ਪੰਨਾ:Alochana Magazine January, February and March 1985.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਨੇਕਾਂ ਵਾਰ ਸੂਲ ਤੇ ਗਏ ਜੇਕਰ ਅਸੀਂ ਚਾੜੇ ਹਜ਼ਾਰਾਂ ਵਾਰ ਹਾਂ ਜਿੱਤੇ ਕਰੋੜਾਂ ਵਾਰ ਜੇ ਹਾਰੇ । ਨਿਵੇਂ ਧਰਤੀ ਅਸਾਂ ਅੱਗੇ ਤੇ ਅੰਬਰ ਕਰ ਰਿਹਾ ਸਿਜਦੇ ਅਬਾਡੀ ਦੀਦ ਨੂੰ ਤਰਸਣ ਰਵੀ ਇਸ ਵਿਸ਼ਵ ਦੇ ਸਾਰੇ । ਇਹ ਵਿਸ਼ਾ ਅਨੇਕ ਕਵੀਆਂ ਦੀ ਰਚਨਾ ਦਾ ਆਧਾਰ ਬਣਿਆਂ ਹੈ । ਪਰ ਇਸ ਕਵਿਤਾ ਵਿਚ ਬਿਆਨ ਦੀ ਸਾਦਗੀ ਤੋਂ ਬਿਨਾਂ , ਠਰੰਮਾ, ਸਿਰੜ, ਅਮਰ ਆਸ ਅਤੇ ਵਿਸ਼ਵਾਸ ਦਾ ਰੰਗ ਅਜਿਹੀਆਂ ਵਿਸ਼ੇਸ਼ਤਾਵਾਂ ਹਨ, ਜੋ ਪਾਠਕ ਲਈ ਵਿਸ਼ੇਸ਼ ਗਹੁ ਦਾ ਪਾਤਰ ਬਣਦੀਆਂ ਹਨ । ਔਖੀ ਸ਼ਬਦਾਵਲੀ ਤੋਂ ਪਰਹੇਜ਼ ਕੀਤਾ ਗਿਆ ਹੈ । ਕਵਿਤਾ ਵਿਚ ਕੋਈ ਅਟਕਾ ਨਹੀਂ ਅਤੇ ਇਹ ਆਦਿ ਤੋਂ ਅੰਤ ਤੱਕ ਇਕ ਨਦੀ ਦਾ ਵੇਗ ਪ੍ਰਤੀਤ ਹੁੰਦਾ ਹੈ । ਕਵੀ ਬੁਨਿਆਦੀ ਤੌਰ ਤੇ ਮਨੁੱਖਵਾਦੀ ਹੈ । ਉਹ ਅਜੋਕੇ ਜਰਜਰੇ ਸਮਾਜ ਨੂੰ ਮਸ਼ਮਾਰ ਕਰਕੇ ਇਕ ਅਜਿਹੇ ਸਾਂਝੀਵਾਲ ਸਮਾਜ ਦੀ ਸਥਾਪਨਾ ਵਾਸਤੇ ਇਨਕਲਾਬ ਦਾ ਰਾਹ ਸਾਫ਼ ਕਰਨਾ ਚਾਹੁੰਦਾ ਹੈ, ਜੋ ਗੁਰਬ, ਉਚ ਨੀਚ, ਜ਼ਾਤ ਪਾਤ ਦੇ ਵਿਤਕਰਿਆਂ ਤੋਂ ਮੁਕਤ ਹੋਵੇ । ਇਹ ਕਵਿਤਾ ਅਜਿੱਤ ਮਨੁੱਖ ਦੀ ਗਥਾ ਹੈ, ਜੋ ਆਪਣੀ ਅਸੀਮ ਸ਼ਕਤੀ ਦਵਾਰਾ ਅਜਿਹਾ ਇਨਕਲਾਬ ਲਿਆਉਣ ਦੇ ਸਮਰੱਥ ਹੈ । ਉਹ ਰਾਹ ਦੀਆਂ ਔਕੜਾਂ, ਮਾਰਾਂ ਅਤੇ ਸਲੀ ਸਲੀਬਾਂ ਨੂੰ ਖ਼ਤਰ ਵਿਚ ਨਹੀਂ ਲਿਆਉਂਦਾ | ਧਰਤੀ ਅਤੇ ਅਕਾਸ਼ ਦੇਊ ਕਰ ਜੋੜੀ ਉਸ ਦੇ ਹਜ਼ੂਰ ਵਿਚ ਉਸ ਦੇ ਫ਼ਰਮਾਨ ਲਈ ਉਡੀਕਵਾਨ ਹਨ । ਕਰੋੜਾਂ ਸੂਰਜ ਉਸ ਦੇ ਦੀਦਾਰ ਲਈ ਸਹਿਕਦੇ ਹਨ । ਸੱਚੀ ਗੱਲ ਤਾਂ ਇਹ ਹੈ ਕਿ ਮਨੁੱਖ ਹੀ ਸਾਰੀ ਕਾਇਨਾਤ ਦਾ ਮੁੱਢ ਮੂਲ ਹੈ, ਜੋ ਸਾਰੀਆਂ ਕਰਤਾਰੀ ਸ਼ਕਤੀਆਂ ਦਾ ਮਾਲਕ ਹੈ । ਕਵੀ ਨੇ ਆਪਣਾ ਕਾਵਿ ਸਫ਼ਰ ਸ਼ੁਰੂ ਕਰਨ ਵੇਲੇ ਆਪਣੇ ਪ੍ਰਥਮ ਸੰਹਿ ਵਿਚ ਵੀ ਆਪਣਾ ਇਹ ਨਿਸਚਾ ਅੰਕਿਤ ਕੀਤਾ ਸੀ, ਜੋ ਹੇਠ ਦਰਜ ਕਵਿਤ ਵਿਚ ਇਸ ਪ੍ਰਕਾਰ ਦਰਸਾਇਆ ਗਿਆ ਹੈ : ‘ਮੈਂ ਰਾਹੀ ਨਹੀਂ ਉਸ ਰਾਤ ਦਾ ਜੋ ਵਿਛੜ ਵਿਛੜ ਕਲਪਾਏ ਮੈਂ ਇਨਕਲਾਬ ਦਾ ਚਾਨਣ ਕੋਈ ਰਾਹ ਆਪਣਾ ਰੁਸ਼ਨਾਏ !' 49