ਪੰਨਾ:Alochana Magazine January, February and March 1985.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਮਾਜਿਕ ਕਰਮ ਜਾਂ ਸਮਾਜਿਕ ਘਟਨ-ਸਥਲ ਦੇ ਵਰਨਣ ਬਿਨਾਂ ਸੰਭਵ ਨਹੀਂ | 91 ਸਿੱਟੇ ਵਜੋਂ ਉਸਦੀਆਂ ਰਚਨਾਵਾਂ ਵਿਚ ਮਨੁੱਖਾਂ ਤੇ ਥਾਵਾਂ ਦਾ ਇਕ ਵਿਵਿਧ ਚਿਤਰ ਅੱਖਾਂ ਅੱਗੇ ਸਾਕਾਰ ਹੋ ਜਾਂਦਾ ਹੈ । 'ਪਿਉ ਪੁੱਤਰ’, ‘ਜੱਗਬੀ’ ਅਤੇ ‘ਸਿਲ ਅਲੂਣੀ’ ਦੇ ਅਧਿਐਨ ਉਪਰੰਤ ਪਾਠਕ ਪੁਰਾਣੇ ਅੰਮ੍ਰਿਤਸਰ ਦੇ ਗਲੀ ਬਾਜ਼ਾਰਾਂ ਅਤੇ ਨਾਨਕਸ਼ਾਹੀ ਇੱਟਾਂ ਨਾਲ ਬਣੇ ਪੁਰਾਣੀ ਤਰਜ਼ ਦੇ ਮਕਾਨਾਂ ਨੂੰ ਨਹੀਂ ਵੇਖਦਾ, ਉਹ ਉਹਨਾਂ ਗਲੀ ਬਾਜ਼ਾਰਾਂ ਵਿਚ ਮਦੇ ਅਤੇ ਮਕਾਨਾਂ ਅੰਦਰ ਰਹਿਣ ਵਾਲੇ ਲੋਕਾਂ ਨਾਲ ਵੀ ਬਹੁਤ ਚੰਗੀ ਤਰਾਂ ਪਰਿਚਿਤ ਹੁੰਦਾ ਹੈ : “ਨੀਲੀ ਬਾਰ' ਵਿਚ ਜਿਥੇ ਜਿਹਲਮ ਦਰਿਆ ਦੇ ਝੱਲ ਅਤੇ ਉਸਦੇ ਦਖਣੀ ਤਟ ਦਾ ਇਲਾਕਾ ਆਪਣੀ ਵਿਸ਼ਾਲ ਤਕ ਵਿਸ਼ੇਸ਼ਤਾ ਸਹਿਤ ਸਾਕਾਰ ਹੁੰਦਾ ਹੈ ਉਥੇ ਗਰੀਬੀ ਿਵਚ ਪਰ ਅਣਖ ਵਾਲਾ ਜੀਵਨ ਬਤੀਤ ਕਰਦੇ ਟੱਪਰੀਵਾਸ ਅਤੇ ਐਸ਼-ਆਰਾਮ ਪਰ ਪਰਸਪਰ ਦੁਮਣੀਆਂ ਨਿਭਾਉਦੇ ਮਲਕ ਕੁਰੈਸ਼ੀ ਸਰਦਾਰ ਵੀ ਆਪਣੇ ਆਪੇ ਦੀਆਂ ਵਿਭਿੰਨ ਪਰਤਾਂ ਨੂੰ ਉਜਾਗਰ ਕਰਦੇ ਹੋਏ ਸਾਹਵੇਂ ਆਉਂਦੇ ਹਨ । ਪਿਉ ਪੁੱਤਰ ਵਿਚ ਗੰਗਾ ਦੇ ਪਾਟ ਅਤੇ ਹਰਿਦੁਆਰ ਦੇ ਵਿਭਿੰਨ ਹਿੰਦੂ ਧਰਮ ਸਥਾਨਾਂ ਦਾ ਦੇਸ਼ ਹੀ ਸਾਹਵੇਂ ਨਹੀਂ ਆਉਂਦਾ, ਉਥੇ ਜਾਣ ਵਾਲੇ ਸ਼ਰਧਾਲੂਆਂ ਅਤੇ ਉਥੋਂ ਦੇ ਪਾਂਡਿਆਂ ਬਾਰੇ ਵੀ ਭਰਪੂਰ ਜਾਣਕੇ 'ਰੀ ਮਿਲਦੀ ਹੈ । | ਪਰ ਇਹ ਵਿਸਤਾਰ ਕਈ ਵਾਰ ਉਸ ਅਨੁਪਾਤ ਨੂੰ ਭੰਗ ਕਰਦੇ ਹਨ ਜਿਸਦੀ ਯਥਾਰਥਵਾਦੀ ਸਹਿਤਕਾਰ ਪਾਸੋਂ ਆਸ ਰੱਖੀ ਜਾਂਦੀ ਹੈ । ਸੰਤ ਸਿੰਘ ਸੇਖੋਂ ਦਾ ਇਹ ਵਿਚਾਰ ਪੂਰੀ ਤਰ੍ਹਾਂ ਮੰਨਣਯੋਗ ਹੈ ਕਿ 'ਪਿਉ ਪੁੱਤਰ ਵਿਚ ਹੀਰੇ ਦੀ ਹਰਿਦੁਆਰ ਯਾਤਰਾ ਦਾ ਲੰਮਾ ਬਿਰਤਾਂਤ ਨਾਵਲ ਦੀ ਸਮੁੱਚੀ ਗੋਦ ਵਿਚ ਬੇਲੋੜਾ ਹੈ । ਇਹ ਯਾਤਰਾ ਆਪਣੇ ਆਪ ਵਿਚ ਇਕ ਵੱਖਰਾ ਨਾਵਲ ਹੋ ਸਕਦੀ ਹੈ ਅਤੇ ਇਸਤੋਂ ਬਿਨਾਂ ਵੀ ਪਿਉ ਪੱਤਰ ਇਕ ਮੁਕੰਮਲ ਨਾਵਲ ਹੈ । ਨਰੂਲਾ ਦੁਆਰਾ ਆਪਣੇ ਨਾਵਲਾਂ ਦੀ ਕਥਾ ਦੇ ਵਰਨਣ ਵਿਚ ਲੋੜੀਦਾ ਅਨੁਪਾਤ ਨਾ ਰੱਖ ਸਕਣ ਦੇ ਦੋਸ਼ ਨੂੰ ਡਾਕਟਰ ਗੁਰਚਰਨ ਸਿੰਘ, ਜੁਗਿੰਦਰ fGਘ ਰਾਹੀ ਅਤੇ ਸਵਿੰਦਰ ਸਿੰਘ ਉਪਲ ਆਦਿ ਵਿਦਵਾਨਾਂ ਨੇ ਵੀ ਨੋਟ ਕੀਤਾ ਹੈ। ਡਾਕਟਰ ਗੁਰਚਰਨ ਸਿੰਘ ਨੇ ਅਨੁਪਾਤ ਦੀ ਘਾਟ ਜਾਂ ਗੋਂਦ ਦੇ ਇਸ ਦੋਸ਼ ਨੂੰ ਅੰਗ-ਮੰਚ ਦਾ ਅਭਾਵ : ਕਿਹਾ ਹੈ ਜਦ ਕਿ ਜੁਗਿੰਦਰ ਸਿੰਘ ਰਾਹੀ ਨੇ ਇਸਨੂੰ 'ਅਖੰਡ ਗਲਪ ਬਿਬ ਦੇ ਅਭਾਵ'33 ਦਾ ਨਾਉਂ ਦਿੱਤਾ ਹੈ ! ਸਿੱਧਾਂਤ ਰੂਪ ਵਿਚ ਨਰੂਲਾ ਘਟਨਾਵਾਂ ਦੀ ਚੋਣ ਅਤੇ ਉਹਨਾਂ ਦੀ ਕਲਾਤਮਕ ਜੜਤ ਦੀ ਆਵੱਸ਼ਕਤਾ ਤੋਂ ਇਨਕਾਰੀ ਨਹੀਂ ਤਦ ਵੀ ਉਹ ਇਸ ਦੋਸ਼ ਤੋਂ ਮੁਕਤ ਨਹੀਂ ਹੋ ਸਕਦਾ ਕਿ ਉਸਦੇ ਘਟਨਾ-ਸੰਸਾਰ ਵਿਚ ਨਾ ਲੜੀ ਬੱਧਤਾ ਹੈ ਅਤੇ ਨਾ ਹੀ ਯੋਗ ਅਨੁਪਾਤ । ਪਰ ਨਰਲਾ ਦੇ ਲੜੀ ਰਹਿਤ ਤੇ ਅਨੁਪਾਤ ਮੁਕਤ ਨਿੱਕੇ ਨਿੱਕੇ ਵੇਰਵਿਆਂ ਨੂੰ ਪ੍ਰਕ੍ਰਿਤੀ ਵਾਦੀ ਵਿਸਤਾਰ ਨਹੀਂ ਕਿਹਾ ਜਾ ਸਕਦਾ ਹੈ ਨਾਹੀ ਇਹ ਮੰਨਿਆਂ ਜਾਂ ਸਕਦਾ ਹੈ ਕਿ ਨਰੂਲਾ ਅਦ ਵੀ ਆਪਣੇ ਵੱਲੋਂ ਦਿੱਤੇ ਗਏ ਵਿਸਤਾਰਾਂ ਦੀ ਉਪਯੁਕਤਤਾ ਬਾਰੇ ਸੰਦਿਗਧ ਹੈ, ਜਿਵੇਂ 8