ਪੰਨਾ:Alochana Magazine January, February and March 1985.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਜ਼ਾਦੇ, ਮੋਹਨ ਸਿੰਘ ਅਤੇ ਹੋਰ ਕੁਝ ਕਵੀਆਂ ਦੇ ਮਹਾਂਕਾਵਿ ਰਚੇ ਹਨ | ਪਰ ਕੱੜ ਕਵ, ਕਬਾ ਕਾਵਿ (ballad) ਅਤੇ ਮਹਾਂਕਾਵ (epic) ਲੰਮੀ ਕਵਿਤਾ (long poem) ਦੀ ਪਰਿਭਾਸ਼ਾ ਅਧੀਨ ਨਹੀਂ ਆਉਂਦੇ; ਰੋਮਾਨੀ ਕਥਾਵਾਂ ਜਾਂ ਇਤਿਹਾਸਿਕ ਕਹਾਣੀਆਂ ਦਾ ਕਾਵਿ ਵਰਨਣ ਲੰਮੀ ਕਵਿਤਾ ਨਹੀਂ, fਜਵੇਂ ਵੱਡੇ ਆਕਾਰ ਹੁੰਦੇ ਹੋਏ ਵੀ ਅਸੀਂ ਦੇ ਮਹਾਨ ਕਲਾਸਕੀ ਮਹਾਂਕ 'ਵਾਂ (classical epics) ਰਾਮਾਇਨ ਅਤੇ ਮ] ਕੁਰਤ ਨੂੰ ਲੰਮੀ ਕਵਿਤਾ ਨਹੀਂ ਮੰਨਦੇ । ਲੰਮੀ ਕਵਿਤਾ ਤਾਂ ਕਿਸੇ ਸ਼ਾਇਰ ਦੇ ਜ਼ਾਤ ਇਹੜਾਸ ਨੂੰ ਸ਼ਿਅਰੀ ਤਰਜਬੇ ਦਾ ਰੂਪ ਦੇਣ ਦਾ ਨਾਂ ਹੈ । ਕਵੀ ਦਾ {ਇਹਸਾਸੀ ਤਜਰਬਾ ਵਿਸ਼ਾਲ ਅਤੇ ਬਹੁਭਾਤ ਹੈ ਤਾਂ ਉਹ ਆਪਣੇ ਲਈ ਲੰਮੀ ਕਵਿਤਾ ਦੇ ਆਕਾਰ ਦੀ ਮੰਗ ਕਰੇ ਗਾ । ਲੰਮੀ ਕਵਿਤਾ ਵਿਚ ਇਹ ਗੁਣ ਹੋਣਾ ਚਾਹੀਦਾ ਹੈ ਕਿ ਉਹ ਲੰਮੀ ਹੁੰਦੀ ਹੋਈ ਵੀ ਸੰਖੇਪ ਲੱਗੇ । ਇਸ ਪ੍ਰਸੰਗ ਵਿੱਚ ਉਰਦ ਦੇ ਸਿਰਮੌਰ ਵਿਦਵਾਨੇ, ਸ਼ਾਇਰ, ਲੇਖਕ ਅਤੇ ਅਲੋਚਕ ਡਾ. ਵਜ਼ਰ ਆਰ ਦੇ ਹੇਠ ਲਿਖੇ ਕਥਨ ਸਾਡੇ ਲਈ ਵਿਸ਼ੇਸ਼ ਗਹੁ ਦੇ ਪਾਤਰ ਹਨ : ' ਲੰਮੀ ਕਵ ਤਾਂ ਜਿਵੇਂ ਕਿ ਸਭ ਨੂੰ ਪਤਾ ਹੈ ਨਾ ਤਾਂ ਕਈ ਸੰਖੇਪ ਕਵਿਤਾਵਾਂ ਨੂੰ ਜੋੜ ਕੇ 'ਕਵ' ਬਣਾਉਣ ਦੀ ਇਕ ਵਿੱਧੀ ਹੈ ਅਤੇ ਦਸ ਤੁਕਾਂ ਜਾਂ ਪਾਲਾਂ ਦੀ ਵਿਸ਼ੇਸ਼ ਗਿਣਤੀ ਨਿਯਤ ਕਰਨਾ ਹੈ ਇਸ ਲਈ ਜ਼ਰੂਰੀ ਹੈ । ਇਸੇ ਤਰਾਂ ਲੰਮੀ ਕਵਿਤਾ ਇਤਿਹਾਸਿਕ ਘਟਨਾਵਾਂ ਜਾਂ ਰੋਮਾਟਿਕ ਕਥਾਵਾਂ ਦੇ ਕਾਵਿ-ਵਰਨਣ ਜਾਂ ਮਹਾਂ-ਕਾਵੇ ਨੂੰ ਵੀ ਨਹੀਂ ਕਹਿੰਦੇ । ਲੰਮੀ ਕਵਿਤਾ fਸ਼ ਅਰੀ ਤਜਰਬੇ ਨੂੰ ਅਪਣੀ ਬੁਣਿਆਦ ਬਣਾਉਂਦੀ ਹੈ । ਜੇ ਤਜਰਬਾ ਵਿਸ਼ਾਲ ਹੈ ਅਤੇ ਉਸ ਵਿਚ ਅਣਗਿਣਤ ਦੂਰੀਆਂ ਹਨ ਤਾਂ ਨਿਰਸੰਦੇਹ ਉਹ ਆਪਣੇ ਇਜ਼ਹਾਰ ਵਾਸਤੇ ਲੰਮੀ ਕਵਿਤਾ ਦੇ ਆਕਾਰ ਦੀ ਮੰਗ ਕਰੇਗੀ । ਲੰਮੀ ਕਵਿਤਾ ਦੀ ਸਫ਼ਲਤਾ ਇਸ ਗੱਲ ਵਿਚ ਹੈ ਕਿ ਉਹ ਨਾ ਕੇਵਲ ਲੰਮੀ ਹੁੰਦੇ ਹੋਏ ਸੰਖੇਖ ਲੱਗੇ, ਸਗੋਂ ਹਰ ਪ੍ਰਕਾਰ ਦੇ paddings ਤੇ ਸੁਤੰਤਰ ਰਹ ਕੇ ਅਨਜਾਣੇ ਰਹੱਸਾਂ ਦੇ ਗੁਪਤ ਦਵਾਰ ਖੇਦੀ ਚਲੀ ਜਾਵੇ । ਵਾਸਤਵ ਵਿਚ ਲੰਮੀ ਕਵਿਤਾ ਦੀ ਪਛਾਣ ਸਾਹਿਤਕਚੇਟਕ-ਸਮੱਸਿਆ ਹੈ । ਸੰਖੇਪ ਕਵਿਤਾ ਇਕ ਟਾਰਚ ਵਾਂਗ ਲੋਅ ਦਾ ਇਕ ਦਾਇਰਾ ਜਿਹਾ ਬਣਾਉਂਦੀ ਹੈ, ਜਦ ਕਿ ਲੰਮੀ ਕਵਿਤਾ ਮਾਨੋ ਬਿਜਲੀ ਦੇ ਬਲਬ ਵਾਂਗ ਸਾਰੇ ਕਮਰੇ ਨੂੰ ਚਾਨਣ ਰੂਪ ਕਰੋ ਦਿੰਦੀ ਹੈ । ਦੂਜੇ ਸ਼ਬਦਾਂ ਵਿਚ ਲੰਮੀ ਕਵਿਤਾ ਕਿਸੇ ਤਜਰਬੇ ਦੇ ਕੇਵਲ ਇਕ ਟੁਕੜੇ (ਕਾਰ) ਨੂੰ ਪੇਸ਼ ਕਰਨ ਦਾ ਨਾਮ ਨਹੀਂ, ਇਹ ਤਾਂ ਪੂਰੇ ਤਜਰਬੇ ਨੂੰ ਇਸ ਦੀਆਂ ਕੁੱਲ ਤਹਿਆਂ ਸਮੇਤ ਪੇਸ਼ 58