ਪੰਨਾ:Alochana Magazine January, February and March 1985.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਕ ਭਲੇਖਾ-ਪਾਉ ਹੱਥ ਲਿਖਤ : ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਵਿਚ ਇਕ ਹੱਥ ਲਿਖਤ, ਜਿਸਦਾ ਨੰਬਰ 4467 ਹੈ, 'ਸਿੱਖ ਵਿਦਵਾਨਾਂ ਲਈ ਇਕ ਲੰਮਾ ਸਮਾਂ ਰਹੱਸ ਬਣੀ ਰਹੀ ਹੈ । ਇਹ ਆਸਾ ਦੀ ਵਾਰ ਦਾ ਇਕ ਟੀਕਾ ਹੈ । ਕਾਫ਼ੀ ਸਮਾਂ ਇਸ ਟੀਕੇ ਨੂੰ ਆਨੰਦ ਘਨ ਕ੍ਰਿਤ ਸਮਝਿਆ ਜਾਂਦਾ ਰਿਹਾ ਹੈ ਕਿਉਂਕਿ ਜਿਸ ਖਰੜੇ ਵਿਚ ਇਹ ਰਚਨਾ ਸ਼ਾਮਿਲ ਹੈ, ਉਸ ਵਿਚ ਆਨੰਦ ਘਨ ਤ੍ਰ ਜਪੁਜੀ ਦਾ ਟੀਕਾ ਵੀ ਸ਼ਾਮਿਲ ਹੈ । ਫਰਵਰੀ 1957 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਤ ‘ਸੂਚੀ-ਪੱਤਰ ਪੰਜਾਬੀ (ਗੁਰਮੁਖੀ) ਪੁਸਤਕਾਂ, ਸਿੱਖ ਰੈਫਰੈਂਸ ਲਾਇਬੇ, ਅੰਮ੍ਰਿਤਸਰ, ਭਾਗ ਦੂਜਾ ਪੰਨਾ 54 ਉਤੇ ਇਸ ਟੀਕੇ ਨੂੰ ਆਨੰਦ ਘਨ ਕ੍ਰਿਤ ਦਸਿਆ ਗਿਆ ਹੈ । 1963 ਈਸਵੀ ਵਿਚ ਭਾਸ਼ਾ ਵਿਭਾਗ, ਪੰਜਾਬ ਦੁਆਰਾ ਪ੍ਰਕਾਸ਼ਿਤ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਡਾ. ਪਿਆਰ ਸਿੰਘ ਨੇ 'ਆਸਾ ਦੀ ਵਾਰ` ਦੇ ਇਸ ਟੀਕੇ ਨੂੰ ਆਨੰਦ ਘਨ ਕ੍ਰਿਤ ਮੰਨਿਆਂ ਹੈ ਅਤੇ ਬਿਨਾਂ ਆਵੱਸ਼ਕ ਜਾਂਚ ਪੜਤਾਲ ਦੇ ਇਸ ਵਿਚੋਂ ਟੂਕ ਵੀ ਦਿੱਤਾ ਹੈ । ਸੰਨ 1968 ਵਿਚ ਬ, ਸ਼ਮਸ਼ੇਰ ਸਿੰਘ ਅਸ਼ੋਕ ਦੀ ਪੁਸਤਕ 'ਸਾਡਾ ਹੱਥ ਲਿਖਤ ਪੰਜਾਬੀ ਸਾਹਿਤ' ਪ੍ਰਕਾਸ਼ਿਤ ਹੋਈ । ਇਸ ਵਿਚ ਅਸ਼ੋਕ ਜੀ ਨੇ ਪਹਿਲੀ ਵਾਰ ਆਸਾ ਦੀ ਵਾਰ ਦੇ ਇਸ ਟੀਕੇ ਦਾ ਕਰਤਾ ਨਾ ਮਾਲੂਮ ਮੰਨਿਆ ਹੈ। ਸੰਨ 1970 ਵਿਚ ਭਾਸ਼ਾ ਵਿਭਾਗ ਪੰਜਾਬ ਲਈ ਡਾ. ਰਤਨ ਸਿੰਘ ਜੱਗੀ ਨੇ ਆਨੰਦ ਘਨ ਕ ਤ ਗੁਰਬਾਣੀ ਦੇ ਟੀਕਿਆਂ ਦਾ ਸੰਪਾਦਨ ਕੀਤਾ ਤਾਂ ਉਨ੍ਹਾਂ ਨੇ ਇਹ ਨਿਰਣਾ ਕੀਤਾ ਕਿ ਇਹ ਟੀਕਾ ਆਨੰਦ ਘਨ ਕੁਝ ਨਹੀਂ ਕਿਉਂਕਿ ਇਸ ਦੀ ਸ਼ੈਲੀ ਆਨੰਦ ਘਨ ਦੀ ਸ਼ੈਲੀ ਨਾਲ ਮੇਲ ਨਹੀਂ ਖਾਂਦੀ ਹੈ ਪਰ ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਟੀਕਾ ਕਿਸਦੀ ਰਚਨਾ ਹੈ । ਹੁਣ ਜਦੋਂ ਇਸ ਖੋਜ-ਪੱਤਰ ਦੇ ਲੇਖਕ ਨੇ ਇਸ ਹੱਥ ਲਿਖਤ ਦਾ ਅਧਿਐਨ ਕੀਤਾ ਹੈ ਤਾਂ ਸਪੱਸ਼ਟ ਹੋਇਆ ਹੈ ਕਿ ਇਹ ਟੀਕਾ ਭਾਈ ਮਨੀ ਸਿੰਘ ਦੇ ਨਾਂ ਨਾਲ ਸੰਬੰਧਿਤੇ “ਗਿਆਨ ਰਤਨਾਵਲੀ' ਵਿਚ ਆਏ 'ਆਸਾ ਦੀ ਵਾਰ' ਦੇ ਟੀਕੇ ਦਾ ਉਤਾਰਾ ਹੈ । ਇਸ ਹੱਥ ਲਿਖਤ ਵਿਚ ਵੀ ਉਨ੍ਹਾਂ ਅੱਠ ਸਲੋਕਾਂ ਦੇ ਅਰਥ ਨਹੀਂ ਹਨ ਜਿਹੜੇ 'ਗਿਆਨੇ ਰਤਨਾਵਲੀ ਵਿਚ ਆਏ ਟੀਕੇ ਵਿਚ ਨਹੀਂ ਮਿਲਦੇ । 1. 2. ਮੱਧਕਾਲ, ਪੰਨਾ 113. ਪੰਨਾ 196. ਗੁਰਬਾਣੀ ਟੀਕੇ : ਆਨੰਦ ਘਨ, 1970, ਭੁਮਿਕਾ, ਪੰਨਾ 11. ਦੇ ਚਰਾਗਦੀਨ ਸਿਰਾਜਦੀਨ ਲਾਹੋਰ ਦੁਆਰਾ ਪ੍ਰਕਾਸ਼ਿਤ ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, 1947 ਬਿਕਰਮੀ, ਪੰਨੇ 65-105 ਅਤੇ ਹੱਥ ਲਿਖਤ ਨੰਬਰ 4467, (ਸ, ਰੇ, ਲਾ, ਅ.) 2728-326}ਅ. ਜਨਮਸਾਖੀ, ਪੰਨੇ 18-28 ਅਤੇ ਹੱਥ ਲਿਖਤ ਨੰਬਰ 4467, ਪੰਨੇ ਨੇ 3438-356}ਅ, ਜਨਮਸਾਖੀ, ਪੰਨੇ 188-92 ਅਤੇ ਹੱਥ ਲਿਖਤ ਨੰਬਰ 4467, ਪੰਨੇ 435}ਅ-443}ਅ.