ਪੰਨਾ:Alochana Magazine January, February and March 1985.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਜਾਬ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਜਿਨ੍ਹਾਂ ਮਹੱਤਵ ਹੀ ਪੰਜਾਬ ਤੋਂ ਬਾਹਰ ਅਥਵਾ ਵਿਦੇਸ਼ਾਂ ਵਿਚ ਰਚਿਆ ਜਾ ਰਿਹਾ ਪੰਜਾਬੀ ਸਾਹਿਤ ਗੁਣ ਕਰੀ ਜਾ ਰਿਹਾ ਹੈ । ਇਸ ਦਾ ਇਕ ਵਿਆਪਕ ਸੂਰ ਇਸ ਵਿਚਲੀ ਉਭਰਦੀ ਪਰਵਾਸੀ ਚੇਤਨੇ ਦਾ ਹੈ । ਬਰਤਾਨਵੀ ਪੰਜਾਬੀ ਸਾਹਿਤ ਵਿਚ ਇਸ ਚੇਤਨਾ ਦਾ ਵਿਸ਼ਲੇਸ਼ਣ ਪ੍ਰੋ. ਕਰਨੈਲ ਸਿੰਘ ਦੇ ਲੇਖ ਵਿਚ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਅਧਿਐਨ ਨੂੰ ਆਰਥਿਕਤਾ, ਸਮਾਜਕ ਸਮਸਿਆਵਾਂ, ਨਸਲੀ ਵਿਤਕਰਾ, ਸਾਂਸਕ੍ਰਿਤਕ ਕੀਮਤਾਂ ਅਤੇ ਵਤਨ ਦੀ ਤਾਂਘ ਦੇ ਸੰਦਰਭ ਵਿਚ ਪ੍ਰਸਤੁਤ ਕੀਤਾ ਹੈ । | ਪੰਜਾਬੀ ਵਿਚ ਸਾਹਿਤ-ਇਤਿਹਾਸਕਾਰੀ ਦਾ ਆਰੰਭ ਬਾਵਾ ਬੁੱਧ ਸਿੰਘ ਦੀਆਂ ਰਚਨਾਵਾਂ ਨਾਲ ਹੀ ਹੁੰਦਾ ਹੈ । ਡਾ. ਹਰਭਜਨ ਸਿੰਘ ਭਾਟੀਆਂ ਇਸ ਅਰੰਭਲੇ ਸਾਹਿਤਇਤਿਹਾਸਕਾਰ ਦੀ ਘਾਲਣਾ ਬਾਰੇ ਆਪਣਾ ਨਿਰਣਾ ਇਨਾਂ ਸ਼ਬਦਾਂ ਵਿਚ ਦਿੱਤਾ ਹੈ : “ਇਨ੍ਹਾਂ ਦੀ ਇਤਿਹਾਸ ਚੇਤਨਾ ਤੱਥ ਨੂੰ ਕਾਲਕ੍ਰਮ ਵਿਚ ਟਿਕਾਉਣ ਅਤੇ ਕਾਲਵੰਡ ਤਕ ਸੀਮਤ ਹੈ । ਇਤਿਹਾਸਕਾਰ ਦੇ ਨਜ਼ਰੀਏ ਤੋਂ ਇਨ੍ਹਾਂ ਲਿਖਤਾਂ ਦਾ ਮਹੱਤਵ ਏਨਾ ਨਹੀਂ, ਜਿੰਨਾਂ ਸਾਹਿਤ ਅਧਿਐਨ ਲਈ ਸੰਕਲਨ ਸ਼ਾਮ ਪ੍ਰਸਤੁਤ ਕਰਨ ਵਿਚ ਹੈ ।" ਪੰਜਾਬੀ ਸਾਹਿਤ ਵਿਸ਼ੇਸ਼ ਕਰਕੇ ਪੰਜਾਬੀ ਲੋਕ ਸਾਹਿਤ ' ਦਾ ਸਮਾਜ-ਵਿਗਿਆਨਿਕ ਅਧਿਐਨ ਅਜੇ ਆਪਣੇ ਬੜੇ ਮੁੱਢਲੇ ਜਹੇ ਪੜਾ ਤੇ ਹੀ ਹੈ । ਪ੍ਰੋ. ਲਾਭ ਸਿੰਘ ਖੀਵਾ ਨੇ ਆਪਣੇ ਲੇਖ ਵਿਚ ਮਾਲਵੇ ਦੇ ਦੋ ਗੀਤਾਂ ਦਾ ਅਧਿਐਨ ਇਸੇ ਪੱਖ ਤੋਂ ਕੀਤਾ ਹੈ । | ਭਾਰਤੀ ਕਾਵਿ-ਸ਼ਾਸ਼ਤਰ ਕਿੰਨਾਂ ਉਚਾਈਆਂ ਤੇ ਸਿਖ਼ਰਾਂ ਤੇ ਪੁਜਾ ਹੋਇਆ ਸੀ, ਡਾ. ਆ ਨੰਦ ਵੋਹਰਾਂ ਦੇ ਲੇਖ “ਅਲੰਕਾਰਿਕ ਵਰਗੀਕਰਣ ਦੇ ਆਧਾਰ’’ ਤੋਂ ਵੇਖਆ ਜਾ ਸਕਦਾ ਹੈ । ਇਸ ਲੇਖ ਦਾ ਪਹਿਲਾ ਭਾਗ ਅਸੀਂ ਜੁਲਾਈ-ਸਤੰਬਰ, 1984 ਦੇ ਅੰਕ ਵਿਚ ਛਾਪ ਚੁੱਕੇ ਹਾਂ । ਇਸ ਅੰਕ ਤੋਂ ਅਸੀਂ ਫਿਰ ਪੰਜਾਬੀ ਦੇ ਇਕ ਪ੍ਰਮੁੱਖ ਨਾਟਕਕਾਰ, ਅਭਿਨੇਤਾ, ਨਿਰਦੇਸ਼ਕ ਅਥਵਾ ਪੰਜਾਬੀ ਮੰਚ ਨਾਲ ਭਾਵਕ ਪਧਰ ਤਕ ਜੁੜੇ ਹੋਏ ਮੰਚ-ਆਲੋਚਕ ਸ. ਕਪੂਰ ਸਿੰਘ ਘੁੰਮਣ ਰਾਹੀਂ ਪੰਜਾਬੀ ਰੰਗ-ਮੰਚ ਦਾ ਸਥਾਈ ਫੀਚਰ ਆਰੰਭ ਕਰ ਰਹੇ ਹਾਂ । ਇਸ ਵਿਚ ਪਿਛਲੀ ਤਿਮਾਹੀ ਦੀਆਂ ਪੰਜਾਬੀ ਰੰਗ ਮੰਚ ਦੀਆਂ ਗਤੀਵਿਧੀਆਂ ਦਾ ਸਰਵੇਖਣ ਕੀਤਾ ਜਾਇਆ ਕਰੇਗਾ । ਇਸ ਵਾਰੀ ਦਿੱਲੀ ਦੇ ਪੰਜਾਬੀ ਮੰਚ ਵਿਚ ਆਏ ਆਸ਼ਾ ਭਰੇ ਮੌੜ ਦਾ ਉਨ੍ਹਾਂ ਨੇ ਸੁਆਗਤ ਕੀਤਾ ਹੈ ਤੇ ਦਿੱਲ ਦੀ ਪੰਜਾਬੀ ਅਕਾਡਮੀ ਵਲੋਂ ਆਯੋਜਿਤ ਨਾਵਕ-ਮੇਲੇ ਤੇ ਖੇਡੇ ਗਏ ਛੇ ਪੰਜਾਬੀ ਨਾਟਕਾਂ ਵਿਚੋਂ ਤਿੰਨਾਂ ਦਾ ਮੁਲਾਂਕਣ ਪੇਸ਼ ਕੀਤਾ ਹੈ । ਜਿਵੇਂ ਅਸੀਂ ਪਿਛਲੇ ਅੰਕ ਰਾਹੀਂ ਸੂਚਿਤ ਕੀਤਾ ਸੀ, ਅਲੋਚਨਾ ਨੇ ਇਸ ਅੰਕ ਨਾਲ ਆਪਣੀ ਆਯੂ ਦੇ ਤੀਹ ਸਾਲ ਪੂਰੇ ਕਰ ਲਏ ਹਨ । ਇਸ ਦਾ ਅਗਲਾ ਅੰਕ ਪਿਛਲੇ ਤੀਹ ਸਾਲਾਂ ਦੀ ਆਲੋਚਨਾ ਦਾ ਸ਼ੀਸ਼ਾ ਹੋਵੇਗਾ । ਇਸਨੂੰ ਅਸੀਂ ਸੰਦਰਭ ਅੰਕ ਦੇ ਰੂਪ ਵਿਚ ਛਾਪ ਰਹੇ ਹਾਂ । “ਆਲੋਚਨਾ' ਤੇ 'ਪੰਜਾਬੀ ਸਾਹਿਤ ਅਕਾਡਮੀ ਦੇ ਇਸ ਆਯੂ ਦਾ ਸੰਖੇਪ ਇਤਿਹਾਸ ਦੇਣ ਦੇ ਨਾਲ ਇਸ ਅੰਤ ਵਿਚ ਲੇਖਕ ਕ੍ਰਮ ਅਥਵਾ ਲੇਖ ਮੁ ਅਨੁਸਾਰ ਆਲੋਚਨਾ ਵਿਚ ਛਪੇ ਲੇਖਾਂ ਦਾ ਬਿਓਰਾ ਹੋਵੇਗਾ ।