ਪੰਨਾ:Alochana Magazine January, February and March 1985.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਿਸ ਹਰ ਇਕ ਅਣੂ ਨੂੰ ਗਰਮਾਇਆ । ਇਕ ਅਮਰ ਜਨੂੰਨ ਹਯਾਤੀ ਦਾ ਜਿਸ ਹੋਰ ਮੰਜ਼ਲ ਨੂੰ ਹੱਥ ਪਾਇਆ।’ -(ਮੁਹੱਬਤ ਦਾ ਵੇਗ) ਮੁਹੱਬਤ ਦੇ ਵੇਗ ਨਾਲ ਸੰਬੰਧਿਤ ਚੋਖੀਆਂ ਕਵਿਤਾਵਾਂ ਉਸ ਦੇ ਸਭ ਕਾਵਿਸੰਗ ਆਂ ਵਿਚ ਸੰਕਲਿਤ ਹਨ । ਜੇ ਇਉਂ ਕਹਿ ਲਈਏ ਕਿ ਉਸਦੀ ਹਰ ਦੂਜੀ ਜਾ ਤੀਜੀ ਕਵਿਤਾ ਵਿਚ ਇਹ ਰੰਗ ਪ੍ਰਧਾਨ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ । ਹੇਠਾਂ ਉਸ ਦੀਆਂ ਇਸ ਪ੍ਰਕਾਰ ਦੀਆਂ ਕਵਿਤਾਵਾਂ ਵਿਚੋਂ ਅਸੀਂ ਕੁਝ ਪੰਕਤੀਆ ਅੰਕਤ ਕਰ ਰਹੇ ਹਾਂ, ਜਿਸ ਤੋਂ ਉਸ ਦੀ ਮਨੋਦਸ਼ਾ ਸਮਝਣ ਵਿਚ ਮਦਦ ਮਲੋਗੀ ; -ਸੂਰਜੀ ਮਿਲਾਪ) ਸਾਰੀ ਰਾਤ ਤੇਰਾ ਰੂਪ ਮੇਰੇ ਨਾਲ ਜਾਗਿਆ ਕੁਝ ਆਖਦਾ ਰਿਹਾ ਤੇ ਨਾਲੇ ਪਿਆਰਦਾ ਰਿਹਾ । ਤੇਰੇ ਸਾਹਾਂ ਵਿਚੋਂ ਸ਼ਹਿਦ ਵਾਰ ਵਾਰ ਡੁਲਿਆ ਮੇਰੇ ਭਾਵਾਂ ਵਾਲੇ ਜੋਸ਼ ਨੂੰ ਹੁਲਾਰਦਾ ਰਿਹਾ |'18 ਹੁਸਨ ਇਸ਼ਕ ਦਾ ਜਾਦੂ ਕਿਸ ਤਰ੍ਹਾਂ ਸਿਰ ਚੜ੍ਹ ਕੇ ਬੋਲਦਾ ਹੈ : “ਮਹਿਕਾਂ ਦੇ ਦਰ ਉੱਤੇ ਖੜੇ ਤਿਹਾਏ ਹਾਂ । ਜੋ ਰੰਗ ਸੂਰਜ ਕੋਲੋਂ ਲੈ ਕੇ ਆਏ ਹਾਂ । ਗੁਲਜ਼ਾਰਾਂ ਦੇ ਨਾਲ ਅਸਾਡੀ ਬਾਰੀ ਹੈ : ਅਗਨ ਸਰੋਵਰ ਦੇ ਵਿਚ ਉਮਰ ਗੁਜ਼ਾਰੀ ਹੈ । ਸਾਰੇ ਜਾਦੂ ਹੀਣੇ ਪਿਆਰ ਦੇ ਜਾਦੂ ਤੋਂ। ਚਾਰੇ ਜੱਗ ਨਿਗੂਣੇ ਯਾਰ ਦੇ ਜਾਦੂ ਤੋਂ (1) -(ਅੰਗਿਆਰਾਂ ਦੇ ਬਾਰੇ) ਇਸ਼ਕ ਦੇ ਆਪਮ ਛਿਣ ਭੋਗਣ ਲਈ ਕਵੀ ਸਰਬ ਵਿਆਪੀ ਸੱਦਾ ਦਿੰਦਾ ਹੈ : ਆਉ, ਅੱਜ ਰੰਗਾਂ ਵਿਚ ਰਏ ਆਉ, ਅੱਜ ਮਹਿਕਾਂ ਨੂੰ ਵਰੀਏ ਇਹ ਛਿਣ ਅਨੂਪਮ ਬੀਤ ਰਿਹਾ ਲੱਗੀ ਹੈ ਅਦਭੁਤ ਹੁਸਨ ਝੜ। '20 -(ਅਨੂਪਮ ਛਣ) 56