ਪੰਨਾ:Alochana Magazine January, February and March 1985.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਨੁੱਖ ਦੀ ਵਿਅਤੀਗਤ ਤੇ ਸਮਾਜਿਕ ਲੋੜ ਦੇ ਪ੍ਰਸੰਗ ਵਿਚ ਹੀ ਹੋਇਆ ਹੈ । ਫਰਥ ਹੈ ਤਾਂ ਕੇਵਲ ਇਹ ਕਿ ਨਰੂਲਾ ਲਈ ਇਹ ਵਿਸ਼ਾ ਭਾਈ ਵੀਰ ਸਿੰਘ ਜਾਂ ਨਾਨਕ ਸ਼ਿਘ ਦੀ ਸੁਧਾਰਵਾਦੀ ਭਾਵਨਾ ਅਨੁਸਾਰ ਲਿਖਤ ਵਿਚੋਂ ਮੂਲੋਂ ਹੀ ਖਾਰਿਜ ਕੀਤੇ ਜਾਣ ਵਾਲੀ ਨਹੀਂ। ਨਾਨਕ ਸਿੰਘ ਦੇ ਨਾਵਲਾਂ ਵਿਚ ਸੁਧਾਰਵਾਦੀ ਦ੍ਰਿਸ਼ਟੀ ਤੋਂ ਇਸਤਰੀ ਦੇ ਲਿੰਗਿਕ ਦੁਮਨੇ ਦਾ ਤੋਂ ਚੋਖਾ ਵਿਸਤਾਰ ਮਿਲਦਾ ਹੈ ਪਰ ਜੀਵਨ ਦੀ ਸਹਿਜ ਪ੍ਰਕ੍ਰਿਆ ਦੇ ਰੂਪ ਵਿਚ ਇਸਤਰੀ ਪੁਰਖ ਦੇ ਪਰਸਪਰ ਸੰਬੰਧਾਂ ਦਾ ਚਿਤਰ ਉਪਲਬਧ ਨਹੀਂ । ਪੰਜਾਬੀ ਗਲਪ ਵਿਚ ਇਸ ਸੁਧਾਵਾਦੀ ਰੁਚੀ ਦੇ ਤਿਆਗ ਦਾ ਮੁੱਢ ਨਰੂਲਾ ਦੁਆਰਾ ਹੀ ਬੱਝਦਾ ਹੈ । ਵਿਆਹ ਪਿਛੋਂ ਪਹਿਲੀ ਵਾਰ ਸਤਵੰਤ (fuਉ ਪੁੱਤਰ) ਦਾ ਕੌਲੀਆਂ ਦੀ ਭੇਜੀ ਇਕ ਥਾਂ ਕਰਕੇ ਆਪਣੇ ਪਤੀ ਦੇ ਮੂੰਹ ਵਿਚ ਗਰਾਂਹੀ ਪਾਉਣਾ, ਆਰਥਿਕ ਸਥਿਤੀ ਕੁਝ ਬਿਹਤਰ ਹੋਣ ਤੇ ਹੀਰੇ ਦਾ ਉਸਨੂੰ ਪਹਿਲੀ ਵਾਰ ਰੇਸ਼ਮ ਸੂਟ ਲਿਆ ਕੇ ਦੇਣਾ, ਸਤਵੰਤ ਵੱਲੋਂ ਸਰਹਾਣੇ ਉਤੇ 'ਜੀ ਆਇਆਂ ਨੂੰ' ਅੱਖਰਾਂ ਦੀ ਕਢਾਈ ਕਰਨਾ, ਚੂਨੇ ਉਤੇ ਬਹਾ ਕੇ ਆਪਣੇ ਪਤੀ ਨੂੰ ਮਲ ਮਲ ਨਹਾਉਣਾ, ਥੋੜੀ ਜਿਹੀ ਸ਼ੋਖੀ ਨਾਲ ਦਿਨਾਂ ਦੇ ਨੇੜੇ ਆਉਣ ਦੀ ਸੂਚਨਾ ਦੇਣਾ, ਸ਼ੰਕਰ ਦਾਮ ਤੇ ਸਰਲਾ (ਜਗਰਾਤਾ) ਦਾ ਇਕ ਦੂਜੇ ਦੇ ਦਰਸ਼ਨਾਂ ਲਈ ਤਾਂਘਣਾ ਅਤੇ ਛੋਟੀ ਬੱਚੀ ਬਿਮਲਾ ਰਾਹੀਂ ਇਕ ਦੂਜੇ ਤਕ ਆਪਣੇ ਭਾਵ' ਪੁਚਾਉਣਾ, ਖੁਸ਼ਬਖ਼ਤ ਸਿੰਘ (ਲੱਕ ਦੁਸ਼ਮਣ) ਦੀ ਇਕ ਤੱਕਣੀ ਨਾਲ ਦਲੇਰ ਕੌਰ ਦੇ ਅੰਦਰ ਖੁਸ਼ੀ ਦੀਆਂ ਸੀਤਲ ਛੁਹਾਰਾਂ ਉਛਲਣਾ, ਸਾਰੇ ਸਰੀਰ ਵਿਚ ਇਕ ਤਾਜ਼ਗੀ ਤੇ ਗਰਮ ਜੋਸ਼ੀ ਮਹਿਸੂਸ ਹੋਣ ਦੇ ਨਾਲ ਨਾਲ ਬਾਬਲ ਦਾ ਵਿਹੜਾ ਜੌੜਾ ਜੋੜਾ ਲੱਗਣਾ, ਬੁਲਬੁਲ (ਨੀਲੀ ਬਾਰ) ਦਾ ਮੁਬਾਰਕ ਦੀ ਝੁੱਗੀ ਵਿਚ ਉਸਨੂੰ ਮਿਲਣ ਜਾਣਾ, ਵਿਆਹ ਦੇ ਪਹਿਲੇ ਦਿਨਾਂ ਵਿਚ ਰਾਮਦਾਸ (ਜੱਗਬੀਤੀ) ਦਾ ਰਾਤ ਦੀ ਇਕੱਲ ਵਿਚ ਹੱਸਦੀ ਹੋਈ ਆਪਣੀ ਸ਼ਰਮਾਕਲ ਪਤਨੀ ਦੇ ਮੋਤੀਆਂ ਵਰਗੇ ਦੰਦਾਂ ਦੀ ਲੋਕ ਗੀਤਾਂ ਦੇ fuਆਰ ਭਰੇ ਮਿੱਠੇ ਬੋਲਾਂ ਵਿਚ ਸਫਰ ਕਰਨਾ-ਸਭ ਕੁਝ ਵਿਚ ਰੁਮਾਂਸਵਾਦੀ ਲੇਖਤੇ ਦੇ ਪਿਆਰ ਚਿਤਰਨ ਵਾਲੀ ਕੋਈ ਗੱਲ ਨਹੀਂ। ਇਹ ਤਾਂ fਲ ਵਿਵਹਾਰਿਕ ਪ੍ਰਸੰਗ ਵਿਚ ਇਸਤਰੀ ਪੁਰਖ ਦੀ ਪਰਸਪਰ ਪਿਆਰ-ਸਾਂਝ ਦਾ ਪ੍ਰਗਟਾ ਹੈ ਜਿਸਨੂੰ ਨਰੂਲਾ ਜੀਵਨ ਵਰਗੀ ਸੁਭਾਵਿਕਤਾ ਵਾਂਗ ਬਿਨਾਂ ਕਿਸੇ ਉਚੇਚ ਦੇ ਬਿਆਨ ਕਰ ਜਾਂਦਾ ਹੈ । ਯਥਾਰਥ ਨੂੰ ਵੱਧ ਤੋਂ ਵੱਧ ਪ੍ਰਮਾਣਿਕ ਰੂਪ ਵਿਚ ਚਿਤਰਨ ਦੀ ਨਰੂਲਾ ਦੀ ਅਕਾਂਖਿਆ ਇਸ ਹੱਦ ਤਕ ਪ੍ਰਬਲ ਹੈ ਕਿ ਉਹ ਘਟਨਾ, ਘਟਨਾ-ਸੁਥਲ ਜਾਂ ਵਿਅਕਤੀ-ਵਿਸ਼ੇਸ਼ ਨਾਲ ਸੰਬੰਧਤ ਨਿੱਕੇ ਤੋਂ ਨਿੱਕੇ ਵਿਸਤਾਰ ਨੂੰ ਵੀ ਬਿਆਨ ਕਰਨ ਤੋਂ ਨਹੀਂ ਉਕਦਾ। ਅਜਿਹੇ ਵਿਸਤਾਰ ਜੋ ਹੋਰਨਾਂ ਲੇਖਕਾਂ ਲਈ ਬੇਲੋੜੀ ਸਿਰ ਖਪਾਈ ਹਨ, ਨੇਰੂਲਾ ਵਲੋਂ ਉਚੇਚ ਨਾਲ ਦਿੱਤੇ ਗਏ ਹਨ । ਉਸਦਾ ਵਿਸ਼ਵਾਸ ਹੈ ਕਿ ਇਨਮਾਨ ਤੇ ਅਸਥਾਨ ਦਾ ਆਪਸੀ ਰਿਸ਼ਤਾ ਅਟੁੱਟ ਹੈ ਅਤੇ ਚਿਤਰਕਲਾਂ ਵਾਂਗ ਸਾਹਿਤ ਵਿਚ ਵੀ ਮਨੁੱਖੀ ਚਿਰ ਪਿਠਭੂਮੀ ਨਾਲ ਇਕ ਰੁੱਤ ਹੋ ਕੇ ਹੀ ਉਘੜ ਸਕਦਾ ਹੈ । ਇਸ ਲਈ ਉਹ ਸਮਝਦਾ ਹੈ ਕਿ ਕੋਈ 37