ਪੰਨਾ:Alochana Magazine January, February and March 1985.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਰ ਇਸ ਸਮੁੱਚੀ ਸਿਰਜਣ ਯਾਤਰਾ ਦੌਰਾਨ ਉਸ ਦੇ ਅੰਤਰੀਵ ਮਨ ਵਿਚ ਇਹ ਪ੍ਰਬਲ ਵਿਚਾਰ ਪੂਰਣ ਤੀਬਰਤਾ ਸਹਿਤ ਕਾਰਜਸ਼ੀਲ ਰਿਹਾ ਹੈ ਕਿ ਮੁਹੱਬਤ ਇਕ ਗ੍ਰਹਿਸਥੀ ਮਨੁੱਖ ਦੀ ਸਰੀਰਕ ਅਤੇ ਮਾਨਸਿਕ ਲੋੜ ਤਾਂ ਹੈ, ਪਰ ਇਹ ਪਰਮ ਆਨੰਦ ਦਾ ਸੋਮਾ ਨਹੀਂ, ਸਗੋਂ ਮੁਹੱਬਤ ਦਾ ਇਹ ਰੂਪ ਮਨੁੱਖੀ ਮਨ ਉੱਤੇ ਭਾਰੂ ਹੋ ਕੇ ਉਸ ਦੇ ਕੁੱਲ ਉਸਾਰੂ ਮਨਸੂਬਿਆਂ ਲਈ ਮਾਰੂ ਸਿੱਧ ਹੁੰਦਾ ਹੈ । ਆਪਣੇ ਇਸ ਚਿੰਤਨ ਨੂੰ ਕਵੀ ਨੇ ਆਪਣੀ ਕਾਵਿ ਰਚਨਾ ‘ਭੋਗ ਤੋਂ ਨਿਰਭੋਗ ਤਕ 21 ਦਵਾਰਾ ਇਕ ਚੇਤਾਵਨੀ ਦੇ ਰੂਪ ਵਿਚ ਇਉਂ ਪੇਸ਼ ਕੀਤਾ ਹੈ : ਪਰਮ ਰਿਸ਼ੀ ਤਦ ਹੱਸਿਆ ਕਹਿੰਦਾ ਤੁਸੀਂ ਨਦਾਨ । ਵੱਡ ਆਨੰਦ ਨੂੰ ਭਾਲਦੇ ਭੋਗ ਵਿਲਾਸ ਜਾਣ । ਮੈਂ ਤਾਂ ਪਰਮ ਆਨੰਦ ਨੂੰ ਆਪੇ ਵਿਚ ਸਮਾ। ਲੱਖਾਂ ਦੇ ਕਲਿਆਣ ਲਈ ਰਿਹਾ ਉਸ ਨੂੰ ਗਾ । ਇਹ ਸਭ ਭੋਗ ਵਿਲਾਸ ਨੇ ਭਿੰਨ ਭੰਗਰ ਦੇ ਚਹੁ ॥ ਨਾ ਨਿਤ ਅਗਨੀ ਲਹਿਰਨ ਨਾ ਬੇਓੜਕ ਓਜ ।” ਪੰਜਾਬੀ ਸਾਹਿਤ ਵਿਚ ਛੋਟੀ ਕਵਿਤਾ ਦੀ ਰਵਾਇਤ ਲੜੀ ਅਮੀਰ ਅਤੇ ਜਾਨਦਾਰ ਹੈ । ਭਾਈ ਵੀਰ ਸਿੰਘ ਨੇ ਇਸ ਨੂੰ ਸ਼ੁਰੂ ਕੀਤਾ। ਉਨ੍ਹਾਂ ਦੇ ਸਮਕਾਲੀ ਕਵੀਆਂ ਧਨੀ ਰਾਮ ਚਾਤ੍ਰਿਕ, ਪੂਰਨ ਸਿੰਘ ਅਤੇ ਮੋਹਨ ਸਿੰਘ ਆਦਿ ਨੇ ਇਸ ਨੂੰ ਸਿਰਜਨਾ ਦੀ ਟੀਸੀ ਉੱਤੇ ਪਹੁੰਚਾ ਦਿੱਤਾ। ਨਵੀਨਤਮ ਕਾਲ ਵਿਚ ਅਮ੍ਰਿਤਾ ਪ੍ਰੀਤਮ, ਸੰਤੋਖ ਸਿੰਘ ਧੀਰ, ਦੇਵਿੰਦਰ ਸਤਿਆਰਥੀ, ਪ੍ਰਭਜੋਤ ਕੌਰ, ਹਰਭਜਨ ਸਿੰਘ, ਸੁਖਪਾਲਵੀਰ ਸਿੰਘ ਹਸਰਤ, ਸ਼ਿਵ ਕੁਮਾਰ (ਸੁਰਗਵਾਸੀ), ਜਸਵੰਤ ਸਿੰਘ ਨੇਕੀ, ਤਖ਼ਤ ਸਿੰਘ, ਸੁਰਜੀਤ ਰਾਮਪੁਰੀ, ਜਗਤਾਰ, ਸ. ਸ. ਮੀਸ਼ਾ ਆਦਿ ਆਪਣੀਆਂ ਰਚਨਾਵਾਂ ਦਵਾਰਾ ਛੋਟ ਕਵਿਤਾ ਦੇ ਭੰਡਾਰ ਨੂੰ ਅਮੀਰ ਅਤੇ ਭਰਪੂਰ ਬਣਾ ਰਹੇ ਹਨ । ਪਰ ਲੰਮੀ ਕਵਿਤਾ ਦੀ ਪੰਜਾਬੀ ਵਿਚ ਕੋਈ ਵੱਡੀ ਰਿਵਾਇਤ ਨਹੀਂ ਰਹੀ । ਬੇਸ਼ਕ ਪੰਜਾਬ ਵਿਚ ਕਿੱਸਾ ਕਾਵਿ ਦੀ ਚੋਖੀ ਰਚਨਾ ਹੋਈ ਹੈ । ਇਥੋਂ ਤੱਕ ਕਿ ਭਾਈ ਵੀਰ ਸਿੰਘ ਤੋਂ ਪਹਿਲਾਂ ਕਿੱਸਾ ਕਾਵਿ ਹੀ ਪ੍ਰਧਾਨ ਸੀ । ਸਾਡੀ ਸਦੀ ਵਿਚ ਭਾਈ ਵੀਰ ਸਿੰਘ, ਕਿਰਪਾ ਬਰਾਰ, ਅਵਤਾਰ ਸਿੰਘ 5