ਪੰਨਾ:Alochana Magazine January, February and March 1985.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹ ਉਸ ਦਾ ਖ਼ਾਲੀ ਦਾਅਵਾ ਹੀ ਨਹੀਂ। ਉਸ ਨੇ ਬੜੀ ਸ਼ਰਧਾ ਅਤੇ ਲਗਨ ਨਾਲ ਗੋਬਿੰਦ ਗੁਰੂ ਗੁਰੂ ਗੋਬਿੰਦ ਸਿੰਘ), ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ ਗੁਰੂ ਅਮਰ ਦਾਸ, ਬਾਬਾ ਦੀਪ ਸਿੰਘ, ਬਾਬਾ ਬੰਦਾ ਬਹਾਦਰ, ਬਾਬਾ ਰਾਮ ਸਿੰਘ, ਰਵਿਦਾਸ, ਕਾਲੀਦਾਸ, ਮਹਾਨ ਲੈਨਿਨ, ਸਾਰਤਰ ਆਦਿ ਤੋਂ ਬਿਨਾਂ ਪੰਜਾਬ, ਸਤਲੁਜੇ, ਆਨੰਦਪੁਰ ਸਾਹਿਬ, ਹਰਿਮੰਦਰ ਸਾਹਿਬ, ਅੰਮ੍ਰਿਤਸਰ ਅਤੇ ਹੋਲੀ ਤੇ ਵਿਸ ਖੀ ਆਦਿ ਕੌਮੀ ਤਿਉਹਾਰਾਂ ਨੂੰ ਆਪਣੀ ਕਾਵਿਕ ਸਿਰਜਣਾ ਦਾ ਵਿਸ਼ਾ ਬਣਾਇਆ ਹੈ । | ਉਹ ਜਜ਼ਬੇ ਅਤੇ ਵਲਵਲੇ ਦਾ ਕਵੀ ਹੈ । ਜਜ਼ਬਿਆਂ ਦਾ ਵੇਗ ਅਤੇ ਵਲੋਵਲਿਆਂ ਦਾ ਹੜ ਉਸ ਦੀਆਂ ਕਾਵਿ ਕਿਰਤਾਂ ਵਿਚ ਸਪੱਸ਼ਟ ਨਜ਼ਰ ਆਉਂਦਾ ਹੈ। · ਪੂਰਨ ਸਿੰਘ ਦਾ ਪ੍ਰਭਾਵ ਉਸ ਉਤੇ ਪ੍ਰਤੱਖ ਹੈ । ਉਹ ਸਾਰੇ ਬ੍ਰਹਿਮੰਡਾਂ, ਪੁਲਾੜ ਦੀਆਂ ਕਲ ਧਰਤੀਆਂ, ਕਰੋੜਾਂ ਰਜਾਂ, ਚੰਦਾ, ਤਾਰਿਆਂ ਨੂੰ ਆਪਣੇ ਕਲਾਵੇ ਦਾ ਲੈਣਾ ਚਾਹੁੰਦਾ ਹੈ । ਇਹ ਤੱਥ ਪੂਰਨ ਸਿੰਘ ਦੀ ਕਾਵਿ ਦ੍ਰਿਸ਼ਟੀ ਨਾਲ ਮੇਲ ਖਾਂਦੇ ਹਨ ਉਸ ਦਾ ਸੀਨਾ ਕੁਝ ਕਰਕੇ ਵਿਖਾਉਣ ਦੀਆਂ ਆਰਜ਼ੂਆਂ ਦੇ ਖਿਡੌਣਿਆਂ ਨਾਲ ਕੋਲ ਕਰਨ ਵਿਚ ਸਰਮਸਤ ਹੈ । ਕੁਝ ਹੋਣ ਥੀਣ ਦੇ ਸੁਪਨਿਆਂ ਨਾਲ ਉਸ ਦਾ ਮਨ ਖਾਵਾਂ ਹੈ । ਉਸ ਨੂੰ ਪਾਸ ਹੈ ਕਿ ਕੁਝ ਕਰਨ ਦੀ ਤਮੰਨਾ ਹੀ ਦਿਲ ਵਿਚ ਨਾ ਹੋਵੇ ਤਾਂ ਮਹਾਨ ਪ੍ਰਾਪਤੀਆਂ ਸੰਭਵ ਨਹੀਂ ਅਤੇ ਪ੍ਰਾਪਤੀਆਂ ਤੋਂ ਬਿਨਾਂ ਉਹ ਮਨੁੱਖੀ ਹੋਂਦ ਬੇਕਾਰ ਖ਼ਿਆਲ ਕਰਦਾ ਹੈ । ਉਹ 'ਗ 'ਲਬ'13 ਅਨੁਸਾਰ ਸੋਚਦਾ ਹੈ ਕਿ ਸਾਰੀ ਸ੍ਰਿਸ਼ਟੀ ਤਾਂ ਤਮੰਨਾ ਦੇ ਪਹਿਲੇ ਕਦਮ ਨੇ ਹੀ ਮੱਲ ਲਈ ਹੈ, ਦੂਜਾ ਕਦਮ ਕਿਰਤੀ ਦੇ ਅਣਗਿਣਤ ਰਹੇ ਅਤੇ ਪਲਾੜੀ ਧਰਤੀਆਂ ਦੀਆਂ ਕਿਹੜੀਆਂ ਕਿਹੜੀਆਂ ਅਣ ਕਿਆਸੀਆਂ ਸੰਭਾਵਨਾਵਾਂ ਨੂੰ ਸਮੇਟ ਲਵੇਗਾ ? | ਉਹ ਬੁੱਧੀਜੀਵੀ ਹੈ, ਦਾਰਸ਼ਨਿਕ ਹੈ, ਚਿੰਤਕ ਹੈ, ਇਸ ਸਦੀ ਦਾ ਪ੍ਰਸਿੱਧ ਕਵੀ ਹੈ, ਪਰ ਉਹ ਇਸ ਜੰਨਤ-ਰੂਪ-ਦੁਨੀਆਂ ਵਿਚ ਇਕ ਮਨੁੱਖ ਵਜੋਂ ਵੀ ਵਿਚਰ ਰਿਹਾ ਹੈ' ਮਹੱਬਤ ਦੀ ਮਨੁੱਖੀ ਜੀਵਨ ਵਿਚ ਵਿਸ਼ੇਸ਼ ਅਹਿਮੀਅਤ ਹੈ ਇਨਸਾਨੀ ਮਨ ਦਾ ਇਹ ਸ਼ਾਇਦ ਸਭ ਤੋਂ ਪ੍ਰਬਲ ਜਜ਼ਬਾ ਹੈ । ਮੁਹੱਬਤ ਕਈ ਧਰਾਤਲਾਂ ਤੇ ਹੋ ਸਕਦੀ ਹੈ ਲੱਕ fਪਆਰ, ਇਨਸਾਨ ਦੋਸਤੀ, ਜਿਸਮਾਨੀ ਹੱਬਤ, ਰੂਹਾਨੀ ਮੁਹੱਬਤ ਇਸ ਦੇ ਵਿੱਚ ਵੱਖ ਰੂਪ ਹਨ । ਹਸਰਤ ਨੇ ਇਸ ਵਿਸ਼ੇ ਉਤੇ ਖੁਲ ਕੇ ਰਚਨਾ ਕੀਤੀ ਹੈ । ਉਸ ਦੇ ਹਰੇ ਕਾਵਿ ਸੰਗ੍ਰਹਿ ਵਿਚ ਨਿਰੋਲ ਮੁਹੱਬਤ ਦੇ ਵਿਸ਼ੇ ਉਤੇ ਸਿਰਜਿਤ ਕਵਿਤਾਵਾਂ ਚੋਖੀ ਗਿਣਤੀ ਵਿਚ ਸ਼ਾਮਿਲ ਹਨ । ਦੂਜੇ ਵਿਸ਼ਿਆਂ ਉਤੇ ਲਿਖੀਆਂ ਉਸ ਦੀਆਂ ਹੋਰ ਅਨੇਕ ਕਵਿਤਾਵਾਂ . ਵਿਚ ਵੀ ਹੁਸਨ, ਇਸ਼ਕ ਅਤੇ ਵਸਲ ਆਦਿ ਦਾ ਜ਼ਿਕਰ ਉਸ ਨੇ ਬੜੇ ਵੇਗਮਈ ਅੰਦਾਜ਼ ਵਿਚ ਕੀਤਾ ਹੈ । ਜਿਵੇਂ ਕਿ ਪ੍ਰਗਟੇ ਹੈ ਹਸਰਤ ਦੀਆਂ ਇਹ ਕਵਿਤਾਵਾਂ ਜ਼ਮਾਨਾ ਹੱਬਤ (ਇਸ਼ਕ ਮਜਾਜ਼ੀ) ਦੇ ਦਵਾਲੇ ਘੁੰਮਦੀਆਂ ਹਨ, ਜਿਸ ਦੀ ਨਿਰਸੰਦੇਹ ਆਪਣਾ ਅੱਡਰੀ ਅਹਿਮੀਅਤ ਹੈ । 52