ਪੰਨਾ:Alochana Magazine January, February and March 1985.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਾਲਾਂ ਅਤੇ ਇਸਤੋਂ ਵੱਧ ਪੈਸੇ ਮੋੜਨ ਵਾਲਾ ‘ਜੱਗਬੀਤੀ' ਵਿਚਲਾ ਚੌਂਕਾ ਏਸੇ ਕੋਟੀ ਵਿਚ ਆਉਂਦੇ ਹਨ । ਇਸੇ ਤਰ੍ਹਾਂ ਜੀਜਾ ਸੰਤ ਰਾਮ, ਰੇਲਗੱਡੀ ਦਾ ਗਾਰਡ fuਉ ਪੁੱਤਰ), ਅਨਵਰ ਬਾਈ, ਕੰਸ ਕੌਰ (ਸਿਲ ਅਲੂਣੀ), ਪੀਰਾਂ ਬਖਸ਼ (ਜਗਰਾਤਾ), ਰਲੀ ਲੋਕ ਦੁਸ਼ਮਣ), ਠੇ ਕਰ (ਗੱਲਾਂ ਦਿਨ ਰਾਤੇ ਦੀਆਂ) ਅਤੇ ਹੋਰ ਕਿੰਨੇ ਹੀ ਲੰਘ ਪਾਤਰ ਆਪ ਆਪਣੀ ਥਾਂ ਨਿਵੇਕਲੇ ਖਲੋਤੇ ਹਨ । | ਯਥਾਰਥਵਾਦੀ ਸ਼ੈਲੀ ਦਾ ਅਨਿਵਾਰੀ ਲੱਛਣ ਹੈ ਸਧਾਰਨ ਪਾਤਰਾਂ ਨੂੰ ਉਹਨਾਂ ਦੀ ਅਸਾਧਾਰਨਤਾ ਵਿਚ ਵਿਚਰਦਿਆਂ ਵਿਖਾਕੇ ਉਨ੍ਹਾਂ ਵਿਚਲੀ ਵਿਸ਼ੇਸ਼ਤਾ ਉਘਾੜਨਾ । ਕੋਈ ਵੀ ਮਨੁੱਖ ਨਾਂ ਤਾਂ ਮਹਿਜ਼ ਰਾਕਸ਼ ਹੁੰਦਾ ਹੈ ਅਤੇ ਨਾਂ ਨਿਰੋਲ ਪਰਮਾਤਮਾ । ਉਸ ਵਿਚ ਗੁਣ ਵੀ ਹੁੰਦੇ ਹਨ ਅਤੇ ਔਗੁਣ ਵੀ। ਨਰੂਲਾ ਦੇ ਪਾਤਰ ਇਸ ਪੱਖ ਪੂਰੀ ਤਰਾਂ ਯਥਾਰਥਕ ਹਨ । ਉਹ ਚੰਗੇ ਤੇ ਮੰਦੇ ਦੀਆਂ ਕੋਟੀਆਂ ਵਿਚ ਨਹੀਂ ਵੰਡੇ ਜਾ ਸਕਦੇ । ਕਰਤਾਰ ਸਿੰਘ ਦੁੱਗਲ ਦੇ ਸ਼ਬਦਾਂ ਵਿਚ ਉਹ ਆਮ ਕਹਾਣੀਆਂ ਵਾਂਗ ਬਿਲਕੁਲ ਨੇਕ ਜਾਂ ਬਿਲਕੁਲ ਬਦੇ, ਵੰਡਾਵਾਹੀ ਨਹੀਂ ਕੀਤੇ ਹੋਏ । ਇਹ ਲੋਕ ਜੀਦੇ ਜਾਗਦੇ ਹਰ ਰੋਜ਼ ਸਾਡੇ ਨਾਲ ਵਾਹ ਪੈਣ ਵਾਲੇ ਆਦਮੀ ਹਨ ਜਿਨ੍ਹਾਂ ਦੇ ਨੇਕ ਸੁਭਾਅ ਕੋਲੋਂ ਕਦੀ ਬਦੀ ਵੀ ਹੋ ਜਾਂਦੀ ਹੈ, ਜਿਨ੍ਹਾਂ ਦੀ ਬਰਿਆਈ ਕਦੀ ਕਦੀ ਚੰਗੀ ਗੱਲ ਵੀ ਕਰ ਗੁਜ਼ਰਦੀ ਹੈ । ਮਾਮਾ ਭੈੜਾ ਹੋ ਪਰ ਸਿੰਘ ਸਭਾ ਲਹਿਰ ਦਾ ਇਕ ਛਾਂਟਾ ਉਸਦੀ ਕਾਇਆਂ ਪਲਟ ਦਿੰਦਾ ਹੈ । ਸਤਵੰਤ ਚੱਜੀ ਹੈ, ਸਿਆਣੀ ਹੈ, ਪਰ ਸ਼ਿਵ ਕੌਰ ਲਈ ਤੰਗ ਦਿਲੀ, ਜਿਹੜੀ ਨਨਾਣ ਭਰਜਾਈ ਵਿਚ ਅਕਸਰੇ ਸਾਡੀ fਜ਼ਿੰਦਗੀ ਵਿਚ ਵੇਖੀ ਜਾਂਦੀ ਹੈ, ਤੋਂ ਖਾਲੀ ਨਹੀਂ | 78 ਸ਼ਿਵ ਕੌਰ ਦਾ ਆਪਣੇ ਭਰਾ ਦੇ ਪਰਿਵਾਰ ਲਈ ਪਿਆਰ ਡੁਲ ਡੁਲ ਪੈਂਦਾ ਹੈ, ਉਹ ਚੁਪ ਚਾਪ ਅਨੇਕਾਂ ਦੁੱਖਾਂ ਤੇ ਧੱਕਿਆਂ ਨੂੰ ਅਥਾਹ ਸਬ ਨਾਲ ਬਰਦਾਸ਼ਤ ਕਰਦੀ ਹੈ, ਪਰ ਧਾਰਮਿਕ ਸੰਕੀਰਣਤਾ ਅਤੇ ਅੱਗਾ ਸੁਆਰਣ ਦੇ ਫਿਕਰਾਂ ਤੋਂ ਮੁਕਤ ਨਹੀਂ । ਅਨਵਰ ਬਾਈ ਨੱਚਣ ਗਾਉਣ ਦਾ ਧੰਦਾ ਕਰਦੀ ਹੈ ਪਰ ਪੈਸੇ ਦੇ ਲਾਲਚ ਵਿਚ ਉਚੇਰੀਆਂ ਕੀਮਤਾਂ ਤੋਂ ਆਪਣਾ ਵਿਸ਼ਵਾਸ ਵੱਡੇ ਤੋਂ ਵੱਡੇ ਦਬਾਅ ਹੋਲ ਵੀ ਡੋਲਣ ਨਹੀਂ ਦਿੰਦੀ। ਸਿਵਲ ਹਸਪਤਾਲ ਦਾ ਕੰਪਾਊਡਰ ਨਰਿੰਦਰ ਸਿੰਘ ਸਰਕਾਰੀ ਨੌਕਰੀ ਵਿਚ ਨਿੱਕੀ ਮੋਟੀ ਰਿਸ਼ਵਤ ਆਪਣਾ ਹੱਕ ਸਮਝਦਾ ਹੈ ਪਰ ਰਿਸ਼ਤੇਦਾਰਾਂ ਦੇ ਕੰਮ ਆਉਣ ਅਤੇ ਆਪਣੇ ਧਰਮ ਦੀ ਸੇਵਾ ਦਾ ਮੌਕਾ ਨਾ ਖੁੰਝਾਣ ਤਕ ਦੀ ਖੁ ਵੀ ਰਖਦਾ ਹੈ ।'79 ਲੀ ਤੇ ਸਾਹਸ ਉਸਦੇ ਪਾਤਰ ਹਮੇਸ਼ਾਂ ਹਮੇਸ਼ਾਂ ਲਈ ਇਕ ਤਰ੍ਹਾਂ ਦੇ ਸੁਤ (ਅ ਦਾ ਕਰਦੇ ! ਸਮੇਂ ਤੇ ਪਰਿਸਥਿਤੀਆਂ ਦੇ ਦਬਾਅ ਹੇਠ ਉਹ ਪਰਿਵਰਤਿਤ ਹੁੰਦੇ ਰਹਿੰਦੇ ਹਨ । ਵਿਖਾਵਾ ਨਹੀਂ ਚਰਿੱਤਰਾਂ ਦੇ ਇਸ ਪਰਿਵਰਤਨ ਵਿਚ ਡਾਕਟਰ ਅਤਰ ਸਿੰਘ ਅਨੁਸਾਰ 'ਨਰੂਲਾ ਨੇ ਕਿਸੇ ਇਕ ਪਟਵਨ ਨੂੰ ਮੁੜ ਮੁੜ ਨਹੀਂ ਹੁਰਾਇਆ ਸਗੋਂ ਭਰਪੂਰ ਵੰਨਗੀ ਪੇਸ਼ ਕੀਤੀ ਹੈ । ਜੋ ਇਕ ਪਾਸੇ ਉਹ ਪਾਤਰ ਹਨ ਜੋ ਆਪਣੇ ਆਪ ਦੀ ਕੰਦ 'ਚੋਂ ਨਿਕਲਕੇ ਕਿਸੇ ਸਾਂਝੇ ਉਦਮ ਵਿਚ ਕਿਆਸ਼ੀਲ ਹੁੰਦੇ ਹਨ ਤਾਂ ਉਹ ਵੀ ਹਨ ਜੋ ਸਾਂਝ ਉਦਮ ਤੋਂ ਵੀ ਆਪਣੀ ਸ਼ਖਸੀਅਤ 32