ਪੰਨਾ:Alochana Magazine January, February and March 1985.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡਾਕਟਰ ਜੁਗਿੰਦਰ ਸਿੰਘ ਰਾਹੀ ਸੁਣਾਉਂਦਾ ਜਾਪਦਾ ਹੈ । ਪਿਉ ਪੁੱਤਰ’ ਵਿਚ ਦੇਸ਼ ਭਗਤੇ ਠਾਕੁਰ ਸਿੰਘ ਦੇ ਘਰ ਜਾਣ ਸਮੇਂ ਦਾ ਬਿਉਰਾ ਦਿੰਦਿਆਂ ਨਾਵਲ ਦਾ ਉਤਮ ਪੁਰਖੀ ਬਿਆਨਕਰ ਦਾ ਹੀਰਾ ਆਖਦਾ ਹੈ: “ਹੋ ਸਕਦਾ ਹੈ ਪੌੜੀਆਂ ਬਾਰੇ ਇਸ ਜ਼ਿਕਰ ਨੂੰ ਫ਼ਜੂਲ ਸਮਝਿਆ ਜਾਵੇ, ਪਰ ਮੈਂ ਤਾਂ ਉਹ ਸਾਰੇ ਖਿਆਲ ਇੰਨ ਬਿੰਨ ਬਿਆਨ ਕਰ ਰਿਹਾ ਹਾਂ ਜਿਹੜੇ ਉਸ ਵੇਲੇ ਮੇਰੀ ਦ੍ਰਿਸ਼ਟੀ ਨੂੰ ਟੁੰਬ ਰਹੇ ਸਨ ।'94 ਡਾਕਟਰ ਰਾਹਾਂ ਨੇ ਉਕਤ ਬੋਲ ਦਾ ਪ੍ਰਮਾਣ ਦਿੰਦਿਆਂ ਕਿਹਾ ਹੈ ਕਿ “ਕਈ ਵੇਰਵੇ ਤਾਂ ਅਜਿਹੇ ਹਨ ਜਿਨ੍ਹਾਂ ਦੀ ਨਾਵਲ ਦੇ ਰਚਨਾ-ਵਿਧਾਨ ਵਿਚ ਪ੍ਰਸੰਗਿਕਤਾ ਬਾਰੇ ਖੁਦ ਉਤਮੀ ਪੁਰਖੀ ਕਥਾਵਾਚਕ ਕੇ ਦਰ-ਪਾਤਰ ਨੂੰ ਵੀ ਸੰਦੇਹ ਹੈ } 13s ਪਰ ਪਿਉ ਪੁੱਤਰ’ ਦਾ ਉਤਮ ਪੁਰਖੀ ਬਿਆਂਨ-ਕਰਤਾ ਜੇ ਆਪਣੇ ਵਲੋਂ ਦਿੱਤੇ ਵਿਸਤਾਰ ਨੂੰ ਪਾਠਕਾਂ ਦੁਆਰਾ ਫਜੂਲ ਸਮਝੇ ਜਾਣ ਦੀ ਸੰਭਾਵਨਾ ਦੀ ਗੱਲ ਕਰਦਾ ਹੈ ਤਾਂ ਇਹ ਸਗੋਂ ਆਪਣੇ ਪਾਠਕਾਂ ਨਾਲ ਵਧੇਰੇ ਨੇੜਲੀ ਸਾਂਝ ਪਾ ਕੇ ਦੱਸੀ ਜਾਣ ਵਾਲੀ ਗੱਲ ਦੀ ਮਹੱਤਾ ਤੇ ਉਸਦੀ ਪ੍ਰਮਣਿਕਤਾ ਨੂੰ ਦ੍ਰਿੜ ਕਰਵਾਉਣ ਲਈ ਨਰੂਲਾਂ ਦੁਆਰਾ ਵਰਤੀ ਗਈ ਇਕ ਕਲਾਤਮਕ ਵਿਧੀ ਹੈ ਜਿਸਦੀ ਬਾਲਜ਼ਾਕ ਤੇ ਗੋਗਲ ਆਦਿ, ਉਨੀਵੀਂ ਸਦੀ ਦੇ ਯਥਾਰਥਵਾਦੀ ਆਮ ਹੀ ਵਰਤੋਂ ਕਰਦੇ ਰਹੇ ਹਨ । | ਨਰੂਲਾ ਉਪਭਾਵੁਕਤਾ ਤੋਂ ਪੂਰੀ ਤਰ੍ਹਾਂ ਮੁਕਤ ਹੈ । ਉਹ ਜੀਵਨ ਨੂੰ ਬੋਧਕ ਡੂੰਘਾਈ ਅਤੇ ਨਿਰਲੇਪਤਾ ਨਾਲ ਵੇਖ ਸਕਣ ਅਤੇ ਉਸ ਉਤੇ ਬੌਧਿਕ ਕਟਾਖਸ਼ ਕਰ ਸਕਣ ਦੇ ਸਮਰਥ ਹੈ । ਅਜਿਹਾ ਬੋਧਿਕ ਕਟਾਖਸ਼ ਨਰੂਲਾ ਤੋਂ ਬਿਨਾਂ ਆਧੁਨਿਕ ਪੰਜਾਬੀ ਗਲਪ ਸਾਹਿਤ ਵਿਚ ਕੇਵਲ ਸੰਤ ਸਿੰਘ ਸੇਖੋਂ ਦੀ ਰਚਨਾ ਵਿਚ ਹੀ ਪ੍ਰਾਪਤ ਹੈ । ਸੋਖ ਵਾਂਗ ਯਥਾਰਥਵਾਦੀ ਲੇਖਣ ਸ਼ੈਲੀ ਨੂੰ ਸੁਹਿਰਦਤਾ ਨਾਲ ਅਪਣਾਉਂਦਿਆਂ ਹੋਇਆ ਉਹ ਸਿੱਧੀਆਂ ਟਿਪਣੀਆਂ ਕਰਨ ਤੋਂ ਗੁਰੇਜ਼ ਕਰਦਾ ਹੈ । ਸੇਖੋਂ ਵਾਂਗ ਹੀ ਨਰੂਲਾ ਦੀ ਇਹ ਵਿਸ਼ੇਸ਼ਤਾ ਹੈ ਕਿ ਉਪਰੋਂ ਦਿਸਦੇ ਮਾਸੂਮ ਜਿਹੇ ਵਿਵਰਣ ਵਿਚ ਆਪਣੀ ਬੇਧਿਕ ਸਮਰੱਥਾ ਨਾਲ ਅਛੋਪਲੇ ਹੀ ਬਹੁਤ ਪ੍ਰਭਾਵਕਾਰੀ ਬੋਧਿਕ ਕਟਾਖਸ਼ ਕਰ ਜਾਂਦਾ ਹੈ । ਇਕੋ ਨਾਵਲ ‘ਨੀਲੀ ਬਾਰ ਵਿਚ ਹੈ। ਅਜਿਹੇ ਬੌਧਕ ਕਟਾਖਸ਼ ਦੀਆਂ ਕਈ ਉਦਾਹਰਣਾਂ ਵੇਖੀਆਂ ਜਾ ਸਕਦੀਆਂ ਹਨ । ਬਿਜਲੀ ਨਾਉਂ ਦੀ ਘੜੀ ਨੂੰ ਚੋਰੀ ਕਰਕੇ ਰਾਤ ਦੇ ਹਨੇਰੇ ਵਿਚ ਜਿਹਲਮ ਵਿਚ ਬੇੜੀ ਉਤੇ ਜਾ ਰਹੇ ਟੱਪਰੀਵਾਸ ਗਜ਼ਤ ਕਰ ਰਹੀ ਸਰਕਾਰੀ ਬੋਟ ਦੀ ਰੋਸ਼ਨੀ ਵੇਖਦੇ ਹਨ ਅਤੇ ਬਚਾਉ ਲਈ ਝੱਟ ਕਲਮਾ ਪੜਨ ਲੱਗ ਜਾਂਦੇ ਹਨ । ਇਸ ਤੋਂ ਅਗਲੀਆਂ ਪੰਕਤੀਆਂ ਹਨ : ਕਲਮ ਪੜ੍ਹਨ ਦੇ ਬਾਵਜੂਦ ਬੇੜੀ ਵਾਲਿਆਂ ਨੇ ਆਪਣੇ ਆਪ ਨੂੰ ਅੱਲਾ ਦੇ ਹਵਾਲੇ ਕਰਨ ਦੀ ਥਾਂ ਕੁਝ ਪਲਾਂ ਦੀ fਜਥਲਤਾ ਦੇ ਪਿਛੋਂ ਚੁਸਤੀ ਨਾਲ ਚੱਪੂ ਚਲਾਣੇ ਤੇ ਵੰਝ ਮਾਰਨੇ ਸ਼ੁਰੂ ਕਰ ਦਿਤੇ |'96 ਨਹਿਰ, ਚਾਲ ਹੋਣ ਤੋਂ ਪਹਿਲਾਂ ਖੇਤੀਆਂ ਬੱਸ ਅੱਲਾ ਦੇ ਹਵਾਲੇ ਹੁੰਦੀਆਂ ਸਨ। ਜਦੋਂ ਬਰਖਾ ਵੇਲੇ ਸਿਰ ਹੋ ਜਾਂਦੀ ਤਾਂ ਕਾਮਿਆਂ ਦੀ ਮਿਹਨਤ ਸਫਲ ਹੁੰਦੀ ਤੇ ਚਾਰ ਦਾਣੇ ਉਹਨਾਂ ਦੇ ਪੱਲੇ ਪੈ ਜਾਂਦੇ। ਇਸ ਬਿਆਨ ਦੇ ਨਾਲ ਅਛੋਪਲੇ ਹੀ ਇਹ ਵੀ ਕਹਿ ਦਿੱਤਾ ਗਿਆ ਹੈ, “ਪਰ ਅੱਲਾ ਕੋਈ ਹਰ ਸਾਲ ਤਾਂ ਆਪਣੇ ਬੰਦਿਆਂ ਉਤੇ ਮਿਹਰਬਾਨ ਨਹੀਂ ਸੀ ਹੁੰਦਾ ।97 ਚਾਰ ਮੀਲ ਤੋਂ ਘੜਿਆ ਵਿਚ ਪਾਣੀ ਲਿਆ ਕੇ ਖੇਤਾਂ ਵਿਚ ਡੁਣ ਵਾਲਾਂ ਬਉਰਾ 39 `