨ ਹਨ ਜਦ ਕਿ ਜ਼ਰੂਰੀ ਤੋਂ ਜ਼ਿੰਮੇਵਾਰੀ ਦਿਆਂ ਪਦਾਂ ਉਤੇ ਹਿੰਦੂ ਜਾਂ ਸਿੱਖ ਲੱਗੇ ਹੋਏ ਸਨ 170+ ਮੁਸਲਮਾਨ ਮਜ਼ਦੂਰਾਂ ਦੇ ਟਾਕਰੇ ਸ਼ੰਕਰ ਦਾਸ ਤੇ ਉਸਦੇ ਦੂਸਰੇ ਹਿੰਦੂ ਸਿੱਖ ਸਾਥੀ ਆਪਣੇ ਅਪ ਨੂੰ ਉਚੀ ਸ਼੍ਰੇਣੀ ਦੇ ਜੀਵ ਸਮਝਦੇ ਹਨ | ਲਾਹੋਰ ਇੰਡਸਟਰੀਜ਼ ਵਿਚ ਮੰਦਵਾੜੇ' ਸਮੇਂ ਛਾਂਟੀ ਕਰਨੇ ਲੱਗਿਆਂ ਮੁਬਲਮ ਨ ਮਜ਼ਦੂਰਾਂ ਨੂੰ ਚੁਣ ਚੁਣ ਕੇ ਕਢਿਆ ਜਾਂਦਾ ਹੈ । ਪ੍ਰਤੱਖ ਹੈ ਕਿ ਆਰਥਿਕ ਸਥਿਤੀ ਵਿਚਲਾ ਇਹ ਵਖਰੇਵਾਂ ਅਤੇ ਵਖਰੇਵੇਂ ਕਾਰਨ ਕੀਤਾ ਜਾਂਦਾ ਵਿਤਕਰਾ ਦਰੁਸਤ ਸਿੰਮਾਜ-ਵਿਗਿਆਨਿਕ ਸੋਈ ਦੇ ਅਭਾਵ fਚ ਫਿਰਕ: ਦੁਫਾੜ ਦੇ ਰੂਪ ਵਿਚ ਉਭਰ ਸਕਦਾ ਹੈ । ਇਹ ਤੱਥ ਧਿਆਨ ਵਿਚ ਰੱਖਣ ਯੋਗ ਹੈ ਕਿ ਵੱਜੋ ਪਹਿਲਵਾਨ ਵਲੋਂ ਰਾਮੇ ਹਲਵਾਈ ਦੀ ਛਾਤੀ ਵਿਚ ਇਕ ਹੱਥ ਲੰਮਾ ਚਾਕੂ ਖਭਕੇ ਉਸਨੂੰ ਪਾਰ ਬੁਲਾਉਣ ਪਿਛੋਂ ਬਜ਼ਾਰ ਚ ਲੁੱਟ ਮਚਾ ਰਹੀ ਮੁਸਲਮਾਨਾਂ ਦੀ ਭੀੜ, “ਉਹਨਾਂ ਦੇ ਖੁਨ’ ਤੇ ਪਾਲਣ ਵਾਲੇ ਸਖਤ ਕਾਫਰਾਂ'73 ਦਾ ਫਸਤਾ ਵੱਢਣ ਦੇ ਨਾਅਰੇ ਲਾਉਂਦੀ ਹੈ । ਬਦੇਸ਼ੀ ਬਾਮਰਾਜੀ ਸ਼ਾਸਕ ਤੇ ਦੇਸੀ ਸੰਪੰਨ ਵਰਗਾਂ ਦੇ ਨਿਹਿਤ ਸੁਆਰਥ ਫਿਰਕੂ ਫਾੜ ਦੀ ਭਾਵਨਾ ਨੂੰ ਆਪਣੇ ਹਿਤਾਂ ਲਈ ਵਰਤੋਂ ਵਿਚ ਲਿਆਉਂਦੇ ਹਨ । ਲਾਲਾ ਸ਼ਾਮਦਾਸ ਦੀ ਇੰਡਸਟਰੀਜ਼’ ਦੀਆਂ ਬਣੀਆਂ ਚੀਜ਼ਾਂ ਦੇ ਬਾਈਕਾਟ ਕਾਰਨ ਜੇ ਖੁਦਾ ਬਖਸ਼ ਦੇ ਅੱਡੇ ਦੇ ਲਾਹੌਰ ਬਣੇ ਸਾਮਾਨ ਦੀ ਵਿਕ 74 ਵਧਦੀ ਹੈ ਤੇ ਇਸ ਬਾਰੇ ਕੋਈ ਭੁਲੇਖਾ ਨਹੀਂ ਹੋ ਸਕਦਾ ਕਿ “ਲਾਲਾਂ ਸ਼ਮਦਾਸ ਦੀ ਫਿਰਕੂ ਤੰਗ ਦਿਲੀ ਦਾ ਪ੍ਰਚਾਰ ਕਰਨ ਪਿੱਛੇ, ਉਸ ਹੱਥੇ ਅਵੱਸ਼ ਹੋਵੇਗਾ । | ਚਰਿੱਤਰ ਚਿਤਰਨ ਵਿਚ· ਨਰੂਲਾਂ ਦੀ ਯਥਾਰਥਵਾਦੀ ਸੂਝ ਆਪਣੀ ਪੂਰਨ ਸਮਰੱਥਾ ਸਹਿਤ ਪ੍ਰਗਟ ਹੁੰਦਾ ਹੈ । ਸਗੋਂ ਸੱਚ ਤਾਂ ਇਹ ਹੈ ਕਿ ਨਾਵਲ ਰਚਨਾ ਦੇ ਕਿਸੇ ਵੀ ਪੱਖ ਨਾਲੋਂ ਚਰਿੱਤਰ ਚਿਤਰਨ ਨੇ ਉਸਦਾ fiਆਨੇ ਵਧੇਰੇ ਖਿਚਿਆ ਹੈ । ਜਿਥੇ ਘਟਨਾਵਾਂ ਹੋਰ ਦੀ ਗੋਂਦ ਅਤੇ ਭਾਸ਼ਾ ਬਾਰੇ ਅਣਗਹਿਲੀ ਵਰਤਣ ਸੰਬੰਧੀ ਉਸਦੀ ਆਮ ਹੀ ਆਲੋਚਨਾ ਹੁੰਦੀ ਹੈ, ਉਥੇ ਚਰਿੱਤਰ ਚਿਤਰਨ ਦੇ ਸੰਬੰਧ ਵਿਚ ਉਸ ਉਤੇ ਕੋਈ ਉਂਗਲ ਨਹੀਂ ਉਠਾਈ ਗਈ : ਡਾਕਟਰ ਅਤਰ ਸਿੰਘ ਅਨੁਸਾਰ ਉਸਦਾ ਬਲ ਕਹਾਣੀ ਵਰਣਨ ਜਾਂ ਕਥਾ ਵੇਗ ਉਪਰ ਨਹੀਂ ਸਗੋਂ ਪਾਤਰਾਂ ਉਪਰ ਹੁੰਦਾ ਹੈ, ੪ ਅਤੇ ਨਾਵਲ ਵਿਚ ਦਿਲਚਸਪੀ ਬਣਾਈ ਰੱਖਣ ਲਈ ਉਹ ਘਟਨਾ ਦੇ ਲਟਕਾ ਭਰੇ ਬਿਆਨ ਦੀ ਥਾਂ ਮਨੁੱਖੀ ਸ਼ਖ਼ਸੀਅਤ ਦੇ ਰਹੱਸ ਭਰ ਗਰਜਾਂ ਦੇ ਪ੍ਰਕਾਸ਼ ਨੂੰ ਆਧਾਰ ਬਣਾਉਂਦਾ ਹੈ ।' ਉਸਦੇ ਨਾਵਲਾਂ ਵਿਚ ਪਾਤਰਾਂ ਦੀ 30