ਪੰਨਾ:Alochana Magazine January, February and March 1985.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਟੀਕਾ ‘ਵਾਰ ਆਸਾ : ਅਨੰਦ ਘਨ -ਪ੍ਰੋ. ਬਲਬੀਰ ਸਿੰਘ ਨੰਦਾ fਪਿਛੋਕੜ : 'ਆਸਾ ਦੀ ਵਾਰ ਗੁਰੂ ਨਾਨਕ ਦੇਵ ਜੀ ਦੀਆਂ ਲੰਬੀਆਂ ਬਾਣੀਆਂ ਵਿਚੋਂ ਇਕ ਅਤ ਮਹੱਤਵਪੂਰਣ ਰਚਨਾ ਹੈ । ਸਿੱਖ ਧਰਮ ਅਸਥਾਨਾਂ ਉਤੇ ਰੋਜ਼ ਸਵੇਰੇ ਇਸ ਦਾ ਗਾਇਨ ਕੀਤਾ ਜਾਂਦਾ ਹੈ । ਇਸ ਬਾਣੀ ਦੇ ਮਹੱਤਵਪੂਰਣ ਹੋਣ ਕਾਰਣ ਹੀ ਇਸਦੇ ਹੁਣ ਤੱਕ 40 ਦੇ ਕਰੀਬ ਟੀਕੇ ਹੋ ਚੁਕੇ ਹਨ । 'ਆਸਾ ਦੀ ਵਾਰ' ਦੀ ਟੀਕਾ ਕਾਰ ਦਾ ਇਤਿਹਾਸ ਲਗਭਗ ਪੌਣੇ ਚਾਰ ਸੌ ਸਾਲ ਪੁਰਾਣਾ ਹੈ । ਇਸ ਲੰਮੇਂ ਸਮੇਂ ਦੇ ਦੌਰਾਨ ਵੱਖ ਵੱਖ ਸੰਪਰਦਾਵਾਂ ਦੇ ਵਿਦਵਾਨਾਂ ਨੇ ਆਸਾ ਦੀ ਵਾਰ ਦੇ ਵਖ ਵਖ ਦ੍ਰਿਸ਼ਟੀਕੋਣਾਂ (ਆਪ ਆਪਣੀ ਸੰਪਰਦਾ ਦੀਆਂ ਮਾਨਤਾਵਾਂ ਅਨੁਸਾਰ) ਤੋਂ ਟੀਕੇ ਰਚੇ ਹਨ । ਕੁਝ ਵਿਦਵਾਨਾਂ ਨੇ ਸੰਪਰਦਾਈ ਪ੍ਰਭਾਵਾਂ ਤੋਂ ਮੁਕਤ ਹੋ ਕੇ ਵੀ ਇਸ ਵਾਰ ਦੇ ਟੀਕੇ ਰਚੇ ਹਨ । ਆਸਾ ਦੀ ਵਾਰ` ਦੇ ਟੀਕਿਆਂ ਵਿਚੋਂ ਸਵਾਮੀ ਆਨੰਦ ਘਨ ਦਾ ਟੀਕ, ਜੋ ਅਜੇ ਤਕ ਅਪ੍ਰਕਾਸ਼ਿਤ ਹੈ, ਇਕ ਲੰਮਾਂ ਸਮਾਂ ਖੋਜੀਆਂ ਅਤੇ ਵਿਦਵਾਨਾਂ ਲਈ ਬੁਝਾਰਤ ਬਣਿਆ ਰਿਹਾ ਹੈ ਜਿਸ ਕਰਕੇ ਇਸ ਬਾਰੇ ਇਕ ਖਜ-ਪੱਤਰ ਰਾਹੀਂ ਜਾਣਕਾਰੀ ਦੇਣਾ ਆਵੱਸ਼ਕ ਸਮਝਿਆ ਗਿਆ ਹੈ । ਸਵਾਮੀ ਆਨੰਦ ਘਨ ਇਕ ਉਦਾਸੀ ਸ ਧੂ ਸਨ । ਉਹ ਜਾਤ ਦੇ ਬਾਹਮਣ ਸਨ ਅਤੇ ਦੇਹਰਾ ਬਾਬਾ ਨਾਨਕ ਵਿਚ ਕਾਫੀ ਸਮਾਂ ਰਹੇ । ਉਥੋਂ ਹੀ ਸੰਸਕ੍ਰਿਤ ਦੇ ਅਧਿਐਨ ਲਈ ਉਨ੍ਹਾਂ ਨੂੰ ਕਾਸ਼ੀ ਘਲਿਆ ਗਿਆ। (ਗੁਰਬਾਣੀ ਟੀਕੇ ਆਨੰਦ ਘਨ, ਸੰਪਾਦਕ ਡਾ. ਰਤਨ ਸਿੰਘ ਜੱਗਾ, ਭਾਸ਼ਾ ਵਿਭਾਗ, ਪੰਜਾਬ, ਪcਆਲਾ, 1970, ਭੁਮਿਕਾ, ਪੰਨਾ 9-10)। ਸਵਾਮੀ ਆਨੰਦਘਨ ਨੇ ‘ਜਪੁਜੀ`, 'ਆਰਤੀ’ , “ਓਅੰਕਾਰ”, “ਆਸਾ ਦੀ ਵਾਰ”, “ਸਿਧ ਗੋਸਟਿ’ ਅਤੇ ‘ ਆਨੰਦ` ਬਾਣੀਆਂ ਦੇ ਟੀਕੇ ਰਚੇ ਹਨ।