ਪੰਨਾ:Alochana Magazine January, February and March 1985.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਿਰੋਲ ਮੁਹਬਤ ਦੇ ਵਿਸ਼ੇ ਨੂੰ ਸਮਰਪੱਤ ਕਵਿਤਾ ਹੱਬਤ14 ਵਿਚ ਉਹੈ । ਜ਼ਿੰਦਗੀ ਵਾਸਤੇ · ਇਸ ਦੀ ਉਪਯੋਗਤਾ ਅਤੇ ਅਹਿਮੀਅਤ ਬਿਆਨ ਕਰਦਾ ਹੈ । ਉਸ ਦੀ ਜ਼ਾਤੀ ਹੈਦ ਕਰੀ ਮੁਹੱਬਤ (ਜਾਂ ਇਸ਼ਕ ?) ਦੀ ਤੀਬਰ ਆਵਸ਼ਕਤਾ ਕਵਿਤਾ ਦੀਆਂ ਆਖਰ ਤੁਕਾਂ ਵਿਚ ਵਰਨਣ ਕੀਤੀ ਗਈ ਹੈ, ਜੋ ਇਸ ਇਹਸਾਸ ਅਥਵਾ ਜਜ਼ਬੇ ਦਾ 'ਮਾਨੇ ਸਿਖਰ ਹੈ : · 'ਮੁਹੱਬਤ ਨਾਲ ਸਾਹਾਂ ਦੀ ਰਵਾਨੀ । ਮੁਹੱਬਤ ਬਾਝ ਨਿਸਫਲ ਹੈ ਜਵਾਨੀ । ਮੁਹੱਬਤ ਨਾਲ ਜੱਥਨ ਮਹਿਕਦਾ ਹੈ ਹੱਬਤ ਨੂੰ ਮਾਣੂ ਹਰ ਸਹਿਕਦਾ ਹੈ । ਮੁਹੱਬਤ ਕਾਵਿ ਰਿਸ਼ਮਾਂ ਦੀ ਕਹਾਣੀ । ਹੈ ਮੇਰੀ ਜਿੰਦ ਵਿਚ ਏਸੇ ਤੋਂ ਪਾਣੀ । ਉਸ ਦਾ ਜੋਬਨ ਹੀ ਨਹੀਂ, ਸਮੁੱਚੀ ਜ਼ਿੰਦਗੀ, ਇਥੋਂ ਤਕ ਕਿ ਕਾਵਿ ਕੁਸ਼ਲਤਾ ਤੱਕ ਮੁਹੱਬਤ ਦੀ ਦੇਣ ਹੈ । ਉਸ ਦਾ ਜੀਵਨ ਬਿਖ ਵੀ ਮੁਹੱਬਤ ਦੇ ਪਾਣੀ ਸਦਕਾਂ ਹੀ ਮੋਲਦਾ ਅਤੇ ਟਹਿਕਦਾ ਹੈ, ਦੂਜੀ ਸੂਰਤ ਵਿਚ ਇਹ ਕਦੋਂ ਦਾ ਕੁਮਲਾ ਗਿਆ ਹੁੰਦਾ : ‘ਮੁਹੱਬਤ ਸੂਰਜਾਂ ਦਾ ਕਹਿਕਸ਼ਾਂ ਹੈ' ਮੁਹੱਬਤ ਲੋਕ ਸੇਵਾ, ਪਰਉਪਕਾਰ ਅਤੇ ਸਰਬ ਸਾਂਝੀਵਾਲਤਾ ਦਾ ਜਜ਼ਬਾ ਜਗਾਉਂਦੀ ਹੈ । ਹੱਕ, ਸੱਚ, ਨਿਆਂ ਦੀ ਖ਼ਾਤਿਰ ਘੋਰ ਸੰਗਰਾਮ ਕਰਨ ਵਾਸਤੇ ਮੁਹੱਬਤ ਮਨੁੱਖੀ ਮਨ ਅੰਦਰ ਅਥਾਹ ਸ਼ਕਤੀ ਉਪਜਾਂਦੀ ਹੈ, ਅਤੇ ਇਸ ਮਾਰਗ ਦਾ ਪਾਂਧੀ ਬਣੇ ਰਹਿਣ ਲਈ ਸਿਰੜ, ਸੱਤਾ ਅਤੇ ਸਹਿਣਸ਼ੀਲਤਾ ਜਿਹੇ ਉੱਚ ਗੁਣ ਪਰਦਾਨ ਕਰਦਾ ਹੈ : ‘ਮੁਹੱਬਤ ਸੱਚ, ਕੁਰਬਾਨੀ ਦਾ ਨਾਂ ਹੈ । ਹੱਬਤ ਨਾਲ ਜੀਵਨ ਦਾ ਨਸ਼ਾ ਹੈ । ਮਹੱਬਤ ਇਸ਼ਕ-ਮਜਾਜ਼ੀ ਤੋਂ ਇਸ਼ਕ-ਹਕੀਕੀ ਤੱਕ ਦਾ ਪੰਧ ਹੈ : ‘ਮੁਹੱਬਤ ਹੈ ਸਦਵੀ ਗੀਤ ਕਈ ਮੁੱਹਬਤ ਇੱਕ ਇਲਾਹੀ ਹਾਦਸਾ ਹੈ ਹੱਬਤ ਇੱਕ ਅਨੰਤੀ ਮੁਅਜ਼ਜ਼ਾ ਹੈ । ਇਸ ਟਕੜੀ ਦੀਆਂ ਆਖ਼ਰੀ ਦੋ ਤੁਕਾਂ ਦੀ ਸ਼ਾਬਦਿਕ ਅਤੇ ਕਵਿਕ ਮਹਾਨਤਾ 54