ਪੰਨਾ:Alochana Magazine January, February and March 1985.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਿਤਾ ਦਾ ਖੂਨ ਦੌੜ ਰਿਹਾ ਹੈ ਅਤੇ ਇਸ ਕਾਰਨ ਉਹ ਟੱਪਰੀਵਾਸਾਂ ਵਲੋਂ ਹੀ ਨਹੀਂ, ਲੇਖਕ ਵਲੋਂ ਵੀ ਉਹਨਾਂ ਦਾ ਸੁਭਾਵਿਕ ਆਗੂ ਤੇ ਮੁਕਤੀਦਾਤਾਂ ਮਿਥ ਲਿਆ ਗਿਆ ਹੈ | ਖੁਸ਼ਬਖ਼ਤ ਸਿੰਘ ਪਿੰਡ ਵਿਚ ਪ੍ਰਵੇਸ਼ ਹੀ ਅਥਾਹ ਜੋਸ਼ ਸ਼ਕਤੀ ਤੇ ਕੁਰਬਾਨੀ ਦੀ ਭਾਵਨਾ ਵਾਲੇ ਇਕ ਨਾਇਕ ਵਜੋਂ ਕਰਦਾ ਹੈ । ਮੁਬਾਰਕ ਦਾ ਨਹਿਰ ਦੀ ਪੁਟਾਈ ਦੇ ਰਾਹ ਵਿਚ ਅੜਨ ਵਾਲੇ ਪੱਥਰ ਦੇ ਸਖਤ ਟਿੱਲੇ ਨੂੰ ਕੁਦਾਲਾਂ ਨਾਲ ਚਿਕਨਾ ਚੂਰ ਕਰਨ ਲਈ ਅੱਗੇ ਵਧਣਾ85 ਅਤੇ ਫਿਰ ਆਪਣੀ ਜਾਨ ਉਤੇ ਖੇਡ ਜਾਣਾ, ਖੁਸ਼ਬਖ਼ਤ ਸਿੰਘ ਦਾ ਡੂੰਘ ਛੱਪੜ ਵਿਚ ਛਾਲ ਮਾਰਕੇ ਕਾਲੇ ਨਾਗ ਦੀ ਅਲਖ ਮੁਕਾਕੇ86 ਪਿੰਡ ਨੂੰ ਇਕ ਨਿਰੰਤਰ ਬਿਪਤਾ ਤੋਂ ਮੁਕਤ ਕਰਾਉਣਾ ਸੂਰਮਗਤੀ ਦੇ ਅਜਿਹੇ ਕਾਰਨਾਮੇ ਹਨ ਜੋ ਇਹਨਾਂ ਦੋਨਾਂ ਪਾਤਰਾਂ ਨੂੰ ਕਿਸੇ ਮਧਕਾਲੀ ਰੁਮਾਂਸ ਦੇ ਨਾਇਕ ਬਣਾਉਂਦੇ ਹਨ । ਉਹਨਾਂ ਦੇ ਇਹ ਸਾਹਸੀ ਚਰਿੱਤਰ ਸਾਧਾਰਨ ਮਨੁੱਖ ਦੀ ਅਸਾਧਾਰਨਤਾ ਦੀ ਯਥਾਰਥਵਾਦੀ ਵਿਧੀ ਦੇ ਅੰਤਰਗਤ ਨਹੀਂ ਆਉਂਦੇ । ਧਿਆਨ ਗੋਚਰੀ ਗੱਲ ਇਹ ਹੈ ਕਿ ਯਥਾਰਥਵਾਦੀ ਵਿਧੀ ਤੋਂ ਇਹ ਥਿੜਕਣ ਪੇਂਡੂ ਪਿੱਠਭੂਮੀ ਵਾਲੇ ਨਾਵਲਾਂ ਵਿਚ ਆਈ ਹੈ, ਜਿਸਦਾ, ਨਿਰਸੰਦੇਹ, ਨਰੂਲਾ ਨੂੰ ਸ਼ਹਿਰ ਜੀਵਨ ਦੇ ਟਾਕਰੇ ਸਿੱਧਾ ਅਨੁਭਵ ਬਹੁਤ ਘੱਟ ਹੈ। ਉਨੀਵੀਂ ਸਦੀ ਦੇ ਯਥਾਰਥਵਾਦੀ ਲੇਖਕਾਂ ਵਾਂਗ ਨਰੂਲਾ ਯਥਾਰਥ ਚਿਤਰਨ ਲਈ ਨੈਤਿਕ ਜਾਂ ਧਾਰਮਿਕ ਬੰਧੇਜ ਨੂੰ ਪ੍ਰਵਾਨ ਨਹੀਂ ਕਰਦਾ । ਉਹ ਜੀਵਨ-ਖੇਡ ਦੇ ਚੰਗੇ ਮੰਦੇ ਸਭ ਪੱਖਾਂ ਨੂੰ ਨਿਝੱਕਤਾਂ ਨਾਲ ਸਾਹਵੇਂ ਲਿਆਉਂਦਾ ਹੈ । ਇਸ ਲਈ ਉਸਦੀ ਲਿਖਤ ਵਿਚ ਕਾਫੀ ਕੁਝ ਅਜਿਹਾ ਆ ਜਾਂਦਾ ਹੈ ਜਿਹੜਾ ਪਹਿਲਾਂ ਵਰਜਿਤ ਤੇ ਦੂਸ਼ਿਤ ਸਮਝਿਆ ਜਾਂਦਾ ਸੀ । ਜੀਵਨ ਬਾਰੇ ਪਦਾਰਥਵਾਦੀ ਦ੍ਰਿਸ਼ਟੀਕੋਣ ਨੂੰ ਪੂਰੀ ਤਰ੍ਹਾਂ ਅਪਣਾਉਂਦਾ ਹੋਇਆ ਉਹ ਇਸਤਰੀ ਪੁਰਖ ਦੇ ਪਿਆਰ, ਸੁਭਾਵਿਕ ਕਾਮ-ਭੁਖ, ਹੁਸਤ-ਬਾਹਰੀ ਕਾਮ ਤ੍ਰਿਸ਼ਨਾ ਦੀ ਭਟਕਣ, ਲਿੰਗਿਕ ਦਮਨ ਦੇ ਸਿੱਟਿਆਂ ਅਤੇ ਮਾਨਸਿਕ ਵਿਕਰਤੀਆਂ ਆਦਿ ਦੇ ਚਿਤਰਨ ਵਿਚ ਕੋਈ ਝਿਜਕ ਜਾਂ ਕਠਿਨਾਈ ਮਹਿਸੂਸ ਨਹੀਂ ਕਰਦਾ। ਸਗੋਂ ਮਨੋਵਿਗਿਆਨਿਕ ਆਧਾਰ ਉਤੇ ਇਹਨਾਂ ਨੂੰ ਸਮਝਣ ਸਮਝਾਉਣ ਦਾ ਯਤਨ ਕਰਦਾ ਹੈ । ਵਾਸਤਵ ਵਿਚ ਉਹ ਸੰਤ ਸਿੰਘ ਸੇਖੋਂ ਦੀ ਪੀੜੀ ਦੇ ਉਹਨਾਂ ਲੇਖਕਾਂ ਵਿਚੋਂ ਹੈ ਜੋ ਮਾਰਕਸਵਾਦ ਤੋਂ ਫਰਾਇਡਵਾਦ ਦੀ ਸੰਧੀ ਕਰਨ ਲਈ ਯਤਨਸ਼ੀਲ ਰਹੇ ਹਨ । ਮਾਰਕਸਵਾਦ ਦੇ ਪ੍ਰਭਾਵ ਅਧੀਨ ਜੇ ਉਹ ਵਿਅਕਤੀ ਦੀਆਂ ਸਮੱਸਿਆਵਾਂ ਦਾ ਹੱਲ ਸਮੂਹਿਕਤਾਂ ਵਿਚੋਂ ਲਭਦਾ ਹੈ ਤਾਂ ਫਰਾਇਡਵਾਦ ਦੇ ਪ੍ਰਭਾਵ ਅਧੀਨ ਉਹ ਵਿਅਕਤੀ ਦੀ ਦੱਬੀ ਕਾਮ-ਭੁੱਖ ਅਤੇ ਉਸਦੇ ਬਿੱਰੋ ਵਜੋਂ ਵਿਅਕਤਿਤਵ ਵਿਚ ਉਭਰਦੇ ਉਲਾਰਾਂ ਦਾ ਵਿਸ਼ਲੇਸ਼ਨ ਕਰਦਾ ਹੈ । ਇੰਝ ਉਸਦੀ ਲਿਖਤ ਵਿਚ ਡਾਕਟਰ ਗੁਰਚਰਨ ਸਿੰਘ ਦੇ ਕਹਿਣ ਅਨੁਸਾਰ 'ਮਾਸੂਮ ਜਿਹਾ ਨੰਗੇਜ'87 ਆ ਜਾਂਦਾ ਹੈ, ਭਾਵੇਂ ਕਿ ਬਹੁਤ ਕੁਝ ਉਹ ਸੰਕੇਤ ਰੂਪ ਵਿਚ ਦੱਸਦਾ ਹੈ । ਪਿਉ ਪੁੱਤਰ ਵਿਚ ਹੀਰੇ ਦਾ ਨਾਨਾ ਮੀਂਹ ਕਣੀ ਤੇ ਬੱਦਲਵਾਈ ਵਾਲੇ ਦਿਨ ਗੁਰਮ ਕਾੜਾ ਆਪ ਹੀ ਨਹੀਂ ਪੈਂਦਾ ਸਗੋਂ ਬੜੀ ਰੀਝ ਨਾਲ ਕਾੜੇ ਦਾ ਇਕ ਅੱਧਾ ਕੌਲ ਨਾਨੀ ਨੂੰ ਵੀ ਪਿਲਾਉਂਦਾ ਹੈ 188 35