ਪੰਨਾ:Alochana Magazine January, February and March 1985.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੁਖਪਾਲ ਵੀਰ ਸਿੰਘ ਹਸਰਤ ਦਾ ਨਾਮ ਅਤੇ ਉਪਨਾਮ ਇੱਕ ਦੂਜੇ ਦੀ ਜ਼ਿੰਦ ਹਨ । ਉਸ ਦਾ ਪ੍ਰਥਮ ਕਾਵਿ ਸੰਗ੍ਰਹਿ 'ਸਰਸਬਜ਼ ਪਤਝੜ ਵੀ ਉਸ ਦੀ ਇਸੇ ਰੁਚੀ ਦਾ ਲਖਾਇਕ ਹੈ । ਇਹ ਤੱਥ ਇਸ ਗੱਲ ਦੀ ਨਿਸ਼ਾਨ ਦੇਹੀ ਕਰਦੇ ਹਨ ਕਿ ਕਵੀ ਦੀ ਸਾਦਕੀ (psycle) ਵਿਚ ਪ੍ਰਤੀਕਤਾਮਕਤਾ (symbolism) ਵਿਦਮਾਨ ਹੈ । ਕਵੀ ਦੀ ਇਹ ਵਿਸ਼ੇਸ਼ਤਾ ਪੰਜਾਬੀ ਕਾਵਿ ਸਿਰਜਣਾ ਵਾਸਤੇ ਇਕ ਸ਼ੁੱਭ ਸ਼ਗਨ ਹੈ । ਤਸ਼ਬੀਹਾਂ, ਇਸਤਆਰੇ, ਉਪਮਾਵਾਂ, ਅਲੰਕਾਰ ਤਾਂ ਹਰ ਦੌਰ ਵਿਚ ਹੋਰ ਭਾਸ਼ਾ ਦੇ ਕਾਵਿ ਰੂਪ ਦਾ fਸ਼ਿੰਗਾਰ ਰਹੇ ਹਨ, ਪਰ ਵਰਤਮਾਨ ਕਾਲ ਵਿਚ ਪ੍ਰਤੀਕਾਂ ਦੀ ਵਰਤੋਂ ਕਵਿਤਾਂ ਨਹੀਂ, ਕੁਲ ਸਾਹਿਤ ਰੂਪਾਂ ਦਾ ਮੁੱਖ ਲੱਛਣ ਹੈ । ਇਸ ਪਰਿਪੇਖ ਵਿਚ ਹਸਰਤ-ਕਾਵਿ ਵਿਸ਼ੇਸ਼ ਤੌਰ ਤੇ ਵਾਚਣ ਗੋਚਰਾ ਹੈ । ਹਸਰਤ ਆਮ ਤੌਰ ਤੇ ਨਿੱਕੀਆਂ ਕਵਿਤਾਵਾਂ ਦੀ ਰਚਨਾ ਕਰਦਾ ਹੈ, ਜੋ ਪੜ੍ਹਦੇ ਸਾਰ ਪਾਠਕ ਦੇ ਦਿਲ ਵਿਚ ਉਤਰਦੀਆਂ ਚਲੀਆਂ ਜਾਂਦੀਆਂ ਹਨ ! ਵਾਧੂ ਸ਼ਬਦਾਂ ਦੀ ਸਰਰ ਤੇ ਫਰਰ ਤੋਂ ਉਸ ਨੇ ਆਪਣੀਆਂ ਕਵਿਤਾਵਾਂ ਨੂੰ ਮੁਕਤ ਰੱਖਿਆ ਹੈ । ਉਸ ਦੀ ਹਰ ਕਵਿਤਾ ਜਿਵੇਂ ਗੁਲਾਬ ਦਾ ਫੁੱਲ ਹੋਵੇ, ਸੁੰਦਰ, ਸਜੀਲਾ, ਮਨਮੋਹਨ । ਉਸ ਦੀ ਟਾਵੀਂ ਟਾਵੀਂ ਆਕਾਰ ਵਿਚ ਕੁੱਝ ਲੰਮੀ ਕਵਿਤਾ ਵੀ ਅੱਖਾਂ ਜਾਂ ਮਨ ਉਤੇ ਭਾਰ ਨਹੀਂ ਪਾਉਂਦੀ, ਕਿਉਂਕਿ ਉਸ ਦੀ ਇਸ ਪ੍ਰਕਾਰ ਦੀ ਕਵਿਤਾ ਵੀ ਅਜਿਹੇ ਵੇਗ, ਚਿੰਤਨ ਤੇ ਵਹਾ ਵਾਲੀ ਹੁੰਦੀ ਹੈ ਕਿ ਉਸ ਦੇ ਅਧਿਐਨ ਉਪਰੰਤ ਪਾਠਕ ਆਪਣੇ ਆਪ ਨੂੰ ਹੋਲਾ ਫੁੱਲ ਅਤੇ ਸਰਸ਼ਾਰ ਅਨੁਭਵ ਕਰਦਾ ਹੈ । ਇਹ ਕਮਾਲ ਉਸ ਦੀ ਨਵੇਕਲੀ ਸ਼ੈਲੀ ਦਾ ਹੈ । ਢੁਕਵੇਂ ਸ਼ਬਦਾਂ ਦਾ ਤਰਾਸ਼ ਖ਼ਰਾਸ਼, ਜੜਤ ਅਤੇ ਜੜਤ ਤੋਂ ਬਿਨਾਂ ਤਪਾ, ਪ੍ਰਤੀਕ ਅਤੇ ਸਮਾਜ ਉਸ ਦੀ ਕਵਿਤਾ ਨੂੰ ਚਾਰ ਚੰਦ ਲਾ ਦਿੰਦੇ ਹਨ । ਇਸ ਸੰਦਰਭ ਵਿਚ ਉਸ ਦੀ ਕਵਿਤਾ 'ਸਵੇਰ ਵਰਨਣਯੋਗ ਹੈ । ਸਵੇਰ ਨੂੰ ਪੂ. ਮੋਹਨ ਸਿੰਘ, ਕਿਰਪਾ ਸਾਗਰ ਅਤੇ ਹੋਰ ਅਨੇਕ ਕਵੀਆਂ ਨੇ ਆਪਣੀ ਰਚਨਾ ਦਾ ਵਿਸ਼ਾ ਬਣਾਇਆ ਹੈ, ਪਰ ਹਸਰਤ ਦੀ ਕਵਿਤਾ ਵਿਚ ਅਸਲ ਸਚਰਾਪਨ ਹੈ ਅਤੇ ਅਨੋਖੀ ਵਿਲੱਖਣਤਾ । ਜ਼ਰਾ ਵੇਖਣਾ ਉਸ ਦੇ ਭਖਵੇਂ ਵਰਨਣ ਦਾ ਕਮਾਲ : ‘ਸੂਰਜ ਦੀ ਰਖ਼ ਟਿੱਕੀ ਅੰਗਿਆਰ ਬਣ ਕੇ ਫੁੱਟੀ ਹਰ ਪਾਸੇ ਛਾ ਗਈ ਹੈ । ਚਾਨਣ ਦੀ ਸਹਿਜ ਧਾਰਾ । ਊਸ਼ਾ ਨਗਨ ਖੜੀ ਹੈ ਨਾ ਕੇ ਗੁਲਾਬ ਸਰ ’ਚੋਂ ਉਸ 'ਚੋਂ ਸੁਗੰਧੀਆਂ ਦਾ 46