ਪੰਨਾ:Alochana Magazine January, February and March 1985.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰੰਗ ਮਹੱਲ' ਵਿਚਲੀਆਂ ਭੈਣਾਂ ਇਕ ਨੌਜਵਾਨ ਦੇ ਘਰ ਆਉਣ ਤੇ ਉਸ ਵੱਲ ਭੁੱਖਿਆਂ ਵਾਂਗ ਦੇਖਦੀਆਂ ਹਨ । ਨਰਿੰਦਰ ਹਿਸਟੀਰੀਏ ਦੀ ਸ਼ਿਕਾਰ ਹੈ ਅਤੇ ਦੌਰਾ ਪੈਣ ਉਤੇ ਰਮਿੰਦਰ ਦੇ ਪੱਟਾਂ ਵਿਚ ਲਿਟੀ ਉਸਦੀਆਂ ਛਾਤੀਆਂ ਵਲ ਬਾਰ ਬਾਰ ਹੱਖ ਵਧਾਉ‘ਦੀ ਹੈ । ਸਕੂਲ ਦੀ ਅਧਿਆਪਕਾ ਰਾਜਿੰਦਰ ਪੰਜ ਸੱਤ ਵਧੂਆਂ ਦੇ ਇਕ ਸੋਹਣੇ ਸਿਹਤਵੰਦ ਮੁੰਡੇ ਨੂੰ ਗੱਦੀ ਵਿਚ ਲਿਟਾਕੇ ਆਪਣੇ ਬਲਾਊਜ਼ ਦੇ ਬਟਨ ਢਿੱਲੇ ਕਰ ਬੱਚੇ ਨੂੰ ਬਾਰ ਬਾਰ ਛਾਤੀਆਂ ਨਾਲ ਘਟਦੀ ਹੋਈ ਚੁੰਮਦੀ ਹੈ ਤੇ ਉਹ ਆਪਣੀ ਹੀ ਛੋਟੀ ਭੈਣ ਨਰਿੰਦਰ ਦੇ ਬੱਤ ਦੀ ਜੀਵਨ-ਸਾਥੀ ਵਜੋਂ ਕਲਪਨਾ ਕਰਦੀ ਹੈ । ਰਾਜਿੰਦਰ ਇਕ ਸੰਝ ਹੀ ਵਿਚ, ਇਕ ਭੇ ਭਰੇ ਹਨੇਰੇ ਦੀ ਗੁਫਾ ਵਿਚ ਪੂਰੇ ਨੰਗੇਜ਼ ਦੀ ਹਾਲਤ ਵਿਚ ਈਸ਼ਰ ਸਿੰਘ ਦੀ ਹੋਂਦ ਨੂੰ ਇੱਕਲ ਵਿਚ ਮਾਨਣਾ ਚਾਹੁੰਦੀ ਹੈ 189 ਪੀਰ ਬਖਸ਼ ਦਾ ਬਹੁਤ ਸ਼ਕਲਵੰਦ ਭਰਾ ਜੋ ਬਚਪਨ ਵਿਚ ਹੀ ਲਟਬੌਰੇ ਫਕੀਰਾਂ ਦੀ ਨਜ਼ਰੇ ਪੈ ਗਿਆ ਸੀ-ਮੁੰਡਿਆਂ ਦੀਆਂ ਖੇਡਾਂ ਵਿਚ ਕੋਈ ਦਿਲਚਸਪੀ ਨਹੀਂ ਸੀ ਲੈਂਦਾ, ਲੰਡੂ ਬੰਨਣ ਦੀ ਥਾਂ ਸਲਵਾਰ ਤੇ ਰੇਸ਼ਮੀ ਲੰਮੀਆਂ ਕਮੀਜ਼ਾਂ ਪਾ ਕੇ, ਬੁੱਲਾਂ ਨੂੰ ਦੰਦਾਸਾ ਲਾ ਕੇ, ਅੱਖਾਂ ਵਿਚ ਸੁਰਮਾ ਪਾ ਕੇ ਘਰ ਦੀ ਚਾਰ ਦੀਵਾਰੀ ਵਿਚ ਬੈਠਾ ਰਹਿੰਦਾ ਸੀ । ਉਸ ਲਈ ਰੇਸ਼ਮ ਦੇ ਭੜਕੀਲੇ ਰੰਗਾਂ ਵਾਲੇ ਜ਼ਨਾਨਾ ਕਾਟ ਦੇ ਕਪੜੇ ਸੰਵਾਏ ਜਾਂਦੇ ਸਨ ਤੇ ਮਾਂ ਹਰ ਜੁਮੇ ਉਸਦੇ ਹਥਾ ਉਤੇ ਆਪ ਮਹਿੰਦੀ ਲਾਉਂਦੀ ਹੁੰਦੀ ਸੀ । ਇਹੋ ਜਿਹੇ ਮਾਸੂਮ ਨੰਗੇਜ ਦੇ ਵੇਰਵੇ ਵਾਸਤਵ ਵਿੱਚ ਕਾਮ-ਭੁੱਖ ਤੇ ਲਿੰਗ-ਉਲਾਰ ਦਾ ਮਨੋਵਿਗਿਆਨਿਕ ਵਿਸ਼ਲੇਸ਼ਣ ਹਨ । ਅਜਿਹੇ ਨਿਝੱਕ ਬਿਆਨ ਕਾਰਨ ਉਹ ਕਿਤੇ ਪ੍ਰਗਤੀਵਾਦ ਦੀ ਸੀਮਾਂ ਨੂੰ ਛੂਹਦਾ ਜਾਪਦਾ ਹੈ । ਪਰ ਉਸਦੀ ਮਾਰਕਸਵਾਦੀ ਸੂਝ ਉਸਨੂੰ ਇਸ ਪਾਸੇ ਜ਼ਿਆਦਾ ਦੂਰ ਜਾਣ ਤੋਂ ਹੋੜਦੀ ਹੈ । ਇਸ ਪ੍ਰਕਾਰ ਫਰਾਇਡ ਦੀ ਮਨੋਵਿਸ਼ਲੇਸ਼ਣ ਦੀ ਵਿਧੀ ਨੂੰ ਉਹ ਸੰਤ ਸਿੰਘ ਸੇਖੋਂ ਵਾਂਗ ਮਾਰਕਸਵਾਦ ਦੇ ਅੰਕੁਸ਼ ਸਹਿਤ ਯੋਗ ਰੂਪ ਵਿਚ ਵਰਤੋਂ ਵਿਚ ਲਿਆਉਂਦਾ ਹੈ । ਪਰ ਇਸ ਸਰਲਾ ਸੇਠ (ਗੱਲਾਂ ਦਿਨ ਰਾਤ ਦੀਆਂ) ਵਰਗ ਔਰਤ ਦੀ ਪਿਆਰ-ਕੂੜਾ, ਰਲੀ ਲੋਕ ਦੁਸ਼ਮਣ) ਦੇ ਕੋਨੇ ਰਾਤ-ਬਰਾਤੇ ਪਰੌਂਠੇ ਛਕਣ ਜਾਂਦੇ ਥਾਣੇਦਾਰ ਤੋਂ ਗ੍ਰੰਥ ਤਕ ਦੇ ਸਭ ਤਰਾਂ ਦੇ ਲੋਕਾਂ, ਉਧਾਲਕੇ ਘਰ ਵਿਚ ਧੀ ਵਜੋਂ ਰੱਖਕੇ ਮੁਟਿਆਰ ਪਹਾੜਨਾਂ ਤੋਂ ਪੇਸ਼ਾ ਕਰਵਾਉਂਦੇ ਨਾਕਰ ਸਹਿ (ਗੱਲਾਂ ਦਿਨ ਰਾਤ ਦੀਆਂ) ਅਤੇ ਆਪਣੇ ਪਤੀਆਂ ਨੂੰ ਵੱਸ ਵਿਚ ਕਰਨ ਲਈ ਪੀਰਾਂ ਦੀ ਸਹਾਇਤਾ ਲੈਂਦੀਆਂ ਬੇਗਮ (ਨੀਲੀ ਬਾਰ) ਆਦਿ ਦੇ ਚਿਤਰਨ ਦੁਆਰਾ ਉਹ ਮਹਿਜ਼ ਸਮਾਜ ਵਿਚ ਪਸਰੇ ਗੰਦਮੰਦ ਨੂੰ ਹੀ ਸਾਹਵੇਂ ਲਿਆਉਂਦਾ ਹੈ--ਫਰਾਇਡ ਦੇ ਪ੍ਰਭਾਵ ਨਾਲੋਂ ਵੱਧ ਉਸਦੇ ਸਮਾਜਿਕ ਲਗਾਉ ਦੀ ਗਵਾਹੀ ਹੈ । ਜੀਵਨ ਦੀ ਵਾਸਤਵਿਕਤਾ ਅਨੁਸਾਰ ਸੰਗ ਅਕਲ ਇਸਤਰੀ ਪੁਰਖ ਦੇ ਪਿਆਰ ਸੰਬੰਧਾਂ ਦਾ ਚਿਤਰਨ ਨਰੂਲਾਂ ਦੇ ਨਾਵਲਾਂ ਵਿਚ ਹੈ ਤਾਂ ਜ਼ਰੂਰ, ਪਰ ਇਹ ਚਿਤਰਨ ਉਨਾਂ ਹੀ ਸਤਾ ਹੈ ਜਿੰਨਾ ਗੁਰਦਿਆਲ ਸਿੰਘ ਤੇ ਸੋਹਣ ਸਿੰਘ ਸੀਤਲ ਦੀਆਂ ਰਚਨਾਵਾਂ ਵਿਚੋਂ ! feਤਰੀ ਪੁਰਖ ਦੇ ਸੰਬੰਧਾਂ ਦਾ ਇਹ ਚਿਤਰਨ ਨਿਰੋਲ ਪ੍ਰੇਮ-ਚਿਤਰਨ ਵਜੋਂ ਨਹੀਂ ਸਗੋਂ 36