ਪੰਨਾ:Alochana Magazine January, February and March 1985.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸ ਕਾਲ ਦੇ ਲਗਭਗ ਸਾਰੇ ਪੰਜਾਬੀ ਕਵੀਆਂ ਨੇ ਇਸ ਵਿਸ਼ੇ ਉਤੇ ਲਿਖਿਆ ਹੈ । ਇਸ ਖੇਤਰ ਵਿਚ ਅੰਮ੍ਰਿਤਾ ਪ੍ਰੀਤਮ ਦੀ ਦੇਣ ਸ਼ਾਇਦ ਸਭ ਤੋਂ ਵਧੇਰੇ ਹੈ । ਉਹ ਨੇ ਦੇ ਸੰਪੂਰਣ ਕਾਵਿ ਸੰਗ੍ਰਹਿ, “ਓ ਗੀਤਾਂ ਵਾਲਿਆ" ਅਤੇ "ਸੁਨੇਹੜੇ ਇਸ ਵਿਸ਼ੇ ਨੂੰ ਸਮੱਰਪਿਤ ਕੀਤੇ ਹਨ । ਇਸ ਪ੍ਰਸੰਗ ਵਿਚ ਧਨੀ ਰਾਮ ਚਾਤ੍ਰਿੜ੍ਹ ਦੀ ਕਾਵਿ ਪ੍ਰਤਿਭਾ ਵੀ ਵਰਨਣ ਯੋਗ ਹੈ । ਮੋਹਨ ਸਿੰਘ ਨੇ ਵੀ ਮੁਹੱਬਤ ਨੂੰ ਅਕਸਰ ਆਪਣੀ ਕਾਵਿ ਰਚਨਾ ਦਾ ਵਿਸ਼ਾ ਬਣਾਇਆ ਹੈ । ਪੂਰਨ ਸਿੰਘ ਦੀਆਂ ਸਭ ਕਵਿਤਾਵਾਂ ਉਤੇ ਪਿਆਰ ਮੁਹੱਬਤ ਦਾ ਪ੍ਰਭਾਵ ਕਿਸੇ ਨਾ ਕਿਸੇ ਰੂਪ ਵਿਚ ਨਜ਼ਰ ਆਉਂਦਾ ਹੈ । ਪਰ ਇਨ੍ਹਾਂ ਸਭ ਕਵੀਆਂ ਨੇ ਮੁਹੱਬਤ ਦਾ ਵਰਨਣ ਆਮ ਕਰਕੇ ਰਹੱਸਮਈ ਅੰਦਾਜ਼ ਵਿਚ ਜਾਂ ਪ੍ਰਕਾਂ ਅਤੇ ਇਸਤਿਆਰਿਆਂ ਦਵਾਰਾ ਕੀਤਾ ਹੈ, ਜਦ ਕਿ ਹਸਰਤ ਨੇ ਨਿਸ਼ੰਗ ਹੋ ਕੇ ਚੇਤ ਰੂਪ ਵਿਚ ਮੁਹੱਬਤ ਪ੍ਰਤੀ ਆਪਣੇ ਮਨੋਭਾਵ, ਵਿਚਾਰ ਅਤੇ ਪ੍ਰਭਾਵ ਅੰਕਿਤ ਕੀਤੇ ਹਨ ਅਤੇ ਹਾਲਿ ਦਿਲ ਬਿਆਨ ਕੀਤਾ ਹੈ । | ਹਸਰਤ ਦੀ ਇਸ ਦਲੇਰ ਅਤੇ ਬੇਬਾਕ ਕਥਨੀ ਦਾ ਕਾਰਨ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਹੱਬਤ ਨੂੰ ਜ਼ਿੰਦਗੀ ਦਾ ਮੂਲ ਧੁਰਾ ਸਮਝਦਾ ਹੈ । ਉਹ ਹੱਬਤ ਨੂੰ ਫੁੱਲਾਂ ਦਾ ਨਜ਼ਾਰਾ ਕਰਨ ਜਾਂ ਫੁੱਲਾਂ ਦੀ ਵਾਸ਼ਨਾ ਲੈਣ ਤੱਕ ਹੀ ਸੀਮਤ ਨਹੀਂ ਕਰਨਾ ਚਾਹੁੰਦਾ। ਉਹ ਤਾਂ ਫੁੱਲਾਂ ਨਾਲ ਕਲੋਲਾਂ ਕਰਨਾ ਲੋੜਦਾ ਹੈ । ਉਹ ਹੱਬਤ ਨੂੰ ਵਰਤ ਫਲ ਨਹੀਂ ਸਮਝਦਾ, ਸਗੋਂ ਪਰਮ ਧਰਮ (ਅਹਿਮ ਫ਼ਰੀਜ਼ਾ) ਖ਼ਿਆਲ ਕਰਦਾ ਹੈ । ਉਰਦੂ 3 ਦੇ ਇਕ ਕਵੀ ਵਾਂਗ ਉਹ ਇਉਂ ਆਪਣੇ ਅੰਦਰ ਅੱਗ ਦਾ ਦਰਿਆ ਸੂਕ ਦਾ ਮਹਿਸੂਸ ਕਰਦਾ ਹੈ । ਇਹ ਸਥਿਤੀ ਲਗਭਗ ਹਰ ਇਨਸਾਨੀ ਮਨ ਦੀ ਹੈ, ਇਹ ਗੱਲ ਵੱਖਰੀ ਹੈ ਕਿ ਆਮ ਕਲਾਕਾਰ ਇਸ ਦੇ ਪ੍ਰਗਟਾਵੇ ਵਿਚ ਸੰਕੋਚ ਤੋਂ ਕੰਮ ਲੈਂਦੇ ਹਨ, ਜਦ ਕਿ ਹਸਰਤ ਨੇ ਇਸ ਦਿਲੀ ਕੈਫ਼ੀਅਤ ਦਾ ਖੁਲਮ ਖੁਲਾ ਮੁਜ਼ਾਹਰਾ ਕੀਤਾ ਹੈ, ਜਿਸ ਨੂੰ ਕਈਆਂ ਨੇ ਵਾਸ਼ਨਾਵਾਦ ਦਾ ਨਾਮ ਦਿੱਤਾ ਹੈ ।13ਓ ਮੁਹੱਬਤ ਇਨ੍ਹਾਂ ਦੇ ਪ੍ਰਕਾਰ ਦੇ ਰਵੱਈਆਂ ਵਿਚੋਂ ਕਿਹੜਾ ਉਚਿੱਤ ਅਤੇ ਸਾਹਿਤਿਕ ਅਥਵਾਂ ਸਦਾਚਾਰਕ ਕੀਮਤਾਂ ਦੇ ਵਧੇਰੇ ਅਨੁਕੂਲ ਹੈ, ਵਾਦ ਵਿਵਾਦ ਦਾ ਇਕ ਅਡਰਾ ਵਿਸ਼ਾ ਹੈ, ਜਿਸ ਤੋਂ ਇਥੇ ਅਸਾਂ ਆਪਣਾ ਦਾਮਨ ਬਚਾਉਣਾ ਹੀ ਯੋਗ ਸਮਝਿਆ ਹੈ, ਕਿਉਂਕਿ ਇਹ ਸਾਡੇ ਇਸ ਲੇਖ ਦੇ ਘੇਰੇ ਤੋਂ ਬਾਹਰ ਦੀ ਗਲ ਹੈ । ਕਿਸੇ ਅਗਲੇਰੇ ਅਵਸਰ ਤੇ ਇਸ ਵਿਸ਼ੇ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ਜਾਵੇਗਾ | ਮੁਹੱਬਤ ਦੇ ਸੰਬੰਧ ਵਿਚ ਹਸਰਤ ਦੇ ਉਪਰੋਕਤ ਨਜ਼ਰਏ ਦੀ ਰੌਸ਼ਨੀ ਵਿਚ ਇਸ ਵਿਸ਼ੇ ਉੱਤੇ ਉਸ ਦੀਆਂ ਮਿਲਦੀਆਂ ਵੱਖ ਵੱਖ ਕਵਿਤਾਵਾਂ ਦਾ ਵਿਸ਼ਲੇਸ਼ਣ ਕਰ ਕੇ ਅਸੀਂ ਉਸ ਦੇ ਇਸ ਮਤ ਨੂੰ ਵਧੇਰੇ ਸ਼ਪੱਸਟ ਕਰਣਾ ਚਾਹਾਂਗੇ । 53