ਪੰਨਾ:Alochana Magazine January, February and March 1985.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਕ ਭੀੜ ਜੁੜੀ ਹੁੰਦੀ ਹੈ । ਪੰਜਾਬੀ ਦਾ ਹੋਰ ਕੋਈ ਵੀ ਨਾਵਲਕਾਰ ਏਨੇ ਪਾਤਰਾਂ ਨੂੰ ਸਾਹਵੇਂ ਨਹੀਂ ਲਿਆਉਂਦਾ ਜਿਨਿਆਂ ਨਾਲ ਨਰੂਲਾ ਜਾਣ ਪਛਾਣ ਕਰਾਉਂਦਾ ਹੈ । ਤਦ ਵੀ ਖੂਬਸੂਰਤੀ ਵਾਲੀ ਗੱਲ ਇਹ ਹੈ ਕਿ ਇਹ ਸਾਰੇ ਪਾਤਰ ਜੀਵਨ ਦੀ ਵਾਸਤਵਿਕਤਾ ਵਾਂਗ ਆਪੋ ਆਪਣੀ ਨਿਵੇਕਲੀ ਸ਼ਖਸੀਅਤ ਦੇ ਸੁਆਮੀ ਹਨ । ਸਿਵਾਏ ਉਹਨਾਂ ਪਾਤਰਾਂ ਦੇ ਜੋ ਇਕ ਤੋਂ ਵੱਧ ਨਾਵਲਾਂ ਵਿਚ ਆਉਂਦੇ ਹਨ, ਜਿਵੇਂ ਕਿ ਹੀਰਾ ਸਿੰਘ, ਸਤਵੰਤ ਕੌਰ, ਸ਼ਿਵ ਕੌਰ, ਮਾਮਾ ਗੁਰਨਾਮ ਸਿੰਘ ਆਦਿ, ਕਿਸੇ ਵੀ ਪਾਤਰ ਦੀ ਹਾਰ ਦੂਸਰੇ ਨਾਲ ਨਹੀਂ ਮਿਲਦੇ ! ਸਗੋਂ ਇਕ ਤੋਂ ਵੱਧ ਨਾਵਲਾਂ ਵਿਚ ਆਉਣ ਵਾਲੇ ਇਹ ਪਾਤਰ ਵੀ ਦੂਜੇ ਨਾਵਲ ਵਿਚ ਆ ਕੇ ਉਹੋ ਨਹੀਂ ਰਹਿੰਦੇ ਜੋ ਪਹਿਲੇ ਨਾਵਲ ਵਿਚ ਹਨ । ਜਾਂ ਤਾਂ ਸਮੇਂ ਤੇ ਪਰਸਥਿਤਆਂ ਦੇ ਬਦਲਨ ਨਾਲ ਉਹਨਾਂ ਦੇ ਚਰਿੱਤਰ ਵਿਚ ਢੇਰ ਪਰਿਵਰਤਨ ਆ ਚੁੱਕਾ ਹੁੰਦਾ ਹੈ, ਜਾਂ ਫਿਰ ਦੂਸਰੇ ਨਾਵਲ ਵਿਚ ਉਹਨਾਂ ਦੇ ਵਿਅਕਤਤਿਵ ਦੇ ਕਿਸੇ ਹੋਰ ਪੱਖ ਉਤੇ ਧਿਆਨ ਕੇਂਦ੍ਰਿਤ ਹੁੰਦਾ ਹੈ । ‘ਸਿਲ ਅਲੂਣੀ' ਵਿਚ ਦੁਬਾਰਾ ਆਏ ਇਹ ਪਾਤਰ ਉਹੋ ਜਿਹੇ ਹੀ ਨਹੀਂ ਜਿਹੋ ਜਿਹੇ ਪਿਉ ਪੁੱਤਰ’ ਵਿਚ ਨਜ਼ਰ ਆਉਂਦੇ ਹਨ । ਪਿਉ ਪੁੱਤਰ' ਵਿਚਲੀ ਮਾਸੂਮ ਤੇ ਭੋਲੀ ਭਾਲੀ ਸਤਵੰਤ ‘ਸਿਲ ਅਲੂਣੀ' ਵਿਚ ਕਬੀਲਦਾਰੀ ਦੇ ਭਾਰ ਹੇਠ ਦੱਬੀ ਚੜਚਿੜੀ ਹੋ ਚੁੱਕੀ ਔਰਤ ਹੈ । ਹੀਰਾ ਸਿੰਘ ਵੀ ਬਚਪਨ ਵਾਲਾ ਅਨਾਥ ਜਿਹਾ ਹੀਰਾ ਨਹੀਂ ਸਗੋਂ ਸ਼ਹਿਰ ਦਾ ਇਕ ਉਘਾ ਹਕੀਮ ਹੈ, ਜਿਸਨੂੰ ਆਪਣੀ ਵਿਧਵਾ ਭੈਣ ਦੀ ਕਲਦਾਰੀ ਅਤੇ ਅੰਨ੍ਹੇ ਬਿਰਧ ਮਾਮੇ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਸਾਂਭਣੀ ਪੈ ਰਹੀ ਹੈ । ਸ਼ਿਵ ਕੌਰ ਜੋ “ਪਿਉ ਪੁੱਤਰ' ਵਿਚ ਹਾਲੇ ਮਸਾਂ ਵਿਆਹੀ ਹੀ ਗਈ ਸੀ, “ਸਿਲ ਅਲੂਣੀ ਵਿਚ ਵਿਧਵਾ ਵੀ ਹੋ ਚੁਕੀ ਹੈ ਅਤੇ ਅਗਾਂਹ ਆਪਣੇ ਧੀ ਜਵਾਈ ਲਈ ਫਿਕਰਮੰਦ ਹੈ । ਇੰਝ ਇਹ ਜਾਣੇ ਪਛਾਣੇ ਪਾਤਰ ਦੂਸਰੇ ਨਾਵਲ ਵਿਚ ਅਸਲੋਂ ਨਵੀਂ ਭੂਮਿਕਾ ਨਿਭਾਉਂਦੇ ਹਨ । ਕੁਝ ਹੋਰ ਲਘੂ ਪਾਤਰ-ਉਤਮ ਹਟਵਾਣੀਆ, ਸੱਤੀ ਪਹਿਲਵਾਨ, ਬੁਲਾਕੀ ਸ਼ਾਹ, ਭਾਨੇ ਸ਼ਾਹ, ਰਾਮਾ ਹੋਲਵਾਈ, ਟੋ, ਰਾਮ ਦਿੱਤਾ, ਸ਼ਾਂਤੀ ਆਦਿ ਵੀ ਇਕ ਤੋਂ ਵੱਧ ਨਾਵਲਾਂ ਵਿਚ ਨਜ਼ਰ ਆਉਂਦੇ ਹਨ ! ਪਰ ਇਹ ਨਾਵਲ ਦੀ ਕਥਾ ਦੀ ਯਥਾਰਥਿਕ ਪ੍ਰਮਾਣਿਕਤਾ ਸਿੱਧ ਕਰਨ ਦੀ ਇਕ ਕਲਾਤਮਕ ਜਗਤ ਦਾ ਕੰਮ ਸਾਰਦੇ ਹਨ । ਨਰੂਲਾ ਦਾ ਕਥਨ ਹੈ ਕਿ ਉਸਨੇ ਆਪਣੇ ਪਾਤਰਾਂ ਨੂੰ ਕਿਸੇ ਨਾ ਕਿਸੇ ਸਮਾਜਿਕ ਮਿਲਣੀ, ਕਿਸੇ ਨਾ ਕਿਸੇ ਭਾਈਚਾਰਿਕ ਲਹਿਰ ਜਾਂ ਕਿਸੇ ਪ੍ਰਾਕ੍ਰਿਤਿਕ ਦਖਾਵੇ ਦੇ ਸੰਦਰਭ ਵਿਚ ਹੀ ਵੇਖਿਆ ਹੈ । ਇਸ ਲਈ ਉਹ ਸਮੂਹਾਂ ਵਿਚ ਸਾਹਵੇਂ ਆਉਂਦੇ ਹਨ । ਪਰ ਇਸਦੇ ਬਾਵਜੂਦ ਉਹ ਭੀੜਾਂ ਤੇ ਗੁਆਚੇ ਹੋਏ ਨਹੀਂ। ਨਾਵਲ ਦੇ ਕਥਾ ਵਸਤ ਵਿਚ ਉਹ ਭਾਵੇਂ ਕਿੰਨੇ ਹੀ ਥੋੜੇ ਚਿਰ ਲਈ ਕਿਉਂ ਨਾ ਆਉਣ, ਉਹ ਆਪਣੀ ਨਿਵੇਕਲੀ ਪਛਾਣ ਛੱਡ ਜਾਂਦੇ ਹਨ । ਲੋਕ ਦੁਸ਼ਮਣ’ ਵਿਚ ਥਾਣੇਦਾਰ ਦੀ ਕੁੱਟ ਖਾਂਦਾ ਪਰ ਸਹਿਜ ਭਾਵ ਨਾਲ ਉਸਦਾ ਮਖੌਲ ਉਡਾਉਂਦਾ ਨਾਈਆਂ ਦਾ ਮੁੰਡਾ ਰਾਮੂ ਅਤੇ ਕੰਮ ਕਰਕੇ ਜਾਂ ਕੰਮ ਨਾ ਮਿਲਣ ਦੀ ਹਾਲਤ ਵਿਚ ਚੋਰੀ ਕਰਕੇ ਆਪਣੀ ਨਿੱਤ ਦੀ ਲੋੜ ਅਨੁਸਾਰ ਸਿਰਫ ਚਾਰ ਆਨੇ ਲੈਣ 31