ਪੰਨਾ:Alochana Magazine January, February and March 1985.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਮੁੱਚੀ ਕਥਾ ਦੀਆਂ ਵਿਭਿੰਨ ਘਟਨਾਵਾਂ ਨੂੰ ਯੋਗ ਅਨੁਪਾਤ ਵਿਚ ਗੁੰਦਣ ਤੋਂ ਵੀ ਉਹ ਅਸਮਰੱਥ ਰਹਿੰਦਾ ਹੈ । ਪਰ ਇਹਨਾਂ ਦੋਸ਼ਾਂ ਦੇ ਬਾਵਜੂਦ ਨਰੂਲਾ ਦੀ ਗਲਪ-ਰਚਨਾ ਵਿਚ ਜੀਵਨ ਦਾ ਪ੍ਰਮਾਣਿਕ ਯਥਾਰਥ-ਚਿਤਰਨ ਅਤੇ ਉਸ ਚਿਤਰਨ ਵਿਚ ਡੂੰਘੇ ਬੌਧਿਕ ਅਰਥਾਂ ਦਾ ਸੰਚਾਰ ਏਨਾ ਮੁੱਲਵਾਨ ਹੈ ਕਿ ਨਰੂਲਾ ਪ੍ਰਬਮ ਕੋਟੀ ਦਾ ਯਥਾਰਥਵਾਦੀ ਨਾਵਲਕਾਰ ਸਿੱਧ ਹੁੰਦਾ ਹੈ । ਜੇ ਉਹ ਲੋਕ ਪਿਯ ਨਾਵਲਕਾਰ ਨਹੀਂ ਬਣ ਸਕਿਆ ਤਾਂ ਕਾਰਨ ਇਹ ਹੈ ਕਿ ਉਸਦੀ ਰਚਨਾ ਪਾਠਕ ਪਾਸੋਂ ਵੀ ਬੌਧਿਕ ਡੂੰਘਾਈ ਦੀ ਮੰਗ ਕਰਦੀ ਹੈ । ਸਾਡੇ ਪਾਠਕਵਰਗ ਵਿਚ ਇਹ ਡੂੰਘਾਈ ਹਾਲੇ ਲੋੜੀਂਦੀ ਮਾਤਰਾ ਵਿਚ ਪ੍ਰਾਪਤ ਨਹੀਂ। ਅਜੇ ਸਾਡਾ ਪਾਠਕ-ਵਰਗ ਭਾਵਕਤਾ ਤੇ ਰੁਮਾਂਸ ਦੀ ਚਾਸ਼ਣੀ ਨਾਲ ਭਰਪੂਰ ਕਥਾ-ਰਸ ਵਾਲੀ ਗਲਪਰਚਨਾ ਪੜ੍ਹਨ ਵੱਲ ਰੁਚਿਤ ਹੈ । ਸੁਰਿੰਦਰ ਸਿੰਘ ਨਰੂਲਾ ਦੇ ਖੁਸ਼ਕ ਪਰ ਡੂੰਘੇ ਬੋਧਿਕ ਅਰਥਾਂ ਵਾਲੇ ਨਾਵਲਾਂ ਦੇ ਲੋਕ-fਪ੍ਰਯੂ ਬਣਨ ਲਈ ਪਾਠਕ ਵਰਗ ਦੇ ਬੌਧਿਕ ਪੱਧਰ ਦੇ ਉਚਾ ਹੋਣ ਦੀ ਉਡੀਕ ਕਰਨ ਪਏਗੀ ! ਹਵਾਲੇ ਤੇ ਟਿੱਪਣੀਆਂ 1. ਸੇਖੋਂ ਸੰਤ ਸਿੰਘ, fuਉ ਪੱਤਰ' ਸੁਰਿੰਦਰ ਸਿੰਘ ਨਰੂਲਾ ਦੀ ਨਾਵਲ ਕਲਾ ਦਾ ਸਰਵਪੱਖੀ ਅਧਐਨ, (ਸੰ. ਜੀਵਨ ਸਿੰਘ), ਲੁਧਿਆਣਾ, ਪੰਨਾ 55. 2. ਉਹੀ, ਪੰਨਾ 57. 3. ਰਾਹ, ਜੁਗਿੰਦਰ ਸਿੰਘ, fuਉ ਪੁੱਤਰ’, ਪੰਜਾਬੀ ਨਾਵਲ, ਅੰਮ੍ਰਿਤਸਰ, 1978, ਪੰਨਾ 57. 4. ਨਰੂਲਾ, ਸੁਰਿੰਦਰ ਸਿੰਘ, ‘ਨਰੂਲਾ ਪ੍ਰਸ਼ਨੋਤਰੀ, ਨਰੂਲਾ ਦੀ ਨਾਵਲ ਕਲਾ ਦਾ ਸਰਵਪੱਖ ਅਧਿਐਨ, ਉਹੀ, ਪੰਨਾਂ 6 4. 5. ਸੇਖੋਂ, ਸੰਤ ਸਿੰਘ, ਨਰਲਾਂ ਗਲਪ ਵਿਚ ਆਧੁਨਿਕਤਾ’’, ਉਹੀ ਰਚਨਾ, ਪੰਨਾ 142. 6. ਨਰੂਲਾ, ਸੁਰਿੰਦਰ ਸਿੰਘ, ਮੈਂ ਕਿਵੇਂ ਲਿਖਦਾ ਹਾਂ, ਉਹ ਰਚਨਾ, ਧੰਨ 3. 7, ਉਹੀ ਸਥਾਨ । 8. ਦੀਨ ਤੇ ਦੁਨੀਆ ਬਾਰੇ ਭੂਮਿਕਾ`, 'ਦਨ ਤੇ ਦੁਨੀਆ’, ਅੰਮ੍ਰਿਤਸਰ, ਦੂਜੇ ਵਾਰ, 1954, ਪੰਨਾ 1. 9. ਆਪਣੀਆਂ ਰਚਨਾਵਾਂ ਦੇ ਪਿਛੋਕੜ ਬਾਰੇ ਲੇਖਕ ਦਾ ਬਿਆਨ ॥ 10. ਪਿਉ ਪੁੱਤਰ, ਲੁਧਿਆਣਾ, ਤੀਜੀ ਵਾਰ, 1976, ਪੰਨਾ 16. 10. ਉਹੀ, ਪੰਨਾ 234. 12. ਉਹੀ, ਪੰਨਾ 16. 13. ਸਿਲ ਅਲੂਣੀ, ਲੁਧਿਆਣਾ, ਦੂਜੀ ਵਾਰ 1972, ਪੰਨੇ 21, 36. 41